Skip to content
Independent perspectives. Global stories.
BREAKING

ਦਰਸ਼ਨ ਯਾਤਰਾ ਦਾ ਜ¦ਧਰ ਮਹਾਨਗਰ ’ਚ ਥਾਂ-ਥਾਂ ਸ਼ਾਨਦਾਰ ਸਵਾਗਤ

Share this story

nagar kirtan.1 ਜ¦ਧਰ, 3 ਜੂਨ (ਵਿੱਕੀ ਕੁਮਾਰ)- ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿਚ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਯਾਤਰਾ ਲੋਹੀਆਂ, ਮਲਸੀਆਂ, ਨਕੋਦਰ, ਲਾਂਬੜਾ ਤੋਂ ਹੁੰਦੀ ਹੋਈ ਬੀਤੀ ਦੇਰ ਰਾਤ ਜ¦ਧਰ ਮਹਾਨਗਰ ਪਹੁੰਚੀ, ਜਿਥੇ ਵਡਾਲਾ ਚੌਕ ਵਿਖੇ ਸੰਗਤਾਂ ਵੱਲੋਂ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕੀਤੇ।  ਇਸ ਤੋਂ ਬਾਅਦ ਇਹ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਪਹੁੰਚੀ, ਜਿਥੇ ਰਾਤ ਦਾ ਠਹਿਰਾਅ ਹੋਇਆ। ਇਥੇ ਸਵੇਰ ਤੋਂ ਹੀ ਸੰਗਤਾਂ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ

ਦੇ ਦਰਸ਼ਨਾਂ ਲਈ ਉਮੜ ਪਈਆਂ। ਦੁਪਹਿਰ 1 ਵਜੇ ਇਹ ਯਾਤਰਾ ਅਰਦਾਸ ਤੋਂ ਬਾਅਦ ਸ਼ਹਿਰ ਲਈ ਰਵਾਨਾ ਹੋਈ। ਰਵਾਨਗੀ ਮੌਕੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ, ਪਾਲਕੀ ਸਾਹਿਬ ਦੇ ਪਿੱਛੇ ਗੁਰੂ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬੱਸ ਅਤੇ ਸੰਗਤ ਦੀ ਅਥਾਹ ਸ਼ਰਧਾ ਕਾਰਨ ਨਗਰ ਕੀਰਤਨ ਨੁਮਾ ਇਸ ਯਾਤਰਾ ਨੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਯਾਤਰਾ ਦੇ ਅੱਗੇ ਪੰਜਾਬ ਪੁਲਿਸ ਦੇ ਘੋੜਸਵਾਰ ਜਾ ਰਹੇ ਸਨ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਗੁਰਚਰਨ ਸਿੰਘ ਚੰਨੀ, ਸ. ਚਰਨਜੀਵ ਸਿੰਘ ਲਾਲੀ, ਸ. ਅਜੀਤ ਸਿੰਘ ਸੇਠੀ, ਸੀਨੀਅਰ ਡਿਪਟੀ ਮੇਅਰ ਸ. ਕਮਲਜੀਤ ਸਿੰਘ ਭਾਟੀਆ, ਪੁਲਿਸ ਕਮਿਸ਼ਨਰ ਜ¦ਧਰ ਸ. ਯੁਰਿੰਦਰ ਸਿੰਘ ਹੇਅਰ, ਡਿਪਟੀ ਕਮਿਸ਼ਨਰ ਪੁਲਿਸ ਸ. ਰਾਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਕੁਮਾਰ ਅਮਿਤ, ਐਸ. ਡੀ. ਐਮ ਜ¦ਧਰ-1 ਡਾ. ਰਜਤ ਓਬਰਾਏ, ਏ. ਡੀ. ਸੀ. ਪੀ (ਟ੍ਰੈਫਿਕ) ਸ. ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਤੋਂ ਬਾਅਦ ਇਹ ਯਾਤਰਾ ਮੈਨਬਰੋ ਚੌਕ, ਮਾਡਲ ਹਾਊਸ ਰੋਡ, ਬਸਤੀ ਸ਼ੇਖ ਤੋਂ ਹੁੰਦੀ ਹੋਈ ਬਬਰੀਕ ਚੌਕ ਪਹੁੰਚੀ ਜਿਥੇ ਬਸਤੀਆਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਹਜ਼ਾਰਾਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਈਆਂ ਅਤੇ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਇਸ ਤੋਂ ਬਾਅਦ ਯਾਤਰਾ ਨੇ ਗੁਰਦੁਆਰਾ ਪ੍ਰੀਤ ਨਗਰ, ਸੋਢਲ ਰੋਡ ਲਈ ਚਾਲੇ ਪਾਏ ਜਿਥੇ ਰਾਤ ਨੂੰ ਇਸ ਦਾ ਠਹਿਰਾਅ ਹੋਵੇਗਾ। ਸ਼ਹਿਰ ਵਿਚ ਯਾਤਰਾ ਦੇ ਸਾਰੇ ਰਸਤੇ ’ਤੇ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤੀ ਗੇਟ ਬਣਾਏ ਗਏ ਅਤੇ ਕੇਸਰੀ ਝੰਡੇ ਲਗਾਏ ਜਾਣ ਤੋਂ ਇਲਾਵਾ ਥਾਂ-ਥਾਂ ਠੰਡੇ- ਮਿੱਠੇ ਜਲ ਦੀਆਂ ਛਬੀਲਾਂ ਅਤੇ ਭਾਂਤ-ਭਾਂਤ ਦੇ ਲੰਗਰ ਵਰਤਾਏ ਗਏ।  

WRITTEN BY