Skip to content
Independent perspectives. Global stories.
BREAKING

‘ਆਪ’ ਸਰਕਾਰ ਵੱਲੋਂ ਏਸੀਬੀ ਲਈ ਬਿਹਾਰੀ ਪੁਲਿਸ ਅਫ਼ਸਰਾਂ ਦੀ ਨਿਯੁਕਤੀ ’ਤੇ ਜੰਗ ਨੂੰ ਇਤਰਾਜ਼

Share this story

ਨਵੀਂ ਦਿੱਲੀ, 2 ਜੂਨ (ਪੀ. ਟੀ.)- ਦਿੱਲੀ ’ਚ ਅਰਵਿੰਦ ਕੇਜਰੀਵਾਲ ਸਰਕਾਰ ਤੇ ਉਪਰਾਜਪਾਲ ਨਜੀਬ ਜੰਗ ਦੇ ’ਚ ਇੱਕ ਹੋਰ ਵਿਵਾਦ ਪੈਦਾ ਹੋ ਗਿਆ ਹੈ।ਕੇਜਰੀਵਾਲ ਸਰਕਾਰ ਨੇ ਆਪਣੀ ਐਂਟੀ ਕਰੱਪਸ਼ਨ ਬਿਊਰੋ ਲਈ ਬਿਹਾਰ ਤੋਂ 6 ਪੁਲਿਸ ਅਫ਼ਸਰ ਲੈਣ ਦਾ ਫ਼ੈਸਲਾ ਕੀਤਾ ਹੈ।ਜਿਨ੍ਹਾਂ ਵਿੱਚੋਂ 5 ਨੇ ਆਪਣੀ ਡਿਊਟੀ ਜੁਆਇਨ ਕਰ ਲਈ ਹੈ। ਇਨ੍ਹਾਂ ਨਿਯੁਕਤੀਆਂ ਉੱਪਰ ਨਜੀਬ ਜੰਗ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਸਿਰਫ ਉੱਪ ਰਾਜਪਾਲ ਕਰ ਸਕਦੇ ਹਨ, ਕਿਉਂਕਿ ਪੁਲਿਸ ਉਨ੍ਹਾਂ ਦੇ ਅਧੀਨ ਹੈ। ਰਿਪੋਰਟ ਦੇ ਮੁਤਾਬਿਕ ਬਿਹਾਰ ਤੋਂ ਪੁਲਿਸ ਅਧਿਕਾਰੀਆਂ ਨੂੰ ਲੈਣ ਲਈ ਦਿੱਲੀ ’ਚ ਨਿਤਿਸ਼ ਕੁਮਾਰ ਤੇ ਕੇਜਰੀਵਾਲ ਦੇ ’ਚ ਹੋਈ ਮੁਲਾਕਾਤ ਦੇ ਵਕਤ ਸਹਿਮਤੀ ਬਣੀ ਸੀ। ਗੌਰਤਲਬ ਹੈ ਕਿ ਦਿੱਲੀ ਸਰਕਾਰ ਤੇ ਕੇਂਦਰ ਦੇ ’ਚ ਪਹਿਲਾਂ ਤੋਂ ਹੀ ਆਪਣੇ-ਆਪਣੇ ਕਾਰਜ ਖੇਤਰ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।

WRITTEN BY