Skip to content
Independent perspectives. Global stories.
BREAKING

ਠੇਕੇ ’ਤੇ ਲਈ ਮੰਦਿਰ ਦੀ ਜ਼ਮੀਨ ’ਚ ਬੀਜੀ ਸਬਜ਼ੀ ਦੀ ਫ਼ਸਲ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਦਿੱਤੀ ਉਜਾੜ

Share this story

ਸੰਗਰੂਰ, 2 ਜੂਨ (ਹਰਜੀਤ ਸਿੰਘ ਹਸਨਪੁਰੀ)- ਪਿੰਡ ਕਪਿਆਲ ਦੇ ਵਿੱਚ ਇੱਕ ਮੰਦਿਰ ਨਾਰਾਇਣ ਦਾਸ ਦਾ ਡੇਰਾ ਹੈ ਜਿਸ ਦੀ 17 ਬਿੱਘੇ 13 ਵਿਸਵੇ ਖੇਤੀ ਬਾੜੀ ਵਾਲੀ ਜ਼ਮੀਨ ਹੈ ਇਹ ਜ਼ਮੀਨ ਨੂੰ ਹਰ ਸਾਲ ਇੱਕ ਸਾਲ ਲਈ ਠੇਕੇ ’ਤੇ ਨਿਲਾਮੀ ਰਾਹੀਂ ਦਿੱਤੀ ਜਾਂਦੀ ਹੈ। ਹਰਮੇਲ ਸਿੰਘ ਪੁੱਤਰ ਜੀਤ ਸਿੰਘ, ਜੱਟ ਵਾਸੀ ਕਪਿਆਲ ਤਹਿਸੀਲ ਵਾ ਜ਼ਿਲ੍ਹਾ ਸੰਗਰੂਰ ਨੇ 1 ਮਈ 2015 ਨੂੰ 81 ਹਜ਼ਾਰ ਰੁਪਏ ਵਿੱਚ ਬੋਲੀ ਦੇ ਕੇ ਠੇਕੇ ’ਤੇ ਲੈ ਲਈ ਸੀ ਅਤੇ ਕਬ ਹਾਸਲ ਕਰ ਲਿਆ ਸੀ। ਇਸ ਝਗੜੇ ਵਾਲੀ ਜ਼ਮੀਨ ਵਿੱਚ ਸਬਜ਼ੀ (ਕੱਦੂ) ਬੀਜੇ ਹੋਏ ਸਨ।ਹਰਮੇਲ ਸਿੰਘ ਵੱਲੋਂ ਅਜੇ ਸਬਜ਼ੀ ਬੀਜੀ ਨੂੰ ਥੋੜੇ ਦਿਨ ਹੀ ਹੋਏ ਸਨ ਤਾਂ ਕੁਝ ਦਿਨਾਂ ਬਾਅਦ ਹਰਪਾਲ ਸਿੰਘ ਪੁੱਤਰ ਜੀਤ ਸਿੰਘ , ਕਾਲਾ ਸਿੰਘ ਪੁੱਤਰ ਹਰਪਾਲ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ

, ਵਾਸੀ ਕਪਿਆਲ ਤਹਿਸੀਲ ਵਾ ਜ਼ਿਲ੍ਹਾ ਸੰਗਰੂਰ ਨੇ 24 ਮਈ 2015 ਨੂੰ ਜ਼ਮੀਨ ਵਾਹ ਕੇ ਸਬਜ਼ੀ ਦੀ ਬੀਜੀ ਹੋਈ ਫਸਲ ਖ਼ਰਾਬ ਕਰ ਦਿੱਤੀ ਸੀ। ਹਰਮੇਲ ਸਿੰਘ ਦੇ ਦੱਸਣ ਅਨੁਸਾਰ ਉਸਨੇ ਦੁਬਾਰਾ 27 ਮਈ ਨੂੰ ਹਰਪਾਲ ਸਿੰਘ ਪੁੱਤਰ  ਜੀਤ ਸਿੰਘ ਕਾਲਾ ਸਿੰਘ ਪੁੱਤਰ ਹਰਪਾਲ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ, ਪ੍ਰੇਮ ਚੰਦ ਗਰਗ ਪ੍ਰਧਾਨ ਨਗਰ ਕੌਂਸਲ ਭਵਾਨੀਗੜ ਨੇ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਉਸਦੀ ਬਾਕੀ ਬਚਦੀ ਫਸਲ ਵੀ ਉਜਾੜ ਦਿੱਤੀ। ਜਿਸ ਸੰਬਧੀ ਉਸਨੇ ਸਿਵਲ ਕੋਰਟ ਸੰਗਰੂਰ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ ਅਤੇ ਵਿਰੋਧੀ ਧਿਰ ਦੇ ਖ਼ਿਲਾਫ ਸਟੇਅ ਹਾਸਿਲ ਕੀਤੀ  ਹੋਈ ਹੈ।ਦੋਸ਼ੀਆਂ ਨੇ ਸਟੇਅ ਦੇ ਬਾਵਜੂਦ ਪ੍ਰਕਾਸ਼ ਚੰਦ ਗਰਗ ਵਿਧਾਇਕ ਹਲਕਾ ਸੰਗਰੂਰ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਹਰਮੇਲ ਸਿੰਘ ਦੀ  ਬੀਜੀ ਹੋਈ ਫਸਲ ਖ਼ਰਾਬ ਕਰ ਦਿੱਤੀ ਅਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਉਸਨੇ ਠੇਕੇ ’ਤੇ ਲਈ ਜ਼ਮੀਨ ਦੀ ਰਕਮ ਅਦਾ ਕਰਕੇ ਰਸੀਦ ਹਾਸਿਲ ਕੀਤੀ ਹੋਈ ਹੈ।ਇਸ ਸਬੰਧੀ ਜਦੋਂ ਪ੍ਰਕਾਸ਼ ਚੰਦ ਗਰਗ ਵਿਧਾਇਕ ਹਲਕਾ ਸੰਗਰੂਰ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਨੂੰ ਟਿੱਪਣੀ ਕਰਨ ਵਾਸਤੇ ਕਿਹਾ ਤਾਂ ਉਸਨੇ ਕਿਹਾ ਕਿ ਹਰਮੇਲ ਸਿੰਘ  ਠੱਗ ਕਿਸਮ ਦਾ ਆਦਮੀ ਹੈ ਇਸ ਦੀ ਪਿੰਡ ਵਿੱਚ ਸੌ ਮਾੜੀ ਹੈ।ਹਰਮੇਲ ਸਿੰਘ ਨੂੰ ਮੰਦਿਰ ਦੀ  ਜ਼ਮੀਨ ਠੇਕੇ ’ਤੇ ਲੇੈਣ ਦਾ ਕਾਨੂੰਨੀ ਤੌਰ ’ਤੇ ਕੋਈ ਹੱਕ ਨਹੀਂ ਹੈ । ਹਰਮੇਲ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ ਇਸ ਕਰਕੇ ਉਸਨੇ ਆਪਣੀ ਪਾਰਟੀ ਦੇ ਕੇਂਦਰੀ ਮੰਤਰੀ ਵਿਜੈ ਸਾਪਲਾ, ਰਾਜ ਮੰਤਰੀ ਭਾਰਤ ਸਰਕਾਰ ਨੂੰ ਇੱਕ ਸ਼ਿਕਾਇਤ ਲਿਖ ਕੇ ਇਨਸਾਫ ਲੈਣ ਲਈ ਸੰਗਰੂਰ ਪਹੁੰਚਣ ’ਤੇ ਦਿੱਤੀ ਹੈ।  ਕੇਂਦਰੀ ਮੰਤਰੀ ਵਿਜੈ ਸਾਪਲਾ ਨੇ ਭਰੋਸਾ ਦਿਵਾਇਆ ਕਿ ਉਸਦੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਹਰਮੇਲ ਸਿੰਘ ਨੇ ਦੋਸ਼ ਲਾਇਆ ਕਿ ਬਾਬੂ ਪ੍ਰਕਾਸ਼ ਚੰਦ ਗਰਗ ਵਿਧਾਇਕ ਹਲਕਾ ਸੰਗਰੂਰ ਸੰਸਦੀ ਸਕੱਤਰ ਪੰਜਾਬ ਸਰਕਾਰ ਨੇ ਇੱਕ ਸਾਜਿਸ਼ ਰਾਹੀਂ ਸੰਗਰੂਰ ਦੇ ਸ਼ਮਸ਼ਾਨ ਘਰ ਦੀ ਕੰਧ ਵੀ ਢਹਾ ਦਿੱਤੀ ਹੈ। ਜਿਸ ਦੇ ਪਿੱਛੇ ਇੱਕ ਲੰਮੀ ਕਹਾਣੀ ਹੈ। ਪ੍ਰਕਾਸ ਚੰਦ ਗਰਗ ਵਿਧਾਇਕ ਹਲਕਾ ਸੰਗਰੂਰ ਅਤੇ ਸੰਸਦੀ ਸਕੱਤਰ ਪੰਜਾਬ ਸਰਕਾਰ ਲੋਕਾਂ ਵਿੱਚ ਭਾਈਚਾਰਕ ਏਕਤਾ ਕਾਇਮ ਕਰਨ ਦੀ ਥਾਂ ਹਰ ਪਿੰਡ ਵਿੱਚ ਧੜੇਬੰਦੀ ਕਾਇਮ ਕਰ ਰਿਹਾ ਹੈ ਜਿਸ ਕਰਕੇ ਪਿੰਡਾਂ ਦੇ ਵਿੱਚ ਲੜਾਈ ਝਗੜੇ ਅਤੇ ਵੈਰ ਵਿਰੋਧ ਜ਼ਿਆਦਾ ਵੱਧ ਗਿਆ ਹੈ । ਹਰਮੇਲ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਾਬੂ ਪ੍ਰਕਾਸ ਚੰਦ ਗਰਗ ਵਿਧਾਇਕ ਹਲਕਾ ਸੰਗਰੂਰ ਮੁੱਖ  ਸੰਸਦੀ ਸਕੱਤਰ ਪੰਜਾਬ ਸਰਕਾਰ ਦੀ ਚੱਲ ਅਚੱਲ ਜਾਇਦਾਦ ਦਾ ਵੇਰਵਾ ਜਨਤਕ ਕਰੇ ਅਤੇ ਇਹ ਵੀ ਪਤਾ ਕੀਤਾ ਜਾਵੇ ਕਿ ਥੋੜੇ ਜਿਹੇ ਸਾਲਾਂ ਦੇ ਵਿੱਚ ਕਈ ਕਰੋੜ ਰੁਪਏ ਦੀ ਚੱਲ ਅੱਚਲ ਜਾਇਦਾਦ ਕਿਵੇ ਖਰੀਦੀ ਹੈ।

WRITTEN BY