Skip to content
Independent perspectives. Global stories.
BREAKING

ਜ਼ਿਲ੍ਹਾ ਰੂਪਨਗਰ ’ਚ ਪੇਂਡੂ ਵਸਨੀਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਮੋਬਾਇਲ ਮੈਡੀਕਲ ਸਿਹਤ ਸਹੂਲਤਾਂ

Share this story

ਰੂਪਨਗਰ, 2 ਜੂਨ (ਅਰਵਿੰਦਰ ਭਾਰਦਵਾਜ)- ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੰਜਾਬ ਸਰਕਾਰ ਦਾ ਸਿਹਤ ਵਿਭਾਗ ਜਿਥੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਉਥੇ ਸਿਹਤ ਵਿਭਾਗ ਦੇ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਪਿੰਡਾਂ ਦੇ ਵਸਨੀਕਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਯੂਨਿਟ ਵੱਲੌ ਹਰ ਸਨੀਵਾਰ ਨੂੰ ਜ਼ਿਲ੍ਹਾ ਜੇਲ੍ਹ ਵਿਚ ਬੰਦ ਕੈਦੀਆਂ ਦਾ ਮੁਆਇਨਾ ਵੀ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਰਹਿ ਰਹੇ

ਵਸਨੀਕਾਂ ਨੂੰ ਮੁਫਤ ਮੈਡੀਕਲ ਸਹੂਲਤਾਂ ਮੁਹੱਈਆ ਕਰਾਉਣ ਲਈ ਜ਼ਿਲ੍ਹੇ ਵਿਚ ਮੋਬਾਇਲ ਮੈਡੀਕਲ ਯੂਨਿਟ ਕੰਮ ਕਰ ਰਿਹਾ ਹੈ, ਇਸ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਗਜ਼ਟਿਡ ਛੁੱਟੀਆਂ ਵਾਲੇ ਦਿਨ ਛੱਡ ਕੇ ਪੇਂਡੂ ਵਸਨੀਕਾਂ ਨੂੰ ਰੋਜ਼ਾਨਾ ਸਿਹਤ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਯੂਨਿਟ ਵਿੱਚ ਦੋ ਸਪੈਸ਼ਲਿਸਟ ਡਾਕਟਰ(ਮਰਦ ਅਤੇ  ਮਹਿਲਾ) ਤੋਂ ਇਲਾਵਾ ਇੱਕ ਰੇਡੀਓਗ੍ਰਾਫਰ, ਲੈਬਾਰਟਰੀ ਤਕਨੀਸ਼ਨ ਅਤੇ ਇੱਕ ਸਟਾਫ ਨਰਸ ਤਾਇਨਾਤ ਹੈ। ਇਸ ਯੂਨਿਟ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ  ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਯੂਨਿਟ ਵੱਲੋਂ ਜਿਥੇ ਲੋਕਾਂ ਦੀਆਂ ਬਿਮਾਰੀਆਂ ਦਾ ਚੈਕਅਪ ਕੀਤਾ ਜਾਂਦਾ ਹੈ ਉਥੇ ਮੌਕੇ ਤੇ ਹੀ ਲੈਬਾਰਟਰੀ ਟੈਸਟ, ਐਕਸਰੇ ਅਤੇ ਈ.ਸੀ.ਜੀ. ਵੀ ਮੁਫਤ ਕੀਤੀ ਜਾਂਦੀ ਹੈ। ਡਾਕਟਰ ਸੁਰਿੰਦਰ ਗੰਗੜ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਇਸ ਯੂਨਿਟ ਦੇ ਡਾਕਟਰਾਂ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਮਰੀਜਾਂ ਦਾ ਚੈਕਅਪ ਕੀਤਾ ਜਾਂਦਾ ਹੈ। ਇਸ ਯੂਨਿਟ ਵੱਲੋਂ ਰੋਜ਼ਾਨਾਂ ਦੋ ਪਿੰਡਾਂ ਦੇ ਮਰੀਜ ਚੈਕ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਯੂਨਿਟ ਵੱਲੋਂ ਜਿਥੇ ਮੁਫਤ ਦਵਾਈਆਂ ਦਿਤੀਆਂ ਜਾਂਦੀਆਂ ਹਨ। ਸਿਵਲ ਸਰਜਨ ਨੇ  ਇਹ ਵੀ ਦੱਸਿਆ ਕਿ ਇਸ ਯੂਨਿਟ ਵਲੌਂ ਜੂਨ ਮਹੀਨੇ ਦੋਰਾਨ ਨੂਰਪੁਰਬੇਦੀ ਬਲਾਕ  ਦੇ 44 ਪਿੰਡਾਂ ਦਾ ਦੋਰਾ ਕਰਦੇ ਹੋਏ ਉਥੇ ਰਹਿੰਦੇ ਵਸਨੀਕਾਂ ਦਾ ਮੈਡੀਕਲ ਚੈਕਅੱਪ ਕੀਤਾ ਜਾਵੇਗਾ।ਇਸ ਯੂਨਿਟ ਵਲੌਂ 3 ਜੂਨ  ਨੂੰ ਖੇੜਾ ਕਲਮੋਟ ਸੱਬ  ਸੈਂਟਰ ਦੇ ਪਿੰਡ ਮਹਿਦਪੁਰ ਤੇ ਭੰਗਲਾਂ ਵਿਖੇ, 4 ਜੂਨ ਨੂੰ ਕਾਹਨਪੁਰ ਖੂਹੀ ਸਬ ਸੈਂਟਰ ਦੇ ਪਿੰਡ ਗੋਚਰ ਅਤੇ ਰਾਈਸਰਾ, 5 ਜੂਨ ਨੂੰ ਬੂਥਗੜ ਅਤੇ ਭਨੂਆਂ , 8 ਜੂਨ  ਪਿੰਡ ਸੈਸੋਵਾਲ ਅਤੇ ਸਵਾੜਾ, 9 ਜੂਨ  ਨੂੰ ਕਲਵਾਂ ਸਬ ਸੈਂਟਰ ਦੇ ਪਿੰਡ ਰਾਮਪੁਰ ਲੋਅਰ ਅਤੇ ਰੋਡੁਆਣਾ,
  10 ਜੂਨ ਨਲੋਟੀ ਅਪਰ ਅਤੇ ਨਲੋਟੀ ਲੋਅਰ, 11 ਜੂਨ ਨੂੰ ਡੂਮੇਵਾਲ ਸਬ ਸੈਂਟਰ ਦੇ ਪਿੰਡ ਸੰਗਤਪੁਰ ਅਤੇ ਸੈਦਪੁਰ, 12 ਜੂਨ ਨੂੰ ਰਾਏਪੁਰ ਅਤੇ ਗਨੂਰਾ, 15 ਜੂਨ ਨੂੰ ਝੱਜ ਸਬ ਸੈਂਟਰ ਦੇ ਪਿੰਡ ਸਾਖਪੁਰ ਅਤੇ ਝਾਂਗੜੀਆਂ, 16 ਜੂਨ ਨੂੰ ਕੱਟਾਂ ਅਤੇ ਸਬੋਰ, 17 ਜੂਨ ਨੂੰ ਹਿਆਤਪੁਰ  ਸਬ ਸੈਂਟਰ ਦੇ ਪਿੰਡ ਘਾਹੀਮਾਜਰਾ ਤੇ ਸੂਖੇਮਾਜਰਾ, 18 ਜੂਨ ਨੂੰ ਗੁਰਸੇਮਾਜਰਾ ਅਤੇ ਨੂਰਪੁਰਬੇਦੀ ਸਲਮ, 19 ਜੂਨ ਨੂੰ ਥਾਣਾ ਸਬ ਸੈਂਟਰ ਦੇ ਪਿੰਡ ਗੋਬਿੰਦਪੁਰ ਬੇਲਾ ਤੇ ਭੈਣੀ, 21 ਜੂਨ ਨੂੰ ਮੁਕਾਰੀ ਸਬ ਸੈਂਟਰ ਦੇ ਪਿੰਡ ਮੋਠਾਪੁਰ ਤੇ ਬਿਲਪੁਰ, 22 ਜੂਨ ਨੂੰ ਨੂਰਪੁਰਖੁਰਦ ਦੇ ਪਿੰਡ ਨੂਰਪੁਰਖੁਰਦ ਤੇ ਭੋਲੇਵਾਲ, 23 ਜੂਨ ਨੂੰ ਜਟੋਲੀ ਤੇ ਟੇਢੇਵਾਲ, ਜਦਕਿ 24 ਜੂਨ ਨੂੰ ਕਰਤਾਰਪੁਰ ਅਤੇ ਬੂੰਗੜੀ ਦੇ ਵਸਨੀਕਾਂ ਦਾ ਚੈਕਅਪ ਕਰੇਗਾ। ਇਸੇ ਤਰ੍ਹਾਂ 25 ਜੂਨ ਨੂੰ ਚੰਦਪੁਰ ਸੇੜੀ ਸਬ ਸੈਂਟਰ ਦੇ ਪਿੰਡ ਚੰਦਪੁਰ ਬੇੜੀ ਤੇ ਕਾਂਗੜ, 26 ਜੂਨ ਨੂੰ ਜੱਸੇਮਾਜਰਾ ਤੇ ਕੋਲਾਪੁਰ, 29 ਜੂਨ ਨੂੰ ਬਾਲੇਵਾਲ ਤੇ ਦਰਾਰੀ, ਜਦਕਿ 30 ਜੂਨ ਨੂੰ ਅਸਮਾਨਪੁਰ ਅਪਰ ਅਤੇ ਅਸਮਾਨਪੁਰ ਲੋਅਰ ਪਿੰਡਾਂ ਵਿਚ ਜਾ ਕੇ  ਉਥੋਂ ਦੇ ਵਸਨੀਕਾਂ ਦਾ ਮੁਫਤ ਚੈਕਅਪ ਕਰੇਗਾ। ਉਨਾਂ ਇਹ ਵੀ ਦਸਿਆ ਕਿ 6,13,20 ਤੇ 27 ਜ਼ੂਨ ਨੂੰ ਇਸ ਯੁਨਿਟ ਵਲੋਂ ਜ਼ਿਲ੍ਹਾ ਜੇਲ ਵਿਖੇ ਮਰੀਜਾਂ ਦਾ ਚੈਕਅਪ ਕਰੇਗਾ। ਉਨ੍ਹਾਂ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੋਬਾਈਲ ਮੈਡੀਕਲ ਯੂਨਿਟ ਦੀਆਂ ਸੇਵਾਵਾਂ ਦਾ ਭਰਪੂਰ ਲਾਭ ਉਠਾਉਣ।

WRITTEN BY