Skip to content
Independent perspectives. Global stories.
BREAKING

ਅਮਿਤਾਭ, ਮਾਧੁਰੀ ਤੇ ਪ੍ਰਿਟੀ ਜ਼ਿੰਟਾ ਵਿਰੁੱਧ ਐਫਆਈਆਰ ਦਰਜ ਕਰਨ ਦੇ ਆਦੇਸ਼

Share this story

ਮੈਗੀ ਮਾਮਲਾ
amitabh-madhuri759 ਨਵੀਂ ਦਿ¤ਲੀ, 2 ਜੂਨ (ਪੀ. ਟੀ. ਲਾਇਵ)- ਮੈਗੀ ਮਾਮਲੇ ’ਚ ਮੁਜ¤ਫਰਪੁਰ ਦੀ ਅਦਾਲਤ ਨੇ ਮਹਾਨਾਇਕ ਅਮਿਤਾਭ ਬ¤ਚਨ, ਮਾਧੁਰੀ ਦੀਕਸ਼ਤ, ਪ੍ਰਿਟੀ ਜ਼ਿੰਟਾ ਅਤੇ ਨੈਸਲੇ ਦੇ ਦੋ ਅਧਿਕਾਰੀਆਂ ’ਤੇ ਮੰਗਲਵਾਰ ਨੂੰ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿ¤ਤੇ ਹਨ।ਬਾਲੀਵੁ¤ਡ ਸਿਤਾਰਿਆਂ ’ਤੇ ਮੈਗੀ ਦਾ ਪ੍ਰਮੋਸ਼ਨ ਕਰਨ ਲਈ ਇਹ ਕਾਰਵਾਈ ਹੋ ਰਹੀ ਹੈ। ਮੈਗੀ ਵਿਵਾਦ ਇਸ ਸਮੇਂ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਮੁ¤ਦੇ ’ਤੇ ਅਮਿਤਾਭ ਬ¤ਚਨ ਨੇ ਆਪਣੀ ਪ੍ਰਤੀਕਿਰਿਆ ਦਿ¤ਤੀ ਹੈ। ਕਿ ਕਿਸੇ ਵੀ ਕਾਨੂੰਨੀ ਵਿਵਾਦ ਤੋਂ ਬਚਨ ਲਈ ਮੈਂ ਬਹੁਤ ਸੋਚ ਸਮਝਕੇ ਹੀ ਕਿਸੇ ਬਰਾਂਡ ਦਾ ਸਮਰਥਨ ਕਰਦਾ ਹਾਂ ਤੇ ਉਸਦਾ ਇਸ਼ਤਿਹਾਰ ਕਰਦਾ ਹਾਂ। ਅਜਿਹਾ ਖਾਣ ਪੀਣ ਦੀਆਂ ਚੀਜ਼ਾਂ ’ਚ ਖ਼ਾਸ ਤੌਰ ’ਤੇ ਜ਼ਿਆਦਾ ਹੁੰਦਾ ਹੈ। ਜਦੋਂ ਤੁਸੀਂ ਇ¤ਕ

ਸੈਲਿਬਰਿਟੀ ਹੁੰਦੇ ਹੋ ਤਾਂ ਤੁਹਾਡੇ ਵਿਵਾਦ ’ਚ ਫਸਣ ਦੇ ਚਾਂਸ ਵੀ ਵ¤ਧ ਜਾਂਦੇ ਹਨ। ਅਮਿਤਾਭ ਬ¤ਚਨ ਦੇ ਅਨੁਸਾਰ ਨੈਸਲੇ ਨਾਲ ਉਨ੍ਹਾਂ ਦੀ ਗ¤ਲ ਹੋ ਚੁ¤ਕੀ ਹੈ ਤੇ ਮੈਗੀ ਦੇ ਨਾਲ ਉਨ੍ਹਾਂ ਦਾ ਕਾਂਟਰੈਕਟ ਖ਼ਤਮ ਹੋ ਚੁ¤ਕਾ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇੱਕ ਵਕੀਲ ਨੇ ਮੈਗੀ ਵਿੱਚ ਖਤਰਨਾਕ ਰਸਾਇਣਿਕ ਪਦਾਰਥ ਮਿਲਣ ਦੇ ਮਾਮਲੇ ਨੂੰ ਲੈਕੇ ਸੀਜੇਐਮ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਇਸ ਵਿੱਚ ਮੰਗ ਕੀਤੀ ਗਈ ਸੀ ਕਿ ਅਮਿਤਾਭ ਬਚਨ, ਮਾਧੁਰੀ ਦੀਕਸ਼ਤ ਅਤੇ ਪ੍ਰਿਟੀ ਜ਼ਿੰਟਾ ਦੇ ਵਿਰੁੱਧ ਆਈਪੀਸੀ ਦੀ ਧਾਰਾ 270, 272, 273, 275, 276 ਅਤੇ 420 ਦੇ ਤਹਿਤ ਕੇਸ ਦਰਜ ਕੀਤੇ ਜਾਣ ਦਾ ਆਦੇਸ਼ ਦਿੱਤਾ ਜਾਵੇ। ਮੰਗਲਵਾਰ ਨੂੰ ਏਸੀਜੇਐਮ ਰਾਮ ਚੰਦਰ ਪ੍ਰਸਾਦ ਨੇ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ। ਇਹ ਐਫਆਈਆਰ ਮੁਜ਼ੱਫਰਪੁਰ ਦੇ ਕਾਜ਼ੀ ਮੁਹੰਮਦਪੁਰ ਥਾਣੇ ਵਿੱਚ ਦਰਜ ਕੀਤੀ ਜਾਵੇਗੀ।

WRITTEN BY