Skip to content
Independent perspectives. Global stories.
BREAKING

ਮਿੰਨੀ ਬੱਸ ਪਲਟੀ ਕਈ ਯਾਤਰੀ ਹੋਏ ਫੱਟੜ

Share this story

ਨਾਭਾ, 2 ਜੂਨ (ਕਰਮਜੀਤ ਸੋਮਲ)- ਇੱਥੇ ਇੱਕ ਮਿੰਨੀ ਬੱਸ ਦੇ ਪਲਟਣ ਨਾਲ ਲੱਗਭੱਗ 17 ਵਿਅਕਤੀ ਫੱਟੜ ਹੋਏ ਦੋ ਫੱਟੜਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਰੈਫਰ ਕਰ ਦਿੱਤਾ ਗਿਆ, ਫੱਟੜਾਂ ਵਿੱਚ ਕਮਲ ਕਾਂਤ ਪੁੱਤਰ ਵੇਦ ਪ੍ਰਕਾਸ਼ (33) ਵਾਸੀ ਨਾਭਾ, ਬਲਵਿੰਦਰ ਕੌਰ ਪਤਨੀ ਸਤਪਾਲ ਸਿੰਘ, ਦਵਿੰਦਰ ਕੁਮਾਰ ਸ਼ਾਹੀ ਪੁੱਤਰ ਵੇਦ ਪ੍ਰਕਾਸ਼ ਵਾਸੀ ਸੰਗਤਪੁਰਾ ਨਾਭਾ, ਰਾਂਝਾ ਸਿੰਘ (70), ਸ਼ੇਰ ਸਿੰਘ (45) ਪੁੱਤਰ ਰਾਮ ਸਿਘ, ਸੁਖਵਿੰਦਰ ਸਿੰਘ (45) ਪੁੱਤਰ ਸਰਬਜੀਤ ਸਿੰਘ, ਬਲਵੀਰ ਕੌਰ ਪਤਨੀ ਮਲਕੀਤ ਸਿੰਘ,  ਸਿਰੋਜ ਬਾਲਾ ਪੁੱਤਰ ਅਸ਼ੋਕ ਕੁਮਾਰ, ਸ਼ੁਭਮ ਪੁੱਤਰ ਵਰਿੰਦਰ ਕੁਮਾਰ, ਪਿੰਕੀ ਪਤਨੀ ਵਰਿੰਦਰ ਕੁਮਾਰ ਸਿਵਲ ਹਸਪਤਾਲ ਨਾਭਾ ਵਿੰਚ ਜ਼ੇਰੇ ਇਲਾਜ ਹਨ।

ਦੋ ਫੱਟੜ ਰਮਨਦੀਪ ਕੌਰ ਅਤੇ ਰਾਮ ਸਿੰਘ ਨੂੰ ਸਥਾਨਕ ਇੱਕ ਨਿੱਜੀ ਸੁਖਮਨੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਦਰ ਥਾਣਾ ਨਾਭਾ ਦੇ ਮੁੱਖ ਇੰਸਪੈਕਟਰ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਮੌਕੇ ਦੀ ਜ਼ਾਂਚ ਕਰਨ ਉਪਰੰਤ ਇਹ ਸਿੱਟਾ ਨਿਕਲਿਆ ਹੈ ਕਿ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਅਤੇ ਬੱਸ ਵਿੱਚ ਤਕਨੀਕੀ ਨੁਕਸ ਪੈ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਸਿਵਲ ਹਸਪਤਾਲ ਨਾਭਾ ਦੇ ਡਾਕਰਟਾਂ ਨੇ ਫੱਟੜਾਂ ਦਾ ਇਲਾਜ ਬਹੁਤ ਤਸਲੀਬਖਸ ਤਰੀਕੇ ਨਾਲ ਕੀਤਾ ਪਰ ਪਿੰਡ ਵਾਸੀਆਂ ਦੀ ਇਹ ਸ਼ਿਕਾਇਤ ਸੀ ਕਿ 108 ਨੰਬਰ ਐਬੂਲੈਂਸ ਫੋਨ ਕਰਨ ਤੋਂ 1 ਘੰਟੇ ਬਾਅਦ ਪੁਜੀ। ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਆਪਣੇ ਨਿੱਜੀ ਵਾਹਨਾਂ ਵਿੱਚ ਫੱਟੜਾਂ ਨੂੰ ਲਿਆ ਕੇ ਸਿਵਲ ਹਸਪਤਾਲ ਨਾਭਾ ਵਿੱਚ ਦਾਖਲ ਕਰਵਾਇਆ ਗਿਆ।

WRITTEN BY