ਚੰਡੀਗੜ੍ਹ, 2 ਜੂਨ (ਵੱਖ-ਵੱਖ ਪੱਤਰਕਾਰਾਂ ਰਾਹੀਂ)- ਅ¤ਜ ਪੰਜਾਬ ਭਰ ’ਚ ਸੂਬੇ ਦੇ ਉ¤ਪ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੁਤਲੇ ਸਾੜੇ ਗਏ ਹਨ। ਮੋਗਾ ਓਰਬਿਟ ਬ¤ਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਇਹ ਐਕਸ਼ਨ ਸੁਖਬੀਰ ਬਾਦਲ ਤੇ ਓਰਬਿ¤ਟ ਬ¤ਸਾਂ ਖ਼ਿਲਾਫ ਕਾਰਵਾਈ ਨਾ ਹੋਣ ਨੂੰ ਲੈ ਕੇ ਕੀਤਾ ਹੈ।ਐਕਸ਼ਨ ਕਮੇਟੀ ਵੱਲੋਂ ਦਿ¤ਤੇ ਸ¤ਦੇ ’ਤੇ ਪੰਜਾਬ ਦੀਆਂ 45 ਕਿਸਾਨ, ਮਜ਼ਦੂਰ ਤੇ ਵਿਦਿਆਰਥੀਆਂ ਜਥੇਬੰਦੀਆਂ ਨੇ ਇਹ ਪੁਤਲੇ ਸਾੜੇ ਹਨ। ਇਹ ਪੁਤਲੇ ਅਕਾਲੀ ਦਲ ਦੇ ਲੋਕ ਸਭਾ ਮੈਂਬਰਾਂ, ਕੇਂਦਰੀ ਤੇ ਸੂਬਾ ਮੰਤਰੀਆਂ, ਵਿਧਾਇਕਾਂ ਤੇ ਪਾਰਲੀਮਾਨੀ ਸਕ¤ਤਰਾਂ ਦੇ ਦਫਤਰਾਂ/ਘਰਾਂ ਸਾਹਮਣੇ ਸਾੜੇ ਹਨ।ਐਕਸ਼ਨ ਕਮੇਟੀ ਦੇ ਆਗੂ ਜਗਮੋਹਨ ਸਿੰਘ ਨੇ ਕਿਹਾ ਕਿ ‘ਓਰਬਿ¤ਟ ਬ¤ਸ ਕਾਂਡ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਖ਼ਿਲਾਫ ਫੌਜਦਾਰੀ ਪਰਚਾ
ਦਰਜ ਕੀਤਾ ਜਾਵੇ ਅਤੇ ਓਰਬਿਟ ਬ¤ਸ ਕੰਪਨੀ ਦੀਆਂ ਬ¤ਸਾਂ ਦੇ ਪਰਮਿਟ ਰ¤ਦ ਕੀਤੇ ਜਾਣ।ਉਨ੍ਹਾਂ ਕਿਹਾ ਕਿ ਓਰਬਿ¤ਟ ਬ¤ਸ ਕਾਂਡ ਖ਼ਿਲਾਫ ਆਉਣ ਵਾਲੇ ਦਿਨਾਂ ’ਚ ਵੀ ਸੰਘਰਸ਼ ਜਾਰੀ ਰਹੇਗਾ ਕਿਉਂਕਿ ਸਰਕਾਰ ਜਾਂਚ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਇਹ ਵੀ ਦ¤ਸਿਆ ਕਿ ਇਸੇ ਸਬੰਧ ’ਚ ਦੋ ਲ¤ਖ ਤੋਂ ਵੀ ਵ¤ਧ ਲੀਫਲੈਟ ਪੂਰੇ ਪੰਜਾਬ ’ਚ ਵੰਡੇ ਗਏ ਹਨ ਤਾਂ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੀਆਂ ਕਰਤੂਤਾਂ ਤੋਂ ਜਾਣੂ ਹੋ ਸਕਣ।
ਸੰਗਰੂਰ ਤੋਂ ਹਰਜੀਤ ਸਿੰਘ ਹਸਨਪੁਰੀ- ਓਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਪੰਜਾਬ ਭਰ ’ਚ ਅਕਾਲੀ ਵਿਧਾਇਕਾਂ ਮੰਤਰੀਆਂ ਤੇ ਹਲਕਾ ਇੰਚਾਰਜ ਦੇ ਘਰਾਂ ਅੱਗੇ ਸੁਖਬੀਰ ਬਾਦਲ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਅੱਜ ਜਨਤਕ ਜਥੇਬੰਦੀਆਂ ਵੱਲੋਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਘਰ ਮੂਹਰੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਸਵਿੰਦਰ ਸੋਮਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਡਾ. ਮਾਘ ਸਿੰਘ ਮਾਣਕੀ, ਨੌਜਵਾਨ ਭਾਰਤ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਲੌਂਗੋਵਾਲ , ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਦਰਸ਼ਨ ਕੁੰਨਰਾਂ, ਜਮਹੂਰੀ ਕਿਸਾਨ ਸਭਾ ਦੇ ਗੱਜਣ ਸਿੰਘ ਦੁੱਗਾਂ, ਮਜ਼ਦੂਰ ਮੁਕਤੀ ਮੋਰਚਾ ਦੇ ਡੀਈਐਫ ਸਵਰਨਜੀਤ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਨਰਿੰਦਰ ਨਿੰਦੀ ਸਤਿਗੁਰੂ ਰਵੀਦਾਸ ਮਿਸ਼ਨ ਪੰਜਾਬ ਸਭਾ (ਪੰਜਾਬ) ਦੇ ਰਸ਼ਪਿੰਦਰ ਜਿੰਮੀ ਨੇ ਕਿਹਾ ਕਿ ਮੋਗਾ ਕਾਂਡ ਨੇ ਬਾਦਲਾਂ ਦਾ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਇਨ੍ਹਾਂ ਤੋਂ ਬਿਨ੍ਹਾਂ ਕਿਸਾਨ ਆਗੂ ਦਲਬਾਰਾ ਸਿੰਘ ਛਾਜਲਾ ਹਰਪਾਲ ਸਿੰਘ ਪੇਧਨੀ, ਹਰਦੇਵ ਸਿੰਘ ਘਨੌਰੀ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੁਟਾਲ, ਤਰਕਸ਼ੀਲ ਸੁਸਾਇਟੀ ਦੇ ਆਗੂ ਪਰਮਵੇਦ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਡਾ. ਭਸੌੜ ਨੇ ਵੀ ਸੰਬੋਧਨ ਕੀਤਾ।
ਬਰਨਾਲਾ ਤੋਂ ਸੂਦ, ਅਖਿਲੇਸ਼- ਮੋਗਾ ਕਾਂਡ ਤੋਂ ਬਾਦ ਸ¤ਤਾਧਾਰੀ ਧਿਰ ਨਾਲ ਸੰਬੰਧਤ ਓਰਬਿਟ ਬ¤ਸਾਂ ਤੇ ਕਾਲੇ ਬਾਦਲ ਛਾ ਗਏ ਹਨ। ਆਉਣ ਵਾਲੇ ਦਿਨਾਂ ’ਚ ਇ¤ਕੋ ਸਮੇਂ ਓਰਬਿਟ ਬੱਸਾਂ ਫੂਕੀਆਂ ਜਾ ਸਕਦੀਆਂ ਹਨ। ਓਰਬਿਟ ਕੰਪਨੀ ਦੀਆਂ ਬੱਸਾਂ ਨੂੰ ਪੰਜਾਬ ਚੋਂ ਬੰਦ ਕਰਵਾਉਣ ਲਈ ਗਠਤ ਹੋਈ ਓਰਬਿਟ ਬੱਸ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਤੇ ਲੋਕਾਂ ਵੱਲੋਂ ਹਾਕਮ ਧਿਰ ਦੇ ਮੁੱਖ ਪਾਰਲੀਮਾਨੀ ਸਕੱਤਰ ਬਲਬੀਰ ਸਿੰਘ ਘੁੰਨਸ ਦੇ ਰਿਹਾਇਸ਼ ਅੱਗੇ ਅੱਜ ਉ¤ਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸਦੇ ਨਾਲ ਹੀ ਭੜਕੇ ਲੋਕਾਂ ਨੇ ਬਰਨਾਲਾ ਸ਼ਹਿਰ ’ਚ ਵਿਸ਼ਾਲ ਮਾਰਚ ਕਢਦਿਆਂ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਫਿਰੋਜ਼ਪੁਰ ਤੋਂ ਮਨੋਹਰ ਲਾਲ- ਓਰਬਿਟ ਬੱਸ ਕਾਂਡ ਵਿਰੁੱਧ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਇਕੱਠੇ ਹੋਏ ਸੈਂਕੜੇ ਕਿਸਾਨ, ਮਜ਼ਦੂਰ ਔਰਤਾਂ ਤੇ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਫਿਰੋਜ਼ਪੁਰ ਛਾਉਣੀ ਦੇ ਬੱਸ ਅੱਡੇ ਤੋਂ ਛਾਉਣੀ ਦੇ ਬਾਜ਼ਾਰਾਂ ਵਿਚੋਂ ਮਾਰਚ ਕੱਢਦੇ ਹੋਏ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਰਿਹਾਇਸ਼ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਓਰਬਿਟ ਬੱਸ ਦੀ ਮਾਲਕ ਹਰਸਿਮਰਤ ਕੌਰ ਬਾਦਲ ਦੀ ਅਰਥੀ ਫੂਕੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਗੁਰਮੀਤ ਮਹਿਮਾ, ਦੇਸ ਰਾਜ, ਬਲਦੇਵ ਸਿੰਘ ਜ਼ੀਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ, ਦਰਸ਼ਨ ਸਿੰਘ ਕੜਮਾ, ਲਖਵਿੰਦਰ ਸਿੰਘ ਸ਼ਹਿਜ਼ਾਦਾ, ਭਾਗ ਸਿੰਘ ਮਰਖਾਈ, ਨਰੇਸ਼ ਸੇਠੀ, ਜੈਲ ਸਿੰਘ, ਕੁਲਦੀਪ ਮੋਠਾਂਵਾਲੇ ਨੇ ਵੀ ਸੰਬੋਧਨ ਕੀਤਾ।
ਬੁਢਲਾਡਾ ਤੋਂ ਅਮਿਤ ਜਿੰਦਲ- ਸਥਾਨਕ ਆਈ.ਟੀ.ਆਈ. ਚੌਕ ਵਿਖੇ ਓਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤਹਿਤ ਵੱਖ-ਵੱਖ ਸੰਘਰਸ਼ੀ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰ ਆਈ.ਟੀ.ਆਈ. ਚੌਕ ’ਚ ਇਕੱਠੇ ਹੋਏ ਲਗਾਤਾਰ ਚੱਲੇ ਧਰਨੇ ਨੂੰ ਸੰਬੋਧਨ ਕਰਦਿਆਂ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਮੇਤ ਬੱਸਾਂ ਅੰਦਰ ਹੋ ਰਹੀ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ, ਸੁਖਬੀਰ ਬਾਦਲ ਸਮੇਤ ਓਰਬਿਟ ਬੱਸਾਂ ਦੇ ਸਾਰੇ ਮਾਲਕਾਂ ਤੇ ਪਰਚੇ ਦਰਜ ਕੀਤੇ ਜਾਣ। ਬੱਸਾਂ ’ਚ ਵਾਪਰੀਆਂ ਸਰਮਨਾਕ ਘਟਨਾਵਾਂ ਨੂੰ ਦੇਖਦੇ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਨੈਤਿਕ ਤੌਰ ਤੇ ਆਪਣੇ ਅਹੁੱਦਿਆਂ ਤੋਂ ਅਸਤੀਫਾ ਦੇਣ ਦੀ ਵੀ ਮੰਗ ਕੀਤੀ ਗਈ। ਬਾਦਲ ਪਰਿਵਾਰ ਦੀ ਜਾਇਦਾਦ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਾਉਣ ਤੇ ਵਿਸ਼ੇਸ਼ ਜੋਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਨਾਮ ਭੀਖੀ, ਬਲਾਕ ਆਗੂ ਜਰਨੈਲ ਸਿੰਘ ਕਿਸਨਗੜ੍ਹ ਤੇ ਸਵਰਨ ਸਿੰਘ ਬੋੜਾਵਾਲ, ਬੀ.ਕੇ.ਯੂ ਡਕੌਦਾ ਦੇ ਜਿਲ੍ਹਾ ਆਗੂ ਮਹਿੰਦਰ ਸਿੰਘ ਦਿਆਲਪੁਰਾ, ਬਲਾਕ ਆਗੂ ਲਛਮਣ ਸਿੰਘ ਚੱਕ ਅਲੀਸ਼ੇਰ ਤੇ ਦਰਸ਼ਨ ਸਿੰਘ ਗੁਰਨੇ ਕਲਾਂ, ਬੀ.ਕੇ.ਯੂ (ਉਗਰਾਹਾ) ਦੇ ਜਿਲ੍ਹਾ ਆਗੂ ਇੰਦਰਜੀਤ ਸਿੰਘ ਝੱਬਰ, ਬਲਾਕ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਤੇ ਗੁਰਜੀਤ ਸਿੰਘ ਟਾਹਲੀਆਂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਾ. ਛੱਜੂ ਰਾਮ ਰਿਸ਼ੀ, ਬਲਾਕ ਆਗੂ ਅਮਰੀਕ ਸਿੰਘ ਫਫੜੇ ਤੇ ਧੰਨਾ ਸਿੰਘ ਟਾਹਲੀਆਂ, ਮਜਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਭਗਵੰਤ ਸਿੰਘ ਸਮਾਉਂ, ਜਿਲ੍ਹਾ ਆਗੂ ਨਿੱਕਾ ਸਿੰਘ ਬਹਾਦਰਪੁਰ ਤੇ ਬਲਾਕ ਆਗੂ ਜੀਤ ਸਿੰਘ ਬੋਹਾ, ਟੀ.ਐਸ.ਯੂ ਦੇ ਮੰਡਲ ਪ੍ਰਧਾਨ ਤਾਰਾ ਚੰਦ ਬਰੇਟਾ ਅਤੇ ਸਰਕਲ ਆਗੂ ਸੁਖਵਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਤਾਰਾ ਚੰਦ ਭਾਵਾ ਤੋਂ ਇਲਾਵਾ ਕਿਸਾਨ ਆਗੂ ਗੁਰਜੰਟ ਮਘਾਣੀਆਂ, ਬਾਬੂ ਸਿੰਘ ਵਰ੍ਹੇ ਨੇ ਕਿਹਾ ਕਿ ਪੰਜਾਬ ਵਿੱਚੋਂ ਗੁੰਡਾ ਗਰਦੀ ਖਤਮ ਕਰਨ ਲਈ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦੇਵਾਂਗੇ। ਇਸ ਮੌਕੇ ਧਰਨਾਕਾਰੀਆਂ ਨੇ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਉਂ ਦੇ ਦਫਤਰ ਸਾਹਮਣੇ ਨਾਅਰੇਬਾਜੀ ਕੀਤੀ। ਮੌਕੇ ਤੇ ਤਾਇਨਾਤ ਭਾਰੀ ਪੁਲੀਸ ਫੋਰਸ ਨੇ ਧਰਨਾਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਕੱਠ ਨੇ ਦਫਤਰ ਅੱਗੇ ਹੀ ਸੁਖਬੀਰ ਬਾਦਲ ਦਾ ਪੁਤਲਾ ਸਾੜਿਆ।
ਸ਼ਾਹਕੋਟ ਤੋਂ ਸੁਰਿੰਦਰ ਸਿੰਘ ਪਦਮ- ਓਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਕਮੇਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਪਿੰਡ ਕੋਹਾੜ ਖੁਰਦ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਕੋਠੀ ਅੱਗੇ ਕਰੀਬ 4 ਘੰਟੇ ਰੋਸ ਧਰਨਾ ਲਗਾਉਣ ਤੋਂ ਉਪਰੰਤ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ।
ਐਕਸ਼ਨ ਕਮੇਟੀ ਦੇ ਵਰਕਰ ਜਿਨ੍ਹਾਂ ਵਿਚ ਵੱਡੀ ਗਿਣਤੀ ’ਚ ਔਰਤਾਂ ਸ਼ਾਮਲ ਸਨ, ਸਭ ਤੋਂ ਪਹਿਲਾਂ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਇਕੱਠੇ ਹੋਏ।
ਇੱਥੋਂ ਉਹ ਸਥਾਨਿਕ ਕਸਬੇ ਵਿਚੋਂ ਦੀ ਮੁਜ਼ਾਹਰਾ ਕਰਦੇ ਹੋਏ ਪਿੰਡ ਕੋਹਾੜ ਖੁਰਦ ਵਿਖੇ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਕੋਠੀ ਪਹੁੰਚੇ। ਇੱਥੇ ਪੁਲੀਸ ਪ੍ਰਸ਼ਾਸਨ ਵੱਲੋਂ ਡੀ ਐਸ ਪੀ ਅਸ਼ਵਨੀ ਕੁਮਾਰ ਅੱਤਰੀ ਦੀ ਅਗਵਾਈ ‘ਚ ਪੁਲੀਸ ਨੇ ਜਬਰਦਸਤ ਰੋਕਾਂ ਲਗਾਕੇ ਮੁਜ਼ਾਹਰਾਕਾਰੀਆਂ ਨੂੰ ਕੋਠੀ ਤੋਂ ਪਿੱਛੇ ਹੀ ਰੋਕ ਲਿਆ।
ਮੁਜ਼ਹਰਾਕਾਰੀਆਂ ਨੇ ਸੜਕ ਉੱਪਰ ਹੀ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਇਸ ਸਮੇਂ ਪੰਜਾਬ ’ਚ ਸਰਕਾਰ ਨਾ ਦੀ ਕੋਈ ਚੀਜ਼ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸ਼ਹਿ ’ਤੇ ਪੰਜਾਬ ਭਰ ’ਚ ਗੁੰਡਾਗਰਦੀ ਸਿਖਰਾਂ ਨੂੰ ਛੂਹ ਰਹੀ ਹੈ।
ਬੁਲਾਰਿਆ ਨੇ ਜੋਰ ਦੇ ਕੇ ਕਿਹਾ ਕਿ ਸਰਕਾਰੀ ਸਹਿ ਤੇ ਪਲ ਰਹੀ ਗੁੰਡਾਗਰਦੀ ਨੂੰ ਸਾਂਝੇ ਸ਼ੰਘਰਸ਼ਾ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।
ਅੱਜ ਦੇ ਰੋਸ ਧਰਨੇ ਨੂੰ ਦਰਸ਼ਨ ਨਾਹਰ, ਹਰਮੇਸ਼ ਮਾਲੜੀ,ਤਰਸੇਮ ਪੀਟਰ, ਮੋਹਨ ਸਿੰਘ ਬੱਲ, ਮੰਗਲਜੀਤ ਪੰਡੋਰੀ, ਮਨਦੀਪ ਸਿਧੂ.ਮਨੋਹਰ ਗਿੱਲ,ਦਿਲਬਾਗ ਚੰਦੀ ,ਸੰਦੀਪ ਅਰੋੜਾ ਅਤੇ ਅਨੀਤਾ ਸੰਧੂ ਨੇ ਸੰਬੋਧਨ ਕੀਤਾ। ਧਰਨੇ ਤੋ ਂ ਉਪਰੰਤ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸੁਖਬੀਰ ਬਾਦਲ ਦਾ ਪੁੱਤਲਾ ਫੂਕਿਆ।
ਸਮਰਾਲਾ ਤੋਂ ਕਮਲਜੀਤ- ਓਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਜਥੇਬੰਦੀਆਂ ਟੀ. ਐਸ. ਯੂ., ਬੀ. ਕੇ. ਯੂ. (ਏਕਤਾ) ਉਗਰਾਹਾਂ, ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ), ਡੀ. ਟੀ. ਐਫ., ਰਮਸਾ ਤੇ ਮਜ਼ਦੂਰ ਯੂਨੀਅਨ ਖੰਨਾ ਸਮਰਾਲਾ ਤੇ ਹੋਰ ਭਰਾਤਰੀ ਜਥੇਬੰਦੀਆਂ ਜਿਸ ਵਿੱਚ ਕਰੀਬ 300 ਤੋਂ ਵੱਧ ਲੋਕਾਂ ਨੇ ਭਾਗ ਲਿਆ। ਅੱਜ ਸਮੁਚੇ ਪੰਜਾਬ ਵਿੱਚ ਹੈ¤ਡਕੁਆਟਰਾਂ ਤੇ ਐਕਸ਼ਨ ਕਮੇਟੀ ਦੇ ਸੱਦੇ ਤੇ ਲੜੀ ਵਜੋਂ ਲੋਕ ਸੰਘਰਸ਼ ਕਮੇਟੀ ਸਮਰਾਲਾ ’ਚ ਸ਼ਾਮਲ ਜਥੇਬੰਦੀਆਂ ਨੇ ਸਮਰਾਲਾ ਵਿਖੇ ਡਿਪਟੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਰੋਸ ਮੁਜ਼ਾਹਰਾ ਤੇ ਰੈਲੀ ਕੀਤੀ ਗਈ।
ਰੈਲੀ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਤਰਕ ਕੋ-ਕਨਵੀਨਰ, ਸਿਕੰਦਰ ਸਿੰਘ ਕਨਵੀਨਰ, ਰਣਧੀਰ ਸਿੰਘ, ਭਰਭੂਰ ਸਿੰਘ ਟੀ. ਐਸ. ਯੂ., ਦਰਸ਼ਨ ਸਿੰਘ ਕੂਹਲੀ ਪ੍ਰਧਾਨ, ਕੁਲਦੀਪ ਸਿੰਘ ਗਰੇਵਾਲ ਬੀ. ਕੇ. ਯੂ. (ਏਕਤਾ) ਉਗਰਾਹਾਂ, ਗੁਰਦਿਆਲ ਸਿੰਘ ਨੀਲੋਂ, ਮਲਕੀਤ ਸਿੰਘ ਮਜਦੂਰ ਯੂਨੀਅਨ, ਦਲੀਪ ਸਿੰਘ ਡੀ. ਟੀ. ਐਫ., ਰਮਸਾ ਆਗੂ ਰਾਜਵੀਰ ਸਿੰਘ ਤੇ ਗੁਰਪ੍ਰੀਤ ਮਾਹੀ, ਦਿਲਜੀਤ ਸਿੰਘ ਡੀ. ਟੀ. ਐਫ., ਗੁਰਪ੍ਰੀਤ ਖੰਨਾ, ਬਲਵਿੰਦਰ ਕੁਮਾਰ ਵਰਮ੍ਹਾਂ, ਅਮਰਜੀਤ ਸਿੰਘ ਬਾਲਿਓਂ ਨੇ ਰੈਲੀ ਨੂੰ ਸੰਬੋਧਨ ਕੀਤਾ।



