Skip to content
Independent perspectives. Global stories.
BREAKING

‘ਪੰਛੀ ਪਿਆਰੇ’ ਮੁਹਿੰਮ ਨੇ ਜ਼ੋਰ ਫ਼ੜਿਆ

Share this story

ਤਪਾ ਮੰਡੀ, 2 ਜੂਨ (ਸੁਨੀਲ ਸ਼ੀਲਾ)- ਦਿਨੋ-ਦਿਨ ਵੱਧ ਰਹੀ ਗਰਮੀ ਨੂੰ ਦੇ

ਖਦੇ ਹੋਏ ‘ਪੰਛੀ ਪਿਆਰੇ’ ਮੁਹਿੰਮ ਨੇ ਪਿੰਡਾਂ ਵਿੱਚ ਵੀ ਜੋਰ ਫ਼ੜ ਲਿਆ ਹੈ। ਇਲਾਕੇ ਅੰਦਰ ਪੈ ਰਹੀ ਗਰਮੀ  ਦੇ ਕਾਰਨ ਪੰਛੀਆਂ ਦੇ ਪੀਣ ਲਈ ਸਕੂਲਾ ਅਤੇ ਸਾਝੀਆਂ ਥਾਵਾ ਤੇ ਵੱਖ ਵੱਖ ਸੰਸਥਾਵਾਂ ਵੱਲੋ ਪੰਛੀਆ ਨੂੰ ਪਾਣੀ ਦੀ ਭਾਲ ਵਿੱਚ ਇੰਦਰ ਉੱਧਰ ਭੜਕਣ ਤੋ ਮੁਕਤ ਕਰਨ ਲਈ ‘ਪੰਛੀ ਪਿਆਰੇ ’ਮੁਹਿੰਮ ਤਹਿਤ ਭਾਡੇ ਵੰਡੇ ਗਏ । ਇਸ ਮੌਕੇ ਮੁਹਿੰਮ ਦੇ ਸੰਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦਰਜਣਾ ਸਕੂਲਾਂ ਵਿੱਚ ਵਿਦਿਆਰਥੀਆ ਵੱਲੋ ਇਸ ਮਹਿੰਮ ਨੂੰ ਅੱਗੇ ਲਿਜਾਣ ਲਈ  ਅਧਿਆਪਕਾਂ ਦੀ ਅਗਵਾਈ ਵਿੱਚ ਹੋਰ ਤੇਜ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਅਮਰ ਸਿੰਘ ਵਾਲਾ, ਸਰਕਾਰੀ ਪ੍ਰਇਮਰੀ ਸਕੂਲ ਢਿੱਲਵਾਂ ਨਾਭਾ ਤੋ ਇਲਾਵਾ ਢਿੱਲਵਾਂ ਪਟਿਆਲਾ, ਭਗਤ ਪੁਰਾ, ਘੁੰਨਸ ਦੇ ਸਕੂਲਾਂ ਵਿੱਚ ਵੀ ਹੈਡ ਮਾਸਟਰ ਸੱਤਪਾਲ ਸ਼ਰਮਾ ਢਿੱਲਵਾਂ, ਕਪਿਲ ਸ਼ਰਮਾ ਭਗਤ ਪੁਰਾ, ਬਲਜੀਤ ਸਿੰਘ ਘੁੰਨਸ, ਮੰਦਰ ਸਿੰਘ ਢਿੱਲਵਾਂ ਆਦਿ ਨੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਤੋਂ ਪੰਛੀਆਂ ਲਈ  ਭਾਡੇ ਰਖਵਾਏ। ਇਸ ਮੌਕੇ ਪੂਰਨ ਸਿੰਘ ਢਿੱਲਵਾਂ, ਗੁਰਤੇਜ ਸਿੰਘ,  ਮਾ. ਬਲਜੀਤ ਸਿੰਘ, ਸੱਤਪਾਲ ਸਿੰਘ ਆਦਿ ਅਧਿਆਪਕ  ਤੇ ਬੱਚੇ ਹਾਜ਼ਰ ਸਨ।

WRITTEN BY