Skip to content
Independent perspectives. Global stories.
BREAKING

ਬਹੁ-ਕਰੋੜੀ ਹਾਊਸਫ਼ੈਡ ਪੱਖੋਕੇ ਗ਼ਬਨ ਮਾਮਲੇ ਨੇ ਕੱਟਿਆ ਨਵਾਂ ਮੋੜ

Share this story

ਤਪਾ ਮੰਡੀ, 30 ਮਈ (ਸੁਨੀਲ ਸ਼ੀਲਾ) ਦੀ ਸ਼ਹਿਣਾ ਬਲਾਕ ਹਾਊਸ ਬਿਲਡਿੰਗ ਸੁਸਾਇਟੀ ਲਿਮ. ਪੱਖੋ-ਕੈਚੀਆਂ ਦੇ ਬਹੁ- ਕਰੋੜੀ ਘਪਲੇ ਨੇ ਉਦੋਂ  ਨਵਾਂ ਮੋੜ ਕੱਟਿਆ ਜਦੋਂ ਇਸ ਦੇ ਸਾਬਕਾ ਕਰਮਚਾਰੀਆਂ ਨੇ ਇਸ ਘਪਲੇ ਵਿਚ ਕਥਿਤ ਤੌਰ ਤੇ ਸ਼ਾਮਲ ਅਨੇਕ ਉਚ- ਅਧਿਕਾਰੀਆਂ ਦੀ ਮਿਲੀ ਭੁਗਤ ਹੋਣ ਦਾ ਇੰਕਸਾਫ਼ ਕੀਤਾ। ਸੁਸਾਇਟੀ ਦੇ ਮੁਅੱਤਲ ਹੋਏ  ਸਾਬਕਾ ਸੇਵਾਦਾਰ ਗੁਰਪਿਆਰ ਸਿੰਘ  ਜਿਸਨੂੰ 1994 ਵਿਚ 800 ਰੁਪਏ ਪ੍ਰਤੀ ਮਹੀਨਾ ਤੇ ਸੇਵਾਦਾਰ ਰੱਖਿਆ  ਅਤੇ ਜੋ ਬਾਅਦ ਵਿਚ ਪਦ- ੳੁੱਨਤ ਕਰਕੇ ਕਲਰਕ ਬਣਾਏ ਗਏ ਸਨ ਨੇ ਦੱਸਿਆ ਕਿ ਐਡੀ ਵੱਡੀ ਹੇਰਾ-ਫੇਰੀ ਇੱਕ ਦੋ ਜਣੇ ਰਲਕੇ ਕਿਵੇਂ ਕਰ ਸਕਦੇ ਹਨ। ਇਸ  ਗ਼ਬਨ ਵਿਚ ਕਿਸੇ ਵੱਡੇ ਸਰਗਣੇ ਦਾ ਹੱਥ ਹੋਣ  ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰਪਿਆਰ ਸਿੰਘ ਨੇ ਦੱਸਿਆ ਕਿ ਹਾਊਸਫ਼ੈਡ ਦੇ ਮੁੱਖ ਲੇਖਾ ਅਫ਼ਸਰ ਨੇ 10 ਜੁਲਾਈ

2014 ਨੂੰ ਆਪਣੇ ਗਸ਼ਤੀ ਪੱਤਰ ਨੰ: 4685 ਅਨੁਸਾਰ ਸਰਕਾਰੀ ਮਕਾਨ ਉਸਾਰੀ ਸਭਾਵਾਂ ਵਿਚ ਆਪਣੀ ਪੱਧਰ ਤੇ ਰੱਖੇ ਗਏ ਕਰਮਚਾਰੀਆਂ ਦੀ ਸੁਸਾਇਟੀ ਦੀ ਵਸੂਲੀ  ਵਿਚੋਂ ਤਨਖਾਹਾਂ ਦੇਣ ਤੇ ਰੋਕ ਲਾ ਦਿੱਤੀ ਸੀ ਜਿਸ ਕਾਰਨ  ਪਿਛਲੇ ਦੋ ਸਾਲਾਂ ਤੋਂ ਅਜਿਹੇ ਕਰਮਚਾਰੀਆਂ ਦੀ ਤਨਖ਼ਾਹ ਬੰਦ ਹੈ।
ਸੁਸਾਇਟੀ ਵਿਚ ਹੋਏ ਘਪਲੇ ਨੂੰ  ਮਹਿਕਮੇ ਦੇ ਕੁੱਝ ਅਧਿਕਾਰੀ ਆਪਣੀ ਚਮੜੀ ਬਚਾਉਣ ਲਈ ਆਪਣੇ ਮਾਤਾਹਿਤਾਂ ਨੂੰ ਫ਼ਸਾਉਣ ਦੇ ਚੱਕਰ  ਵਿਚ  ਹਨ। ਉਨ੍ਹਾਂ ਕਿਹਾ ਕਿ ਜਦੋਂਦੀ ਹਾਊਸਫ਼ੈਡ ਦੀ ਇਹ ਸੁਸਾਇਟੀ ਹੋਂਦ ਵਿਚ ਆਈ ਹੈ ਉਦੋਂਤੋਂ ਹੀ ਹਰ ਵਰ੍ਹੇ ਇਸ ਦਾ ਹਿਸਾਬ- ਕਿਤਾਬ ਆਡਿਟ ਹੁੰਦਾ ਹੈ। ਸਮੇਂ -ਸਮੇਂ ਸਿਰ ਉੱਚ-ਅਧਿਕਾਰੀ ਆਕੇ ਸੁਸਾਇਟੀ ਦਾ ਨਿਰੀਖਣ ਵੀ ਕਰਦੇ ਰਹੇ ਹਨ ।
ਉਸ ਵੇਲੇ ਇਹ ਗ਼ਬਨ ਜੱਗ ਜ਼ਾਹਰ ਕਿਉ ਨਹੀਂ ਹੋਇਆ।  ਉਨ੍ਹਾਂ ਦੱਸਿਆ ਕਿ ਸੁਸਾਇਟੀ ਦੀ ਕਮੇਟੀ ਸਮੇਂ -ਸਮੇਂ ਸਿਰ ਆਪਣੀ ਪੱਧਰ ਤੇ ਕੱਚੇ ਮੁਲਾਜ਼ਮ ਭਰਤੀ ਕਰਦੀ ਰਹੀ ਹੈ । ਮਹਿਕਮੇ ਵਲੋਂ ਰੱਖੇ ਕਈ ਜ਼ੁਮੇਵਾਰ ਕਰਮਚਾਰੀਆਂ ਵਿਚੋ ਕਈ ਰਿਟਾਇਰ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ ।
ਜਿਨ੍ਹਾਂ ਦੀ ਸੁਸਾਇਟੀ ਦੇ ਵਿੱਤੀ ਮਾਮਲਿਆਂ ਨਾਲ ਸਿੱਧੀ ਜ਼ੁਮੇਵਾਰੀ ਬਣਦੀ ਹੈ, ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ ਤੇ ਹੇਠਲੇ ਦਰਜੇ ਦੇ ਕਰਮਚਾਰੀਆਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ ਹੈ   । ਗੁਰਪਿਆਰ ਸਿੰਘ ਨੇ ਖੁਲਾਸਾ ਕੀਤਾ ਕਿ ਇੱਕ ਜ਼ੁਮੇਵਾਰ  ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ ਉਸਨੇ ਆਪਣਾ ਪਰਿਵਾਰ ਪਹਿਲਾਂ ਹੀ ਕੈਨੇਡਾ ਵਿਚ ਸੈਟ ਕਰ ਦਿੱਤਾ ਸੀ ਤਾਂਕਿ ਉਸ ਉਪਰ ਕੋਈ ਆਂਚ ਨਾਂ ਆਵੇ। ਹਾਊਸਫ਼ੈਡ ਦੇ ਕਈ  ਕਰਮਚਾਰੀਆਂ ਅਤੇ   ਅਧਿਕਾਰੀਆਂ  ਨੇ ਅਮਦਨ ਤੋਂ ਕਿਤੇ ਵੱਧ ਆਪਣੀ ਜਾਇਦਾਦ ਬਣਾ ਰੱਖੀ ਹੈ, ਜਿਨ੍ਹਾਂ ਦੇ ਸਰੋਤਾਂ ਦੀ ਜਾਂਚ ਕਰਨੀ ਬਣਦੀ  ਹੈ। ਉਨ੍ਹਾਂ ਦੱਸਿਆ ਕਿ ਇਹ ਹੇਰਾ- ਫ਼ੇਰੀ 2002 ਤੋਂ ਹੁੰਦੀ ਆਈ ਹੈ,  ਹਰ ਸਾਲ ਨਵੀਂ ਆਡਿਟ ਟੀਮ ਹਿਸਾਬ- ਕਿਤਾਬ ਆਡਿਟ ਕਰਦੀ ਰਹੀ ਹੈ,  ਸੁਸਾਇਟੀ ਦੇ ਅਹੁਦੇਦਾਰ ਸਮੇਂ-ਸਮੇਂ ਸਿਰ ਬਦਲਦੇ ਰਹੇ ਹਨ ਫ਼ਿਰ ਭਲਾ ਇਹ ਗ਼ਬਨ ਐਨਾ ਚਿਰ ਕਿਉਂ ਦਬਾਈ ਰੱਖਿਆ। ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ।

WRITTEN BY