ਮੂਨਕ, 1 ਜੂਨ (ਕੁਲਵੰਤ ਦੇਹਲਾ)- ਮੁ¤ਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਿੰਸੀਪਲ ਸਕ¤ਤਰ ਸ. ਕੰਵਲਜੀਤ ਸਿੰਘ ਚੀਮਾ ਨੇ ਇਲਾਕੇ ਵੱਖ-ਵੱਖ ਥਾਵਾਂ ’ਤੇ ਚ¤ਲ ਰਹੇ ਵਿਕਾਸ ਕਾਰਜਾਂ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡ ਦੇਹਲਾ ਸੀਹਾਂ ਵਿਖੇ ਚ¤ਲ ਰਹੇ ਸ਼ਹੀਦ ਅਕਾਲੀ ਫੂਲਾ ਸਿੰਘ ਯਾਦਗਾਰੀ ਹਾਲ ਦੇ ਮੁਰੰਮਤ ਕੰਮ ਦਾ ਜਾਇਜ਼ਾ ਲਿਆ। ਇਸ ਸਮੇਂ ਪਿੰਡ ਦੇਹਲਾ ਸੀਹਾਂ ਦੇ ਮੌਜੂਦਾ ਸਰਪੰਚ ਜਸਵੰਤ ਸਿੰਘ ਨੇ ਪ੍ਰਿੰਸੀਪਲ ਸਕ¤ਤਰ ਚੀਮਾ ਨੂੰ ਚ¤ਲ ਰਹੇ ਵਿਕਾਸ ਕੰਮ ਤੇ ਨਵੇਂ ਵਿਕਾਸ ਕੰਮ ਲਈ ਵਿਚਾਰ-ਵਟਾਂਦਰਾ ਕੀਤਾ। ਸ. ਚੀਮਾ ਨੂੰ ਪਿੰਡ ਦੇ ਰਹਿੰਦੇ ਕੰਮ ’ਤੇ ਛੇਤੀ ਗੌਰ ਕਰਨ ਦੀ ਸਿਫਾਰਸ਼ ਕੀਤੀ। ਇਸ ਸਮੇਂ ਉਨ੍ਹਾਂ ਦੇ ਨਾਲ ਮੰਡੀ ਬੋਰਡ ਦੇ ਉਪਚੇਅਰਮੈਨ ਰਵਿੰਦਰ ਸਿੰਘ ਚੀਮਾ ਐ¤ਸ ਪੀ ਸੰਗਰੂਰ
ਨਰਿੰਦਰ ਕੌਸ਼ਲ ਏ.ਡੀ.ਸੀ. ਸੰਗਰੂਰ ਅਰਵਿੰਦ ਐਸ ਡੀ ਐਮ ਮੂਨਕ ਕਾਲਾ ਰਾਮ ਕਾਸਲ ਡੀ ਐਸ ਪੀ ਮੂਨਕ ਬਿਮਲ ਸ਼ਰਮਾ, ਐਸ ਐਚ ਓ ਮੂਨਕ ਜੁਗਰਾਜ ਸਿੰਘ, ਚੈਅਰਮੇਨ ਮਾਰਕੀਟ ਕਮੇਟੀ ਮੂਨਕ ਗੋਲਡੀ ਚੀਮਾ ਵਾਇਸ ਚੈਅਰਮੇਨ ਨਿਰਮਲ ਕੜੇਲ, ਭੀਮ ਪ੍ਰਧਾਨ ਦਰਸ਼ਨ ਸਿੰਘ ਐਮ ਸੀ, ਕਾਲਾ ਐਮ ਸੀ, ਜਗਦੇਵ ਸਿੰਘ ਨੰਬਰਦਾਰ, ਰਾਮ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਕਾਬਲ, ਜਸਵੰਤ ਸਿੰਘ, ਗੁਰਦਾਸ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ।



