Skip to content
Independent perspectives. Global stories.
BREAKING

ਤਪਾ ਵਿਖੇ ਖਰਾਬ ਅਤੇ ਅਣਅਧਿਕਾਰਤ ਮੀਟ ਦੀ ਵਿਕਰੀ, ਸਿਹਤ ਵਿਭਾਗ ਖਾਮੋਸ਼

Share this story

ਤਪਾ ਮੰਡੀ, 1 ਜੂਨ (ਸੁਨੀਲ ਸ਼ੀਲਾ)- ਸ਼ਹਿਰ  ਦੀ  ਮੀਟ-ਮਾਰਕੀਟ  ਵਿਚ  ਬੇਹੇ,  ਖ਼ਰਾਬ ਅਤੇ ਅਣ-ਅਧਿਕਾਰਤ ਮੀਟ ਵੇਚੇ ਜਾਣ ਦੀਆਂ ਸ਼ਿਕਾਇਤਾਂ  ਮਿਲ ਰਹੀਆਂ ਹਨ  ਪਰ ਨਾ ਤਾਂ ਸਿਹਤ ਵਿਭਾਗ  ਅਤੇ ਨਾ ਹੀ ਪਸ਼ੂ ਪਾਲਣ ਵਿਭਾਗ ਨੇ  ਕਦੀ  ਇਨ੍ਹਾਂ ਸ਼ਿਕਾਇਤਾਂ ਨੂੰ  ਗੌਲਿਆ ਹੈ।  ਸ਼ਹਿਰ  ਦੀ ਮੇਨ ਮੀਟ ਮਾਰਕੀਟ ਟਰੱਕ ਯੂਨੀਅਨ ਵਾਲੀ ਗਲੀ  ਵਿਚ  ਬਿਲਕੁਲ  ਆਬਾਦੀ  ਵਾਲੇ  ਏਰੀਏ ਵਿੱਚ ਹੈ ਜੋ ਗੈਰ- ਕਾਨੂੰਨੀੇ  ਹੈ । ਉਥੇ ਮੀਟ ਦੇ ਗਲੇ -ਸੜੇ  ਅਤੇ  ਫ਼ਾਲਤੂ  ਟੁਕੜਿਆਂ  ਨੂੰ ਗਲੀ  ਵਿੱਚ ਸੁੱਟ ਦਿੱਤਾ ਜਾਂਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ  ਹੈ । ਇਸ ਮਾਰਕੀਟ ਦੇ ਕੁਝ ਪਰਵਾਸੀ ਮੀਟ ਵਿਕਰੇਤਾ  ਦੂਸਰੇ  ਜਾਨਵਰਾਂ  ਦਾ  ਮੀਟ  ਬੱਕਰੇ  ਦਾ  ਕਹਿਕੇ  ਵੇਚਦੇ ਹਨ ਜੋ  ਨਾ  ਸਿਰਫ਼ ਕੁੱਝ ਫ਼ਿਰਕਿਆਂ  ਦੇ  ਵਿਸਵਾਸ਼  ਦੇ  ਖਿਲਾਫ਼  ਅਤੇ  ਗਾਹਕਾਂ ਨਾਲ  ਧੋਖਾਧੜੀ  ਵੀ  ਹੈ । ਕਾਨੂੰਨ  ਅਨੁਸਾਰ   ਖਾਣ

ਲਈ  ਵਰਤੇ  ਜਾਣ ਵਾਲੇ ਜਾਨਵਰ  ਨੂੰ ਵੱਢਣ ਤੋ  ਪਹਿਲਾਂ  ਸਰਕਾਰੀ  ਪਸ਼ੂ- ਡਾਕਟਰ  ਤੋਂ  ਚੈਕ  ਅਤੇ ਪਾਸ ਕਰਵਾਉਣਾ  ਜਰੂਰੀ ਹੈ। ਡਾਕਟਰ  ਵੱਲੋਂ  ਸਰਟੀਫਿਕੇਟ ਦਿੱਤੇ  ਜਾਣ ਉਪਰੰਤ  ਹੀ  ਇਹ ਮੀਟ ਵਿਕਰੀ ਯੋਗ ਹੁੰਦਾ  ਹੈ ।
ਜਦੋ  ਇਸ ਸਬੰਧੀ  ਜ਼ਿਲ੍ਹਾ ਸਿਹਤ ਅਫ਼ਸਰ ਨਾਲ ਗੱਲ ਕੀਤੀ  ਤਾਂ  ਉਹਨਾ ਕਿਹਾ ਕਿ ਜਾਨਵਰ ਨੂੰ ਕੱਟਣ ਤੋ ਪਹਿਲਾਂ  ਇਸਦੀ  ਜਾਂਚ ਪਸ਼ੂ- ਡਾਕਟਰ ਤੋਂ ਕਰਵਾਉਣੀ  ਬਣਦੀ  ਹੈ।   ਬਾਅਦ ਵਿਚ ਵੀ   ਵਿਭਾਗ  ਇਹ ਜਾਂਚ ਕਰ ਸਕਦਾ ਹੈ ਕਿ  ਮੀਟ ਨੂੰ ਕਿਸ ਸਥਿਤੀ  ਵਿੱਚ ਰੱਖਿਆ ਹੋਇਆ ਹੈ।  ਸਾਫ਼- ਸਫ਼ਾਈ  ਦਾ  ਪ੍ਰਬੰਧ  ਹੈ  ਜਾਂ ਨਹੀਂ ।  ਉਹਨਾ  ਕਿਹਾ  ਕਿ  ਜਲਦੀ ਹੀ ਉਹ ਆਪਣੀ ਟੀਮ ਨਾਲ ਸ਼ਹਿਰ  ਦੀਆਂ  ਮੀਟ  ਵੇਚਣ  ਵਾਲੀਆਂ ਦੁਕਾਨਾ ਦੀ ਜਾਂਚ ਕਰਨਗੇ ਅਤੇ  ਨੁਕਸਦਾਰਾਂ ਵਿਰੁੱਧ ਬਣਦੀ  ਕਾਰਵਾਈ ਕੀਤੀ ਜਾਵੇਗੀ।

WRITTEN BY