ਜੰਡਿਆਲਾ ਗੁਰੂ, 1 ਜੂਨ (ਵਰੁਨ ਸੋਨੀ, ਖਾਲਸਾ)- ਜੰਡਿਆਲਾ ਗੁਰੂ ਵਿੱਚ ਪਿਛਲੇ ਕੁਝ ਦਿਨਾਂ ਤੋਂ ਰਾਤ ਨੂੰ ਕਾਰਾਂ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਕਰਕੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ ਅਤੇ ਜੰਡਿਆਲਾ ਪੁਲਿਸ ਨੂੰ ਵੀ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਫੜਨ ਵਿੱਚ ਕੋਈ ਕਾਮਯਾਬੀ ਨਹੀਂ ਮਿਲ ਰਹੀ। ਜਦੋਂ ਕਿ ਇਕ ਦੋ ਘਟਨਾਵਾਂ ਵਿੱਚ ਤਾਂ ਸੀ ਸੀ ਟੀ ਵੀ ਫੂਟੇਜ ਤੋਂ ਵੀ ਅੱਗ ਲਗਾਉਂਦੇ ਲੜਕੇ ਦੇਖੇ ਗਏ ਹਨ। ਕਈ ਕਾਰ ਮਾਲਕਾਂ ਦਾ ਕੋਈ ਗੈਰਜ ਨਾ ਹੋਣ ਕਰਕੇ ਅਤੇ ਘਰ ਵਿੱਚ ਵੀ ਥੋੜੀ ਜਗ੍ਹਾਂ ਹੋਣ ਕਰਕੇ ਜਾਂ ਕਿਸੇ ਵੇਲੇ ਰਾਤ ਨੂੰ ਲੇਟ ਆਉਣ ਕਰਕੇ ਅਕਸਰ ਘਰ ਦੇ ਬਾਹਰ ਕਾਰ ਖੜ੍ਹੀ ਕਰ ਦਿੱਤੀ ਜਾਂਦੀ ਹੈ। ਅੱਜ ਵੀ ਸਵੇਰੇ ਤੜਕਸਾਰ ਕਾਰ ਨੂੰ ਅੱਗ ਲੱਗਣ ਦੀ ਖਬਰ ਨੇ ਇੱਕ ਵਾਰ ਫਿਰ ਸਾਰੇ ਜੰਡਿਆਲਾ ਵਾਸੀਆਂ ਨੂੰ ਚਿੰਤਾ ਵਿੱਚ ਪਾ
ਦਿੱਤਾ ਅਤੇ ਪੁਲਿਸ ਦੀ ਕਾਰਗੁਜਾਰੀ ਉ¤ਪਰ ਸਵਾਲੀਆ ਨਿਸ਼ਾਨ ਲੱਗ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਨਿਵਾਸੀ ਦੇਵੀਦਾਸਪੁਰਾ ਦੀ ਮਾਈਕਰਾ ਕਾਰ ਨੰਬਰ ਪੀ ਬੀ 41 ਸੀ 8147 ਉਸਦਾ ਦੋਸਤ ਯਾਦਵਿੰਦਰ ਸਿੰਘ ਨਿਵਾਸੀ ਜੰਡਿਆਲਾ ਗੁਰੂ ਉਸ ਕੋਲੋਂ ਮੰਗਕੇ ਲਿਆਇਆ ਸੀ ਅਤੇ ਉਸਨੇ ਕਾਰ ਲੋਕਲ ਬੱਸ ਸਟੈਂਡ ਦੇ ਸਾਹਮਨੇ ਜਾਂਦੀ ਸੜਕ ਨੇੜੇ ਸ਼ੁਸ਼ਮਾ ਹਸਪਤਾਲ ਕੋਲ ਖੜੀ ਕੀਤੀ ਸੀ ਜਿਸਨੂੰ ਕੋਈ ਅਣਪਛਾਤੇ ਵਿਅਕਤੀ ਅੱਗ ਲਗਾ ਗਏ। ਪੁਲਿਸ ਚੋਂਕੀ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਕਾਰਾਂ ਨੂੰ ਅੱਗ ਲਗਾਉਣ ਵਾਲਿਆਂ ਨੂੰ ਫੜ ਲਿਆ ਜਾਵੇਗਾ।



