May 2, 2026 2:36 am

ਜੰਮੂ ਕਸ਼ਮੀਰ- ਤੰਗਧਾਰ ’ਚ ਐਲ.ਓ.ਸੀ. ’ਤੇ ਘੁਸਪੈਠ ਦੀ ਫਿਰ ਕੋਸ਼ਿਸ਼ ਨਾਕਾਮ

ਸ੍ਰੀਨਗਰ, 31 ਮਈ (ਪੀ. ਟੀ.)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ’ਚ ਅੱਤਵਾਦੀਆਂ ਤੇ ਸੈਨਾ ਦੇ ਵਿਚਕਾਰ ਮੁੱਠਭੇੜ ਜਾਰੀ ਹੈ।ਦਰਅਸਲ ਵੱਡੀ ਗਿਣਤੀ ’ਚ ਹਥਿਆਰਾਂ ਨਾਲ ਲੈਸ ਅੱਤਵਾਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਪਰ ਵਕਤ ਰਹਿੰਦੇ ਸੁਰੱਖਿਆ ਬਲਾਂ ਨੂੰ ਇਸ ਦੀ ਭਣਕ ਲੱਗ ਗਈ।ਇਸ ਤੋਂ ਬਾਅਦ ਸੈਨਾ ਨੇ ਆਪਣੀ ਘੇਰਾਬੰਦੀ ਮਜਬੂਤ ਕਰ ਦਿੱਤੀ ਤੇ ਫਿਲਹਾਲ ਦੋਵਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ੍ਰੀਨਗਰ ’ਚ ਦੱਸਿਆ ਕਿ ਭਾਰਤੀ ਸੈਨਿਕਾਂ ਨੇ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਕੁਪਵਾੜਾ ਜਿਲ੍ਹੇ ’ਚ ਤੰਗਧਾਰ ਸੈਕਟਰ ‘ਚ ਐਲ.ਓ.ਸੀ . ’ਤੇ ਭਾਰੀ ਹਥਿਆਰਬੰਦ ਘੁਸਪੈਠੀਆਂ ਦੀ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ।

Send this to a friend