ਜਲੰਧਰ, 1 ਜੂਨ (ਜਸਬੀਰ ਸੋਢੀ)- ਪੰਜਾਬ ਪੁਲਸ ਦੇ ਆਈ.ਪੀ.ਐਸ. ਅਧਿਕਾਰੀ ਡੀ.ਆਈ.ਜੀ. ਜਲੰਧਰ ਰੇਂਜ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਭਗਤ ਕਬੀਰ ਜੀ ਦੀ ਜਯੰਤੀ ਦੇ ਅਵਸਰ ’ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਭਗਤ ਕਬੀਰ ਦੇ ਸਲੋਕਾਂ ’ਤੇ ਅਮਲ ਕਰਕੇ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਲਿਖੀ ਕਿਤਾਬ ‘ਸੰਤ ਕਬੀਰ ਦੇ ਅਨਮੋਲ ਵਚਨ’ ਖੋਜ ’ਤੇ ਅਧਿਐਨ ’ਤੇ ਆਧਾਰਿਤ ਹੈ। ਕਬੀਰ ਜੀ ਦੇ ਸਲੋਕ ਅੱਜ ਵੀ ਢੁੱਕਵੇਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪੰਜਾਬੀ ਦੀ ਕਿਤਾਬ ਰਾਹੀਂ ਸੰਤ ਕਬੀਰ ਦੇ ਸਲੋਕਾਂ ਅਤੇ ਸਿੱਖਿਆਵਾਂ ਨੂੰ ਸਮੇਟਣ ਦਾ ਯਤਨ ਕੀਤਾ ਗਿਆ ਹੈ ਜੋ ਸਰਵ-ਕਾਲ ਤੇ ਸਰਵ-ਕਾਲ ਤੇ ਸਰਵ-ਦੇਸ਼ੀ ਹਨ। ਇਥੋਂ ਤੱਕ ਕਿ ਅੱਜ ਵੀ ਸਮਾਜ ਦੇ ਲਈ ਰਾਹ-ਦਸੇਰਾ ਹਨ।
ਸ੍ਰੀ ਕੁੰਵਰ ਨੇ ਦੱਸਿਆ ਕਿ ਭਗਤੀ ਕਾਲੀਨ ਭਾਰਤੀ ਸੰਤ ਪ੍ਰੰਪਰਾ ਵਿਚ ਸੰਤ ਕਬੀਰ ਦਾ ਅਹਿਮ ਸਥਾਨ ਹੈ। ਕਬੀਰ ਜੀ ਨੇ ਸਮਾਜ ਦੇ ਵਿਵਹਾਰਿਕ ਪੱਖ ਦਾ ਸਮਾਜ ਵਿਚ ਰਹਿ ਕੇ ਅਧਿਐਨ ਕੀਤਾ ਅਤੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਕਿ ਸਮਾਜਿਕ ਸਮ¤ਸਿਆ ਦੇ ਤੌਰ ’ਤੇ ਉਜਾਗਰ ਕੀਤਾ ਅਤੇ ਮਨੁੱਖ ਨੂੰ ਸੰਪੂਰਨ ਅਤੇ ਸਮਰਸ ਸਮਾਜ ਬਣਾਉਣ ਦੇ ਲਈ ਪ੍ਰੇਰਿਤ ਕੀਤਾ। ਜਾਤੀਵਾਦ, ਛੂਆਛਾਤ, ਸੰਪ੍ਰਦਾਇਕਤਾ, ਆਡੰਬਰ ਆਦਿ ਸਮਾਜਿਕ ਬੁਰਾਈਆਂ ਨੂੰ ਸਮਾਜ ਵਿਚੋਂ ਬਾਹਰ ਕੱਢਣ ਲਈ ਸਰਲ ਅਤੇ ਸੁਖਾਲੇ ਉਪਾਅ ਆਮ ਜਨਤਾ ਦੇ ਸਾਹਮਣੇ ਰੱਖੇ।
ਸ੍ਰੀ ਕੁੰਵਰ ਨੇ ਕਿਹਾ ਕਿ ਕਬੀਰ ਜੀ ਨੂੰ ਸਮਾਜ ਸੁਧਾਰਕ ਤੋਂ ਇਲਾਵਾ ਸਮਾਜ ਵਿਗਿਆਨੀ ਕਹਿਣਾ ਜ਼ਿਆਦਾ ਤਰਕਸੰਗਤ ਹੈ। ਭਾਰਤ ਦੀ ਹਾਲਤ 500 ਸਾਲ ਬਾਅਦ ਵੀ ਉਂਝ ਹੀ ਹੈ। ਇਸ ਲਈ ਅਜਿਹੇ ਹਾਲਾਤ ਵਿਚ ਸੰਤ ਕਬੀਰ ਜੀ ਦੇ ਅਨਮੋਲ ਵਚਨ ਮਨੁੱਖਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੇ ਹਨ।
ਜਦੋਂ ਉਨ੍ਹਾਂ ਤੋਂ ਕਿਤਾਬ ਬਾਰੇ ਪੁੱਛਿਆ ਗਿਆ ਤਾਂ ਡੀ.ਆਈ.ਜੀ. ਨੇ ਦੱਸਿਆ ਕਿ ਕਬੀਰ ਜੀ ਦੀਆਂ ਪ੍ਰਮੁੱਖ ਸਿੱਖਿਆਵਾਂ ਅਤੇ ਸਲੋਕਾਂ ਨੂੰ ਸਰਲ ਅਨੁਵਾਦ ਸਹਿਤ 16 ਅਧਿਆਵਾਂ ਵਿਚ ਵੰਡਿਆ ਗਿਆ ਹੈ, ਇਸ ਵਿਚ ਕਬੀਰ ਜੀ ਦੇ 105 ਸਲੋਕਾਂ ਨੂੰ ਬਹੁਤ ਹੀ ਸੁਖਾਲੀ ਭਾਸ਼ਾ ਵਿਚ ਸਮਝਾਉਣ ਦਾ ਯਤਨ ਕੀਤਾ ਹੈ। ਮਨੁੱਖਾ ਜੀਵਨ ਨਾਲ ਸੰਬੰਧਿਤ ਹਰ ਵਿਸ਼ੇ ’ਤੇ ਕਬੀਰ ਜੀ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ ਹੈ। ਕਬੀਰ ਜੀ ਦੇ ਅਨੁਸਾਰ ਮਨੁੱਖਤਾ ਦੀ ਸੇਵਾ ਹੀ ਉ¤ਤਮ ਹੈ ਅਤੇ ਮਨੁੱਖਤਾ ਦਾ ਧਰਮ ਸਭ ਤੋਂ ਵੱਡਾ ਧਰਮ ਹੈ।
ਡੀ.ਆਈ.ਜੀ. ਕੁੰਵਰ ਨੇ ਕਬੀਰ ਜੀ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਨੁੱਖਤਾ ਦੀ ਭਲਾਈ ਲਈ ਸਿਹਤਮੰਦ ਸਮਾਜ ਅਤੇ ਰਾਸ਼ਟਰ ਨਿਰਮਾਣ ਵਿਚ ਕਬੀਰ ਜੀ ਦੀਆਂ ਸਿੱਖਿਆਵਾਂ ਦੀ ਭੂਮਿਕਾ ਅੱਜ ਵੀ ਮਹੱਤਵਪੂਰਨ ਰੋਲ ਨਿਭਾਅ ਸਕਦੀ ਹੈ। ਅੱਜ ਜੇਕਰ ਭਾਰਤ ਕਬੀਰ ਜੀ ਦੇ ਦੱਸੇ ਰਾਹ ਨੂੰ ਅਪਣਾਉਂਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਜਗਤ ਗੁਰੂ ਦੀ ਆਪਣੀ ਗੁਆਚੀ ਸਾਖ ਮੁੜ ਪ੍ਰਾਪਤ ਕਰ ਸਕਦਾ ਹੈ। ਦੱਸਣਯੋਗ ਹੈ ਕਿ ਡਾ. ਕੁੰਵਰ ਸਿੰਘ ਵਿਜੇ ਪ੍ਰਤਾਪ ਸਿੰਘ ਸੀਨੀਅਰ ਆਈ.ਪੀ.ਐਸ. ਅਧਿਕਾਰੀ ਹਨ ਅਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਲਈ ਜਾਣੇ ਜਾਂਦੇ ਹਨ, ਜਿੱਥੇ-ਜਿੱਥੇ ਵੀ ਉਹ ਤਾਇਨਾਤ ਰਹੇ ਹਨ, ਉਥੋਂ ਦੇ ਲੋਕ ਸ਼ਿੱਦਤ ਨਾਲ ਉਨ੍ਹਾਂ ਨੂੰ ਯਾਦ ਕਰਦੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਅੰਗਰੇਜ਼ੀ ਭਾਸ਼ਾ ਵਿਚ ਕਾਨੂੰਨ ਦੇ ਵਿਸ਼ਿਆਂ ਉ¤ਪਰ 5 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ‘ਸੰਤ ਕਬੀਰ ਦੇ ਅਨਮੋਲ ਵਚਨ’ ਉਨ੍ਹਾਂ ਦੀ ਪਹਿਲੀ ਪੰਜਾਬੀ ਭਾਸ਼ਾ ਵਿਚ ਕਿਤਾਬ ਹੈ ਜੋ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਹੈ ਤੇ ਪਾਠਕਾਂ ਲਈ ਨਾਯਾਬ ਤੋਹਫਾ ਹੈ।



