May 2, 2026 2:36 am

ਨਾਈਜੀਰੀਆ ’ਚ ਮਸਜਿਦ ਦੇ ਅੰਦਰ ਆਤਮਘਾਤੀ ਹਮਲੇ ‘ਚ 26 ਲੋਕਾਂ ਦੀ ਮੌਤ

ਮਾਈਦੁਗੁਰੀ, 31 ਮਈ (ਪੀ. ਟੀ.)- ਪੂਰਬ-ਉਤਰ ਨਾਈਜੀਰੀਆ ਦੇ ਮਹੱਤਵਪੂਰਨ ਸ਼ਹਿਰ ਮਾਈਦੁਗੁਰੀ ‘ਚ ਸਥਿਤ ਇਕ ਮਸਜਿਦ ‘ਚ ਨਮਾਜ਼ ਤੋਂ ਬਾਅਦ ਹੋਏ ਆਤਮਘਾਤੀ ਬੰਬ ਧਮਾਕੇ ‘ਚ 26 ਲੋਕ ਮਾਰੇ ਗਏ ਜਦਕਿ 28 ਹੋਰ ਜ਼ਖਮੀ ਹੋ ਗਏ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਬੋਨਰੋ ਰਾਜ ਦੇ ਪੁਲਿਸ ਕਮਿਸ਼ਨ ਅਦਰੇਮੀ ਔਪਾਦੋਕੁਨ ਨੇ ਦੱਸਿਆ ਕਿ ਮੰਨਡੇ ਮਾਰਕੀਟ ਇਲਾਕੇ ‘ਚ ਆਈ.ਈ.ਡੀ. ਨਾਲ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਅਲਹਾਜੀ ਹਾਰੁਨ ਮਸਜਿਦ ਦੇ ਅੰਦਰ ਬੰਬ ਨਾਲ ਉਡਾ ਲਿਆ। ਮਾਈਦੁਗੁਰੀ ਬੋਨਰੋ ਦੀ ਰਾਜਧਾਨੀ ਹੈ। ਉਨ੍ਹਾਂ ਨੇ 26 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ।

Send this to a friend