ਕਰਤਾਰਪੁਰ (ਜ¦ਧਰ), 31 ਮਈ- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿਚ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾ ਰਹੀ ਯਾਤਰਾ ਬੀਤੀ ਰਾਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰੀ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਗੰਗਸਰ ਵਿਖੇ ਰਾਤ ਠਹਿਰਾਓ ਤੋਂ ਬਾਅਦ ਅੱਜ ਇਸ ਧਾਰਮਿਕ ਯਾਤਰਾਂ ਦੇ ਅਗਲੇ ਪੜਾਅ ਸੁਭਾਨਪੁਰ ਲਈ ਰਵਾਨਾ ਹੋਣ ਮੌਕੇ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕਰਕੇ ਯਾਤਰਾ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ, ਪਾਲਕੀ ਸਾਹਿਬ ਦੇ ਪਿੱਛੇ ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬਸ ਅਤੇ ਸੰਗਤ ਦੀ
ਅਥਾਹ ਸ਼ਰਧਾ ਕਾਰਨ ਨਗਰ ਕੀਰਤਨ ਨੁਮਾ ਇਸ ਯਾਤਰਾ ਨੇ ਪੂਰਾ ਮਾਹੌਲ ਹੀ ਖ਼ਾਲਸਾਈ ਰੰਗ ਵਿਚ ਰੰਗ ਦਿੱਤਾ। ਇਸ ਮੌਕੇ ਪੰਜਾਬ ਪੁਲਿਸ ਦੇ ਦਸਤੇ ਵੱਲੋਂ ਗੁਰੂ ਮਹਾਰਾਜ ਨੂੰ ਸਲਾਮੀ ਦਿੱਤੀ ਗਈ।
ਇਸ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਰਣਜੀਤ ਸਿੰਘ ਕਾਹਲੋਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਜੱਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਇਸ ਮੌਕੇ ਤੇ ਹਾਜ਼ਰ ਉ¤ਘੀਆਂ ਸ਼ਖਸ਼ੀਅਤਾ ਪ੍ਰਸ਼ਸਨਿਕ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਸੰਗਤਾਂ ਨੂੰ ਆਪਣੇ ਸੰਦੇਸ਼ ਵਿਚ ਉਨ੍ਹਾ ਕਿਹਾ ਕਿ ਉਹ ਵੱਡੇ ਭਾਗਾਂ ਵਾਲੇ ਹਨ ਜਿਨਾਂ ਨੂੰ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਯਾਤਰਾ ਦੇ ਸਵਾਗਤ ਲਈ ਸ਼ਾਨਦਾਰ ਸਵਾਗਤੀ ਗੇਟ ਬਣਾਏ ਗਏ ਅਤੇ ਕੇਸਰੀ ਝੰਡੇ ਲਗਾਏ ਜਾਣ ਤੋਂ ਇਲਾਵਾ ਥਾਂ-ਥਾਂ ਠੰਡੇ ਮਿੱਠੇ ਪਾਣੀਆਂ ਦੀਆਂ ਛਬੀਲਾਂ ਲਗਾਈਆਂ ਅਤੇ ਲੰਗਰ ਅਤੁ¤ਟ ਵਰਤਾਏ ਗਏ। ਇਸ ਮੌਕੇ ਤੇ ਸਰਵਨ ਸਿੰਘ ਫਿਲੋਰ ਹਲਕਾ ਵਿਧਾਇਕ ਕਰਤਾਰਪੁਰ , ਰਣਜੀਤ ਸਿੰਘ ਕਾਹਲੋ ਮੈਂਬਰ ਐਸ.ਜੀ.ਪੀ.ਸੀ, ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜ¦ਧਰ, ਜਸਪ੍ਰੀਤ ਸਿੰਘ ਸਿੱਧੂ ਐਸ.ਐਸ.ਪੀ ਜ¦ਧਰ, ਕੁਲਵੰਤ ਸਿੰਘ ਐਸ.ਪੀ , ਵੀ. ਪੀ ਸਿੰਘ ਬਾਜਵਾ ਐਸ.ਡੀ.ਐਮ ਜ¦ਧਰ, ਰਜਿੰਦਰ ਸਿੰਘ ਨਾਗਰਾ ,ਗੁਰਜਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਨਾਗਰਾ, ਜਗਰੂਪ ਸਿੰਘ ਚੋਹਲਾ, ਕੁਲਦੀਪ ਸਿੰਘ ਖੁਸਰੋਪੁਰ ਅਤੇ ਹੋਰ ਰਾਜਨੀਤਕ,ਧਾਰਮਿਕ ਸ਼ਖਸ਼ੀਅਤਾ ਤੋ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਸ ਮੌਕੇ ’ਤੇ ਹਾਜ਼ਰ ਸਨ।