ਸ਼੍ਰੀ ਆਨੰਦਪੁਰ ਸਾਹਿਬ 31 ਮਈ (ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਪਟਿਆਲਾ ਤੋਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਈ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਦੀ ਧਾਰਮਿਕ ਦਰਸ਼ਨ ਯਾਤਰਾ ਪ੍ਰਤੀ ਸੰਗਤਾਂ ਦੇ ਭਾਰੀ ਉਤਸ਼ਾਹ, ਅਥਾਹ ਸ਼ਰਧਾ ਅਤੇ ਧਾਰਮਿਕ ਜ਼ਜਬੇ ਦਾ ਸਤਿਕਾਰ ਕਰਦਿਆਂ ਪਹਿਲਾਂ ਉਲੀਕੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਗਿਆ ਹੈ। ਡਾਂ.ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਨੇ ਐਸ ਜੀ ਪੀ ਸੀ ਸ੍ਰੀ ਅਨੰਦਪੁਰ ਸਾਹਿਬ ਦੇ ਗਰਾਊਡ ਵਿਚ ,ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਮਾਗਮਾਂ ਲਈ ਲਗਾਏ ਜਾ ਰਹੇ ਪੰਡਾਲ ਵਿਚ ਪਬੰਧਾ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਦੱਸਿਆ ਕਿ ਇਹ ਧਾਰਮਿਕ ਯਾਤਰਾ ਦਾ ਰੂਪਨਗਰ ਜਿਲ੍ਹੇ ਵਿਚ ਚਾਰ ਦਿਨ ਠਹਿਰਾਓ ਹੋਵਗਾ। ਇਹ ਯਾਤਰਾ 12 ਜੂਨ ਨੂੰ ਰੂਪਨਗਰ ਜਿਲ੍ਹੇ ਵਿਚ ਮੋਰਿੰਡਾ ਸ਼ਹਿਰ ਤੋ ਪ੍ਰਵੇਸ਼ ਕਰੇਗੀ ਇਸ ਉਪਰੰਤ ਚਮਕੌਰ ਸਾਹਿਬ ਵਿਚ ਰਾਤ ਠਹਿਰਾਓ ਉਪਰੰਤ 13 ਜੂਨ ਨੂੰ ਗੁਰਦੂਆਰਾ ਸ੍ਰੀ ਭੱਠਾ ਸਾਹਿਬ ਵਿਖੇ ਰੁਕੇਗੀ। ਇਸ ਊਪਰੰਤ 14 ਜੂਨ ਤੋ 16 ਜੂਨ ਤੱਕ ਐਸ ਬੀ ਐਸ ਨਗਰ ਤੋ ਹੁੰਦੀ ਹੋਈ 16 ਜੁਨ ਨੂੰ ਕਾਨਪੁਰ ਖੂਹੀ ਤੋ ਰੂਪਨਗਰ ਜਿਲ੍ਹੇ ਵਿਚ ਦੁਬਾਰਾ ਪ੍ਰਵੇਸ਼ ਕਰੇਗੀ ਇਸ ਉਪਰੰਤ 16 ਜੂਨ ਨੂੰ ਨੂਰਪੁਰਬੇਦੀ ਵਿਖੇ ਪਹੁੰਚਗੀ ਜਿੱਥੇ ਇਸ ਯਾਤਰਾ ਦਾ ਠਹਿਰਾਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ ਵਿਖੇ ਹੋਵੇਗਾ ਅਤੇ ਅਗਲੇ ਦਿਨ 17 ਜੂਨ ਨੂੰ ਇਹ ਯਾਤਰਾ ਅਰਦਾਸ ਉਪਰੰਤ ਬੂਂਗਾ ਸਾਹਿਬ ਹੁੰਦੇ ਹੋਏ ਕੀਰਤਪੁਰ ਸਾਹਿਬ ਲਈ ਰਵਾਨਾ ਹੋਵੇਗੀ ਅਤੇ 17 ਜੂਨ ਰਾਤ ਦੇ ਠਹਿਰਾਓ ੳਪਰੰਤ ਇਹ ਯਾਤਰਾ 18 ਜੂਨ ਨੂੰ ਸ਼੍ਰੀ ਆਨੰਦ ਪੁਰ ਸਾਹਿਬ ਵਿਖੇ ਲਗਾਏ ਵਾਟਰ ਪਰੂਫ ਟੈਂਟ ਵਿਚ ਪਹੁੰਚੇਗੀ ਜਿੱਥੇ ਕਿ ਸੰਗਤਾਂ ਦੇ ਦਰਸ਼ਨਾ ਲਈ ਇਹ ਬੱਸ ਉਥੇ ਹੀ ਖੜ੍ਹੀ ਰਹੇਗੀ। ਡਾਂ. ਚੀਮਾ ਨੇ ਦੱਸਿਆਂ ਕਿ ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਬਿਾਦਲ ਦੇ ਨਿੱਜੀ ਸੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵਿਸ਼ੇਸ਼ ਰੂਪ ਵਿਚ 19 ਜੂਨ ਨੂੰ ਹੋਣ ਵਾਲੇ ਸਮਾਗਮ ਵਿਚ ਸ਼ਿਰਕਤ ਕਰ ਰਹੇ ਹਨ। ਇਸ ਤੋ ਇਲਾਵਾ ਵੱਖ ਵੱਖ ਧਾਰਮਿਕ ਸ਼ਖਸੀ, ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਵੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੌੱਖਦਿਆਂ ਹੋਏ ਵੱਡੀ ਪੱਧਰ ਤੇ ਤਿਆਰੀਆਂ ਪਹਿਲਾ ਹੀ ਆਰੰਭ ਕਰ ਦਿੱਤੀਆ ਗਈਆ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਅਤੇ ਧਾਰਮਿਕ ਰੁਤਬੇ ਨੂੰ ਦੇਖਦੇ ਹੋਏ ਇਸ ਸ਼ਹਿਰ ਦੀ ਦਿੱਖ ਨੂੰ ਦਰਸਾਉਦਾ ਵਾਟਰ ਪਰੂਫ ਪੰਡਾਲ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਵਿਦੇਸ਼ਾਂ ਤੋ ਆਉਣ ਵਾਲੀ ਸੰਗਤ ਅਤੇ ਪ੍ਰਮ੍ਹੁੱਖ ਸ਼ਖਸ਼ੀਅਤਾ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਹੀ ਪ੍ਰੁਬੰਧ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਪਵਿੱਤਰ ਨਿਸ਼ਾਨੀਆਂ, ਸ਼ਸਤਰਾਂ ਤੇ ਵਸਤਰਾਂ ਦੀ ਧਾਰਮਿਕ ਦਰਸ਼ਨ ਯਾਤਰਾ ਦਾ ਜਿਲ੍ਹੇ ਵਿਚ ਭਰਪੂਰ ਸਵਾਗਤ ਕੀਤਾ ਜਾਵੇਗਾ ਜਿਸ ਲਈ ਸੰਗਤਾਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਪੰਜ ਪਿਆਰਾ ਪਾਰਕ ਵਿਚ 70 ਫੁੱਟ ਉ¤ਚਾ ਖੰਡਾਂ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ 17 ਜੂਨ ਨੂੰ ਇਸਤਰੀ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਇਸਤਰੀ ਸਮਾਗਮ ( ਮਾਤਾ ਨਾਨਕੀ ਸੰਮੇਲਨ) ਕੀਤਾ ਜਾ ਰਿਹਾ ਹੈ। ਇਸ ਉਪਰੰਤ 18 ਜੂਨ ਨੂੰ ਧਾਰਮਿਕ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਅਤੇ 19 ਜੂਨ ਨੂੰ ਮੁੱਖ ਸਮਾਗਮ ਕੀਤਾ ਜਾਵੇਗਾ। ਇਸ ਤੋ ਪਹਿਲਾਂ 17 ਜੂਨ ਤੋਂ ਗੁਰਦੂਆਰਾ ਸ੍ਰੀ ਭੌਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ ਹੋ ਜਾਣਗੇ ਜ਼ੋ ਕਿ 19 ਜੂਨ ਤੱਕ ਚੱਲਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, , ਅਮਰਜੀਤ ਬੈਂਸ ਐਸ ਡੀ ਐਮ ਸ੍ਰੀ ਅਨੰਦਪੁਰ ਸਾਹਿਬ, ਸੰਤ ਸਿੰਘ ਧਾਲੀਵਾਲ ਡੀ ਐਸ ਪੀ ਸ੍ਰੀ ਅਨੰਦਪੁਰ ਸਾਹਿਬ , ਮਹਿੰਦਰ ਸਿੰਘ ਬਿੱਟੂ ਵਾਲੀਆ ਪ੍ਰਧਾਨ ਨਗਰ ਕੋਂਸਲ, ਮੋਹਨ ਸਿੰਘ ਢਾਹੇਂ ਪ੍ਰਧਾਨ ਸ੍ਰੋਮਣੀ ਅਕਾਲੀ ਦਲ ( ਦਿਹਾਤੀ) ਐਚ ਪੀ ਐਸ ਢਿੱਲੋ. ਕਾਰਜਕਾਰੀ ਇੰਜੀਨੀਅਰ ਜਨ ਸਿਹਤ, ਮਨਜੀਤ ਸਿੰਘ ਘਨੌਲੀ ਚੇਅਰਮੈਨ ਮਾਰਕੀਟ ਕਮੇਟੀ, ਹਰਵਿੰਦਰ ਸਿੰਘ ਭੱਠਲ ਕਾਰਜਕਾਰੀ ਇੰਜੀਨੀਅਰ ਪਾਵਰ ਕੌਮ, ਬਲਵੀਰ ਸਿੰਘ ਵਣ ਰੇਂਜ ਅਫਸਰ ਵੀ ਹਾਜਰ ਸਨ।