June 13, 2026 4:09 am

ਹਸਪਤਾਲ ਹੀ ਫੈਲਾਅ ਰਿਹੈ ਬੀਮਾਰੀਆਂ

ਨਵੀਂ ਦਿੱਲੀ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦਾ ਇੱਕ ਸਰਕਾਰੀ ਹਸਪਤਾਲ ਲਾਪ੍ਰਵਾਹੀ ਕਰਕੇ ਕੂੜਾ ਘਰ ‘ਚ ਤਬਦੀਲ ਹੁੰਦਾ ਜਾ ਰਿਹਾ ਹੈ। ਮਰੀਜਾਂ ਦੀ ਨਾ ਤਾਂ ਡਾਕਟਰ ਸੁਣ ਰਹੇ ਹਨ ਤੇ ਨਾ ਹੀ ਪ੍ਰਸ਼ਾਸਨ। ਹਸਪਤਾਲ ‘ਚ ਹਰ ਪਾਸੇ ਗੰਦਗੀ ਦਾ ਆਲਮ ਹੈ। ਨਰੇਲਾ ਦਾ ਸੱਤਵਾਦੀ ਰਾਜਾ ਹਰਿਸ਼ਚੰਦਰ ਹਸਪਤਾਲ ਬੀਮਾਰੀਆਂ ਫੈਲਾ ਰਿਹਾ ਹੈ। ਪੂਰਾ ਹਸਪਤਾਲ ਬਦਬੂ ਨਾਲ ਬਦਹਾਲ ਹੈ।ਪਿਛਲੇ ਤਿੰਨ ਦਿਨਾਂ ਤੋਂ ਸਫਾਈ ਕਰਮਚਾਰੀ ਗਾਇਬ ਹਨ ਤੇ ਹਸਪਤਾਲ ‘ਚ ਕੂੜੇ ਦੇ ਢੇਰ ਲੱਗ ਗਏ ਹਨ। ਸਫਾਈ ਨਾ ਹੋਣ ਕਰਕੇ ਮਹਿਲਾਵਾਂ ਨੂੰ ਹਸਪਤਾਲ ‘ਚ ਟਾਇਲਟ ਦੀ ਸਮੱਸਿਆ ਹੋ ਰਹੀ ਹੈ। ਮਰੀਜਾਂ ਦੇ ਰਿਸ਼ਤੇਦਾਰ ਆਪਣੇ ਆਪ ਕਮਰਿਆਂ ਦੀ ਸਫਾਈ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਹਨ ਪਰ ਹਸਪਤਾਲ ਪ੍ਰਸ਼ਾਸਨ ਨੇ ਕੋਈ ਦੂਜਾ ਹੱਲ ਨਹੀਂ ਲੱਭਿਆ ਹੈ। ਚੋਣਾਵੀ ਸਾਲ ‘ਚ ਸਰਕਾਰ ਨਵੇਂ ਹਸਪਤਾਲ ਬਣਾਉਣ ਦਾ ਐਲਾਨ ਕਰ ਰਹੀ ਹੈ ਪਰ ਆਪਣੇ ਪੁਰਾਣੇ ਹਸਪਤਾਲਾਂ ਨੂੰ ਸੰਭਾਲਣ ‘ਚ ਅਸਫਲ ਹੈ।