June 6, 2026 8:02 am

ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਦੀ ਛੱਤ ਦਾ ਲੈਂਟਰ ਪਾਇਆ

ਬਰਨਾਲਾ, 5 ਅਗਸਤ (ਸਿਮਰਨਜੀਤ ਸਿੰਘ ਬਾਜਵਾ)-ਪਿੰਡ ਸੰਘੇੜਾ ਦੇ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਦੀ ਛੱਤ ਦਾ ਲੈਂਟਰ ਜੋ ਕਿ ਪਿਛਲੇ ਕੁਝ ਸਮੇਂ ਤੋਂ ਮਟੀਰੀਅਲ ਦੀ ਕਮੀ ਕਾਰਨ ਮੁਕੰਮਲ ਹੋਣ ਤੋਂ ਰੁਕਿਆ ਹੋਇਆ ਸੀ, ਉਹ ਸੰਗਤਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ, ਵਾਹਿਗੁਰੂ ਦੀ ਕ੍ਰਿਪਾ ਸਦਕਾ ਸਿਰੇ ਚਾੜਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰੀਤਮ ਸਿੰਘ ਟੋਨੀ ਸੰਘੇੜਾ ਨੇ ਦੱਸਿਆ ਕਿ ਇਸ ਸਮੇਂ ਹਲਕਾ ਬਰਨਾਲਾ ਦੇ ਅਕਾਲੀ ਆਗੂ ਕੁਲਵੰਤ ਸਿੰਘ ਕੰਤਾ ਵੱਲੋਂ ਦਿਲ ਖੋਲਕੇ ਮਟੀਰੀਅਲ ਦੀ ਸੇਵਾ ਕੀਤੀ ਗਈ, ਜਿਸ ਵਿਚ ਨਕਦ ਸਹਾਇਤਾ ਤੋਂ ਇਲਾਵਾ ਇੱਕ ਟਰੱਕ ਮਟੀਰੀਅਲ ਦੀ ਫਰੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਛੋਟਾ ਸਿੰਘ ਵੱਲੋ 200 ਬੋਰੀਆਂ ਸੀਮਿੰਟ ਦੀ ਸੇਵਾ ਅਤੇ ਗੁਰਚਰਨ ਸਿੰਘ (ਰਿਟਾਇਰਡ ਬਿਜਲੀ ਮੁਲਾਜ਼ਮ) ਵੱਲੋਂ ਪੰਜਾਹ ਹਜਾਰ ਨਕਦ ਦਿੱਤੇ ਗਏ ਅਤੇ ਬਾਕੀ ਸਾਰੇ ਨਗਰ ਨੇ ਆਪੋ ਆਪਣੀ ਸਰਧਾ ਅਨੁਸਾਰ ਨਕਦ ਦਾਨ ਦੇ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ। ਲੈਂਟਰ ਪਾਉਣ ਵਲੋਂ ਮਟੀਰੀਅਲ ਰਲਾਉਣ ਵਾਲੀ ਮਸੀਨ ਦੀ ਸੇਵਾ ਠੇਕੇਦਾਰ ਰਾਮਾ ਸਿੰਘ ਪਿੰਡ ਗੁੰਮਟੀ ਨੇ ਸੇਵਾ ਕੀਤੀ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਭੂਰਾ ਸਿੰਘ, ਮੀਤ ਪ੍ਰਧਾਨ ਜਗਦੇਵ ਸ਼ਿੰਘ, ਖਜਾਨਚੀ ਭੋਲਾ ਸਿੰਘ, ਸੈਕਟਰੀ ਅਮਰਜੀਤ ਸਿੰਘ, ਸਹਾਇਕ ਸੇਰੀ ਸਿੰਘ, ਹੰਸ ਰਾਜ ਸਟੂਡੀਉ, ਹਰੇ-ਰਾਮ ਸਿੰਘ ਸਾਬਕਾ ਐਮ.ਸੀ. ਕਰਮ ਸਿੰਘ ਹਰਬੰਸ ਸਿੰਘ, ਜਾਗਰ ਸਿੰਘ ਟੈਲੀਫੋਨ, ਮਹਿਕਮਾ ਗੁਰਜੰਟ ਸਿੰਘ, ਪ੍ਰਿਥੀ ਸਿੰਘ ਅਤੇ ਰਵਿਦਾਸ ਭਗਤ ਕਮੇਟੀ ਤੋਂ ਇਲਾਵਾ ਸਮੁੱਚੇ ਪਿੰਡ ਦੀਆਂ ਸੰਗਤਾਂ ਨੇ ਸੇਵਾ ਕੀਤੀ ਅਤੇ ਸ਼ਾਮ ਤੱਕ ਗੁਰੂ ਕੇ ਅਤੁੱਟ ਲੰਗਰ ਚਲਦੇ ਰਹੇ।