May 1, 2026 12:18 pm

ਮੰਡੀ ਧਨੌਲਾ ’ਚ ਬਣ ਰਹੇ ਨਵੇਂ ਰੋਡ ਦਾ ਕੰਮ ਸਰਕਾਰ ਵੱਲੋਂ ਤਹਿ ਸੀਮਾ ਵਿੱਚ ਪੂਰਾ ਨਾ ਹੋਣ ਕਾਰਣ ਲੋਕਾਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ

ਬਰਨਾਲਾ, 28 ਮਈ- ਨੈਸ਼ਨਲ ਹਾਈਵੇ ਉ¤ਪਰ ਮੰਡੀ ਧਨੌਲਾ ਅੰਦਰ ਬਣ ਰਹੇ ਨਵੇਂ ਰੋਡ ਦਾ ਕੰਮ ਸਰਕਾਰ ਵੱਲੋ ਤਹਿ ਸੀਮਾ ਵਿੱਚ ਪੂਰਾ ਨਾ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਹਾਈਵੇ 64 ਮਾਰਗ ਲਈ ਜਾਰੀ ਕੀਤੀ ਗਈ ਰਾਸ਼ੀ ਅਤੇ ਹਦਾਇਤਾਂ ਅਨੁਸਾਰ ਹਾਈਵੇ ਦਾ ਸਾਰਾ ਕੰਮਕਾਰ ਨਕਸ਼ੇ ਦੇ ਉਲਟ ਅਤੇ ਸੁਸਤ ਚਾਲ ਨਾਲ ਚੱਲ ਰਿਹਾ ਹੈ। ਸਬੰਧਤ ਵਿਭਾਗ ਵੱਲੋਂ ਇਸ ਪ੍ਰਜੈਕਟ ਦਾ ਕੰਮਕਾਰ 3-03-2014 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸਾਰਾ ਕੰਮ ਸਰਕਾਰ ਨੂੰ ਕਰੀਬ 7 ਮਹੀਨੇ ਦੇ ਅੰਦਰ ਮੁਕੰਮਲ ਕਰਕੇ ਦੇਣਾ ਸੀ। ਪ੍ਰੰਤੂ ਸਮਾ ਪੁਰਾ ਹੋਣ ਤੋ ਬਾਅਦ ਵੀ ਹਾਈਵੇ ਦਾ ਕੰਮ ਅੱਧ ਵਿਚਕਾਰ ਲਟਕਿਆ ਪਿਆ ਹੈ। ਦੱਸਣਾ ਬਣਦਾ ਹੈ ਕਿ ਇਸ ਵਿੱਚ 90 ਫੁੱਟ ਦੇ ਕਰੀਬ ਸਰਕਾਰ ਦੀ ਜਗਾ ਸੀ ਅਤੇ ਬੀ ਐਂਡ ਆਰ ਵਿਭਾਗ ਵੱਲੋ ਇਹ ਰੋਡ ਚੋੜਾ ਹੋਣ ਤੋ ਪਹਿਲਾ ਸੜਕ ਦੇ

ਕਿਨਾਰਿਆ ਤੋ ਜਗਾ ਰੋਕਣ ਲਈ ਨਿਸਾਨ ਲਗਾਏ ਗਏ ਸਨ। ਤਾ ਜੋ ਸਾਰਾ ਕੰਮ ਸਹੀ ਤਰੀਕੇ ਨਾਲ ਹੋ ਸਕੇ। ਪ੍ਰੰਤੂ ਮਹਿਕਮੇ ਦੀ ਕਥਿਤ ਮਿਲੀ ਭੁਗਤ ਨਾਲ ਇਹ ਸਾਰਾ ਹਾਈਵੇ ਰੋਡ ਨਾਲ ਸਬੰਧਤ ਕੰਮ ਨਕਸੇ ਦੇ ਉਲਟ ਹੁੰਦਾ ਦਿਖਾਈ ਦੇ ਰਿਹਾ ਹੈ। ਨਿਕਾਸੀ ਪਾਣੀ ਲਈ ਸੜਕਾ ਦੇ ਕਿਨਾਰਿਆ ਤੇ  ਬਣਾਏ ਜਾ ਰਹੇ ਨਾਲੇ ਵੀ ਵੱਧ ਘੱਟ ਜਗਾ ਰੋਕ ਕੇ ਬਣਾਏ ਜਾ ਰਹੇ ਹਨ। ਥਾਂ-ਥਾਂ ਮੋੜ-ਘੋੜ ਪਾ ਕੇ ਬਣਾਏ ਨਾਲੇ ਵੀ ਪ੍ਰੇਸਾਨੀ ਦਾ ਸਬੱਬ ਬਣੇ ਹੋਏ ਹਨ।  ਜਦੋ ਕਿ ਸਬੰਧਤ ਵਿਭਾਗ ਦੇ ਅਧਿਕਾਰੀਆ ਵੱਲੋ ਮੰਡੀ ਧਨੌਲਾ ਦੇ ਸਰਕਾਰੀ ਸਕੂਲ, ਸਰਕਾਰੀ ਪਸੂ ਹਸਪਤਾਲ ,ਤੇ ਬੱਸ ਸਟੈਂਡ ਦੀਆ ਕੰਧਾ ਢਾਹ ਕੇ ਸੜਕ ਦੇ ਨਕਸੇ ਮੁਤਾਬਕ ਪੁਰੀ ਜਗਾ ਰੋਕੀ ਗਈ ਹੈ। ਸਰਕਾਰੀ ਜਾਇਦਾਦਾ ਵਿੱਚੋ ਦੀ ਬਣਾਇਆ ਨਿਕਾਸੀ ਨਾਲਾ ਇਹ ਗੱਲ ਦਰਸਾ ਰਿਹਾ ਹੈ, ਕਿ ਜਿਵੇ ਇੱਥੋ ਦਾ ਕੰਮ ਮਨਮਰਜੀਆ ਤੇ ਕਥਿਤ ਮਿਲੀ ਭੁਗਤ ਨਾਲ ਹੋ ਰਿਹਾ ਹੁੰਦਾ ਹੋਵੇ। ਉੱਚ ਅਧਿਕਾਰੀ ਸਭ ਕੁੱਝ ਜਾਨਣ ਦੇ ਬਾਵਯੂਦ ਮੂਕ ਦਰਸਕ ਬਣੇ ਬੇਠੈ ਹਨ।ਮੰਡੀ ਅੰਦਰ ਇਹ ਚਰਚਾ ਜੋਰਾ ਤੇ ਹੈ। ਕਿ ਮਹਿਕਮੇ ਵੱਲੋ ਸੜਕ ਦੇ ਕਿਨਾਰਿਆ ਤੇ ਆਪਣਾ ਰਹਿਣ ਬਸੇਰਾ ਬਣਾਈ ਬੇਠੈ ਲੋਕਾ ਨਾਲ ਮੋਟਾ ਲੈਣ-ਦੇਣ ਕਰਕੇ ਇਹ ਨਾਲਾ ਬਣਾਇਆ ਜਾ ਰਿਹਾ ਹੈ । ਤੇ ਇਸ ਨਾਲੇ ਨੂੰ ਬਣਾਉਣ ਵਿੱਚ ਕਥਿਤ ਤੋਰ ਤੇ ਘਟੀਆ ਮਟੀਰੀਅਲ ਵਰਤ ਕੇ ਸਰਕਾਰ ਨੂੰ ਲੱਖਾ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਜਦੋ ਇਸ ਸਬੰਧੀ ਵਿਭਾਗ ਦੇ ਐਸ ਡੀ ਓ ਨਾਲ ਗੱਲ ਕੀਤੀ ਤਾ ਉਹਨਾ ਨੇ ਕੰਮ ਦੇ ਲੇਟ ਹੋਣ ਦੇ ਕਾਰਣਾ ਬਾਰੇ ਤਾ ਦੱਸ ਦਿੱਤਾ ਪ੍ਰੰਤੂ ਹੋਰ ਕਈ ਗੱਲਾ ਦੇ ਜਵਾਬ ਦੇਣ ਤੋ ਟਾਲਾ ਵੱਟ ਗਏ। ਇਸ ਸਬੰਧੀ ਵਿਭਾਗ ਦੇ ਐਕਸਨ ਐਨ,ਪੀ ਸਿੰਘ ਦਾ ਕਹਿਣਾ ਹੈ ਕਿ ਉਹ ਹਾਈਵੇ ਬਣਾਉਣ ਵਿੱਚ ਵਰਤੀਆ ਬੇਨਿਯਮੀਆ ਨੂੰ ਧਿਆਨ ਵਿੱਚ ਕਰਕੇ ਸਖਤ ਐਕਸਨ ਲੈਣਗੇ। ਲੋਕਾ ਨੇ ਪੰਜਾਬ ਸਰਕਾਰ ,ਡਿਪਟੀ ਕਮਿਸਨਰ ਬਰਨਾਲਾ ਤੋ ਮੰਗ ਕੀਤੀ ਹੈ ਕਿ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਆਉਣ ਵਾਲੇ ਦਿਨਾ ਵਿੱਚ ਸਾਡੇ ਇਸ ਪੱਤਰਕਾਰ ਵੱਲੋ ਹਾਈਵੇ ਰੋਡ ਵਿੱਚ ਕੀਤੀਆ ਕਥਿਤ ਧਾਂਦਲੀਆ ਦੇ ਅੰਕੜਿਆ ਸਹਿਤ ਪਰਦੇ ਫਾਸ ਕੀਤੇ ਜਾਣਗੇ।

Send this to a friend