ਚੰਡੀਗੜ੍ਹ, 28 ਮਈ (ਪੀ. ਟੀ.)- ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਸਿਖਿਆ ਵਿਭਾਗ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਸਖਤ ਤਾੜਨਾ ਕਰਦੇ ਹੋਏ ਸਕੂਲਾਂ ਵਿਚ ਤੁਰੰਤ ਕਿਤਾਬਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿਤੇ ਹਨ। ਇਹ ਆਦੇਸ਼ ਸ੍ਰੀ ਬਾਘਾ ਨੇ ਅੱਜ ਆਪਣੇ ਦਫਤਰ ਵਿਖੇ ਸਿੱਖਿਆ ਵਿਭਾਗ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦੋਰਾਨ ਦਿਤੇ। ਸ੍ਰੀ ਬਾਘਾ ਵਲੋ‘ ਵੱਖ ਵੱਖ ਸਕੂਲਾਂ ਦੀ ਕੀਤੀ ਚੈਕਿੰਗ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਬਹੁਤ ਸਾਰੇ ਸਕੂਲਾਂ ਵਿਚ ਐਸ. ਸੀ, ਬੀ.ਸੀ ਵਿਨੂੰਿ ਪੂਰੀਆਂ ਕਿਤਾਬਾਂ ਅਜੇ ਤਕ ਨਹੀ ਮਿਲੀਆਂ ਜਦ ਕਿ ਸਕੂਲਾਂ ਦਾ ਨਵਾਂ ਵਿਦਿਅਕ ਸੈਸ਼ਨ ਸੁਰੂ ਹੋਏ ਨੂੰ ਮਹੀਨੈ ਤੋ‘ ਉਪਰ ਦਾ ਸਮਾਂ ਬੀਤ ਚੁੱਕਾ ਹੈ। ਜਿਸ ਕਾਰਨ ਬੱਚਿਆਂ ਦੀ ਪੜਾਈ
ਦਾ ਨੁਕਸਾਨ ਹੋ ਰਿਹਾ ਹੈ ਅਤੇ ਬੱਚਿਆ ਦਾ ਸਿਲੇਬਸ ਪਿਛੇ ਰਹਿ ਰਿਹਾ ਹੈ। ਮੀਟਿੰਗ ਵਿਚ ਪੰਜਾਬ ਸਕੂਲ ਸਿਖਿਆ ਬੋਰਡ ਦੇ ਜਾਇੰਟ ਸਕੱਤਰ ਸ੍ਰੀ ਜੇ.ਆਰ. ਮਹਿਰੂਖ ਨੇ ਚੇਅਰਮੈਨ ਨੂੰ ਇਸ ਗੱਲ ਤੋ‘ ਜਾਣੂੰ ਕਰਵਾਇਆ ਕਿ ਮੁਫਤ ਪਾਠ-ਪੁਸਤਕਾਂ ਦੀ ਸਪਲਾਈ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ ਪਹਿਲੀ ਤੋ‘ ਦਸਵੀ ਜਮਾਤ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜਿਲ੍ਹਾ ਜਲੰਧਰ ਵਿਚ ਗਿਣਤ-ਪੰਜਾਬੀ ਜਮਾਤ ਸੱਤਵੀ (ਪੰਜਾਬੀ), ਸਪਲੀਮੈ‘ਟਰੀ ਰੀਡਰ, ਇੰਗਲਿਸ਼, ਨੌਵੀ ਅਤੇ ਹਿੰਦੀ ਵਿਆਕਰਣ-ਜਮਾਤ ਦਸਵੀ, ਕੇਵਲ ਤਿੰਨ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਦੀ ਸਪਲਾਈ ਹੋਣੀ ਬਾਕੀ ਹੈ।
ਮੀਟਿੰਗ ਦੋਰਾਨ ਸ੍ਰੀ ਬਾਘਾ ਨੇ ਅਧਿਕਾਰੀਆਂ ਨੂੰ ਸਕੂਲਾਂ ਵਿਚ ਪੁਸਤਕਾਂ ਦੀ ਸਪਲਾਈ ਨੂੰ ਇਕ ਹਫਤੇ ਵਿਚ ਯਕੀਨੀ ਬਣਾਉਣ ਲਈ ਹਦਾਇਤ ਕਰਦਿਆਂ 9 ਜੂਨ ਤੱਕ ਮੁਕੰਮਲ ਰਿਪੋਰਟ ਸਮੇਤ ਹਾਜ਼ਰ ਹੋਣ ਲਈ ਆਖਿਆ।