May 1, 2026 3:48 am

ਸੰਤ ਬਾਬਾ ਲੌਂਗਪੁਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ’ਚ ਆ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਪੱਖੋ ਕਲਾਂ, 26 ਮਈ (ਇੰਦਰਜੀਤ ਤਪਾ)- ਅੱਜ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਮੈਨੇਜਿੰਗ ਟਰੱਸਟੀ ਸ: ਰਵਿੰਦਰਜੀਤ ਸਿੰਘ ਬਿੰਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਗਈ ਦਸਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਮੈਰਿਟ ਵਿੱਚ ਆ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਨਵਜੋਤ ਕੌਰ ਪੁੱਤਰੀ ਬੂਟਾ ਸਿੰਘ ਨੇ 628 (96.62 ਫੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ 19ਵਾਂ ਸਥਾਨ ਹਾਸਿਲ ਕੀਤਾ ਅਤੇ ਅਰਸ਼ਦੀਪ ਕੌਰ ਨੇ 624 (96 ਫੀਸਦੀ) ਅੰਕ ਪ੍ਰਾਪਤ ਕਰਕੇ 23ਵਾਂ ਰੈਂਕ ਹਾਸਿਲ ਕੀਤਾ। ਇਸ ਮੌਕੇ ਦੋਨਾਂ ਵਿਦਿਆਰਥੀਆਂ ਦਾ ਪ੍ਰਧਾਨ ਸੰਤ ਚਰਨਪੁਰੀ, ਸ: ਰਵਿੰਦਰਜੀਤ ਸਿੰਘ, ਬਿੰਦੀ ਕਮੇਟੀ ਮੈਂਬਰ ਸ: ਮਲਕੀਤ ਸਿੰਘ, ਸੂਬੇਦਾਰ ਹਰਭਜਨ ਸਿੰਘ, ਪ੍ਰਿੰਸੀਪਲ ਇੰਦਰਜੀਤ ਸਿੰਘ ਵਲੋਂ ਮੈਰਿਟ ਵਿਚ ਆਏ ਬੱਚਿਆਂ ਦਾ ਮੂੰਹ ਮਿੱਠਾ

ਕਰਵਾ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਸ: ਰਵਿੰਦਰਜੀਤ ਸਿੰਘ ਬਿੰਦੀ ਵੱਲੋਂ ਸਮੁੱਚੀ ਕਮੇਟੀ ਵੱਲੋਂ ਸਾਰੇ ਅਧਿਆਪਕ ਸਾਹਿਬਾਨ ਦੀ ਮਿਹਨਤ ਤੇ ਵਧੀਆ ਕਾਰਗੁਜ਼ਾਰੀ ਲਈ ਲੱਖ-ਲੱਖ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕਰੋ। ਇਸ ਮੌਕੇ ਕੁਆਰਡੀਨੇਟਰ ਬਲਵਿੰਦਰ ਕੌਰ ਅਤੇ ਕਲਾਸ ਇੰਚਾਰਜ ਸੁਖਮਨੀ ਕੌਰ ਹਾਜ਼ਿਰ ਸਨ।

Send this to a friend