ਲੁਧਿਆਣਾ, 26 ਮਈ (ਮਨਿੰਦਰਪਾਲ ਸਿੰਘ ਮਿੱਡਾ)- ਪੰਜਾਬ ਸਰਕਾਰ ਨੇ 6 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਤੋਂ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਦਿਲਬਾਗ ਸਿੰਘ ਨੂੰ ਡੀ.ਐਸ.ਪੀ (ਹੈਡਕੁਆਟਰ), ਬਟਾਲਾ; ਸ੍ਰੀ ਰਵਿੰਦਰਪਾਲ ਸਿੰਘ ਨੂੰ ਡੀ.ਐਸ.ਪੀ. ਇਨਵੈਸਟੀਗੇਸ਼ਨ, ਬਟਾਲਾ; ਸ੍ਰੀ ਮਖਣ ਸਿੰਘ ਨੂੰ ਡੀ.ਐਸ.ਪੀ./ਜੀ.ਆਰ.ਪੀ., ਪਟਿਆਲਾ; ਸ੍ਰੀ ਬਾਲ ਕ੍ਰਿਸਨ ਸਿੰਗਲਾ ਨੂੰ ਏ.ਸੀ.ਪੀ./ਨਾਰਥ, ਅੰਮ੍ਰਿਤਸਰ; ਸ੍ਰੀ ਲਖਬੀਰ ਸਿੰਘ ਨੂੰ ਡੀ.ਐਸ.ਪੀ./36ਵੀ‘ ਬਟਾਲੀਅਨ ਪੀ.ਏ.ਪੀ., ਬਹਾਦਰਗੜ੍ਹ (ਪਟਿਆਲਾ) ਅਤੇ ਸ੍ਰੀ ਗੁਰਜੀਤ ਸਿੰਘ ਨੂੰ ਡੀ.ਐਸ.ਪੀ.ਇਨਵੈਸਟੀਗੇਸ਼ਨਫਰੀਦਕੋਟ ਵਿਖੇ ਤਾਇਨਾਤ ਕੀਤਾ ਗਿਆ ਹੈ।