April 30, 2026 10:51 pm

ਬਿਨਾ ਬਿਜਲੀ ਮੀਟਰਾਂ ਤੋਂ ਚੱਲ ਰਹੀਆਂ ਲਾਈਟਾਂ ਬਿਜਲੀ ਬੋਰਡ ਨੂੰ ਲੱਗ ਰਿਹਾ ਮੋਟਾ ਖੋਰਾ

ਬਰਨਾਲਾ 25 ਮਈ (ਰਾਮ ਧਨੌਲਾ)- ਨਗਰ ਕੋਸਲ ਚੌਣਾਂ ਤੋ ਪਹਿਲਾ ਚੌਣ ਮੈਦਾਨ ਚ ਆਏ ਕੁੱਝ ਕ ਉਮੀਦਵਾਰਾਂ ਵੱਲੋ ਲੋਕਾ ਦੀਆ ਸਮੱਸਿਆਵਾ ਨੂੰ ਦੇਖਦਿਆ ਆਪਣੀਆ ਜੇਬਾਂ ਵਿੱਚੋ ਮੋਟੇ ਪੇਸੈ ਖਰਚ ਕੇ ਚਾਨਣ ਲਈ ਗਲੀਆ ਅਤੇ ਸੜਕਾ ਤੇ ਟਿਊਬ ਲਾਇਟਾ ਲਗਾਈਆ ਗਈਆ ਸਨ। ਜਿੰਨਾ ਦੇ ਕੁਨੈਕਸਨ ਸਿੱਧੇ ਹੀ ਕੁੰਡੀਆ ਲਗਾ ਕੇ ਕੀਤੇ ਹੋਏ ਹਨ। ਪਾਵਰਕੋਮ ਸਭ ਕੁੱਝ ਜਾਨਣ ਦੇ ਬਾਵਯੂਦ ਮੂਕ ਦਰਸਕ ਬਣਿਆ ਬੈਠਾ ਹੈ। ਵਾਰਡ ਨੰਬਰ 10 ਦੇ ਵਸਨੀਕ ਪੂਰਨ ਸਿੰਘ ਨੇ ਆਪਣੇ ਮੀਟਰ ਦਾ ਬਕਸਾ ਦਖਾਉਦਿਆ ਕਿਹਾ ਕਿ ਮੈਨੂੰ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਣ ਇਸ ਵਾਰ ਬਿਜਲੀ ਦਾ ਬਿਲ ਦੁਗਣਾ ਭਰਨਾ ਪਿਆ ਹੈ। ਪਿਛਲੇ ਦਿਨੀ ਬਿਜਲੀ ਬੋਰਡ ਦੇ ਕਰਮਚਾਰੀ ਇਸ ਗਲੀ ਅੰਦਰ ਪੁਰਾਣੇ ਲੋਹੇ ਵਾਲੇ ਬਿਜਲੀ ਮੀਟਰ ਉਤਾਰ ਕੇ ਨਵੇ ਬਿਜਲੀ ਮੀਟਰ ਲਗਾਉਣ ਆਏ ਸਨ। ਉਦੋ ਸਾਨੂੰ ਪਤਾ ਚੱਲਿਆ ਕਿ ਗਲੀ ਵਿੱਚ ਚੱਲ ਰਹੀ ਟਿਊਬ ਲਾਇਟ ਦਾ ਕੁਨੈਕਸਨ ਸਾਡੇ ਮੀਟਰ ਵਿੱਚ

ਲੱਗਿਆ ਹੋਇਆ ਹੈ। ਜਿਸਦੇ ਬਾਰੇ ਸਾਨੂੰ ਪਤਾ ਹੀ ਨਹੀ ਸੀ। ਉਹਨਾ ਕਿਹਾ ਕਿ ਮੰਡੀ ਧਨੌਲਾ ਅੰਦਰ ਸੈਕੜਿਆ ਦੀ ਗਿਣਤੀ ਵਿੱਚ ਲਾਇਟਾ ਚੱਲ ਰਹੀਆ ਹਨ। ਜਦੋ ਇਸ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਹਿਰ ਅੰਦਰ ਮੇਨ ਬਜਾਰ, ਗਲੀਆ ਮੁਹੱਲਿਆ ਚ ਜੋ ਲਾਇਟਾ ਚੱਲ ਰਹੀਆ ਹਨ ਉਹ ਨਗਰ ਕੋਸਲ ਦੁਆਰਾ ਲਗਾਏ ਗਏ ਮੀਟਰਾਂ ਚੋ ਚੱਲ ਰਹੀਆ ਹਨ। ਪ੍ਰੰਤੂ ਜੇਕਰ ਫਿਰ ਵੀ ਕਿਤੇ ਲਾਈਟਾ ਬਿਨਾ ਕੁਨੈਕਸਨਾ ਤੋ ਚੱਲ ਰਹੀਆ ਹਨ। ਉਨ੍ਹਾਂ ਨੂੰ ਜਲਦੀ ਹੀ ਅਮਲ ’ਚ ਲਿਆ ਕੇ ਉਤਰਵਾ ਦਿੱਤਾ ਜਾਵੇਗਾ।

Send this to a friend