April 30, 2026 7:42 am

ਪੰਜਾਬ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 1 ਰੁਪਏ ਦਾ ਵਾਧਾ

ਚੰਡੀਗੜ੍ਹ, 20 ਮਈ (ਪੀ. ਟੀ.)- ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਅੱਜ ਡੀਜ਼ਲ ਅਤੇ ਪੈਟਰੋਲ ਉੱਤੇ ਪ੍ਰਥੀ ਲੀਟਰ 1 ਰੁਪਿਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪੈਟ੍ਰੋਲੀਅਮ ਕੰਪਨੀਆਂ 15 ਦਿਨ ’ਚ ਦੋ ਵਾਰ ਡੀਜ਼ਲ ਦੇ ਭਾਅ ਵਧਾ ਚੁੱਕੀਆਂ ਹਨ। ਡੀਜ਼ਲ ਦੇ ਭਾਅ ਵਧਣ ਨਾਲ ਕਿਸਾਨਾਂ ਅਤੇ ਆਮ ਲੋਕਾਂ ਉੱਪਰ ਮਹਿੰਗਾਈ ਦਾ ਹੋਰ ਅਸਰ ਪਵੇਗਾ। ਟਰੱਕਾਂ ਰਾਹੀਂ ਹੋਰਨਾਂ ਰਾਜਾਂ ਤੋਂ ਪੰਜਾਬ ’ਚ ਵਸਤਾਂ ਦੀ ਢੋਆ-ਢੁਆਈ ਨਾਲ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਹੋਰਨਾਂ ਵਸਤਾਂ ਦੇ ਭਾਅ ਵਧਣ ਦੇ ਆਸਾਰ ਹਨ।ਉਧਰ ਪੰਜਾਬ ਪੈਟ੍ਰੋਲੀਅਮ ਡੀਲਰਜ਼ ਐਸੋਸੀਏਸ਼ਨ ਸੂਬੇ ’ਚ ਡੀਜ਼ਲ ਨੂੰ ਹੋਰ ਮਹਿੰਗਾ ਕਰਨ ਦੇ ਸਖਤ ਖਿਲਾਫ ਹੈ।ਐਸੋਸੀਏਸ਼ਨ ਪ੍ਰਧਾਨ ਜੇ.ਪੀ. ਖੰਨਾ ਦਾ ਕਹਿਣਾ ਹੈ ਕਿ ਡੀਜ਼ਲ ’ਤੇ ਸੈਸ ਲਗਾਉਣ ਦੇ ਚੱਲਦੇ ਪਹਿਲਾਂ ਹੀ ਸੂਬੇ ਦੇ ਨਾਲ ਲੱਗਦੇ ਜ਼ਿਲਿਆਂ ’ਚ ਪੈਟ੍ਰੋਲ ਪੰਪ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ।ਏਨਾ ਹੀ ਨਹੀਂ ਇਸ ਵਾਧੇ ਕਾਰਨ ਡੀਜ਼ਲ ਦੀ ਕੀਮਤ 52.56 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 53.68 ਰੁਪਏ ਹੋ ਜਾਵੇਗੀ।

Send this to a friend