April 30, 2026 7:43 am

ਬੰਗਲਾਦੇਸ਼ ਦੌਰੇ ਲਈ ਕ੍ਰਿਕਟਰ ਹਰਭਜਨ ਸਿੰਘ ਦੀ ਟੈਸਟ ਟੀਮ ’ਚ ਵਾਪਸੀ

ਮੁੰਬਈ, 20 ਮਈ (ਪੀ. ਟੀ.)- ਆਫ਼ ਸਪਿਨਰ ਹਰਭਜਨ ਸਿੰਘ ਨੇ ਦੋ ਸਾਲ ਤੋਂ ਵੱਧ ਸਮੇਂ ਬਾਅਦ ਅੱਜ ਭਾਰਤੀ ਟੈਸਟ ਟੀਮ ‘ਚ ਵਾਪਸੀ ਕੀਤੀ ਹੈ। ਬੰਗਲਾਦੇਸ਼ ਦੌਰੇ ਲਈ ਵਿਰਾਟ ਕੋਹਲੀ ਨੂੰ ਟੈਸਟ ਤੇ ਮਹਿੰਦਰ ਸਿੰਘ ਧੋਨੀ ਨੂੰ ਇਕ ਦਿਨਾਂ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਸੰਦੀਪ ਪਾਟਿਲ ਦੀ ਅਗਵਾਈ ਵਾਲੀ ਕੌਮੀ ਚੋਣ ਕਮੇਟੀ ਨੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦੀਆਂ ਅਟਕਲਾਂ ਨੂੰ ਖ਼ਾਰਜ ਕਰਦੇ ਹੋਏ ਅੱਜ ਇਥੇ ਹੋਈ ਬੈਠਕ ‘ਚ ਟੈਸਟ ਤੇ ਵਨ ਡੇ ਦੋਵਾਂ ਲਈ ਮਜ਼ਬੂਤ ਟੀਮਾਂ ਭੇਜਣ ਦਾ ਵੀ ਫੈਸਲਾ ਕੀਤਾ। ਇਸ ਲਈ ਧੋਨੀ ਤੇ ਕੋਹਲੀ ਸਮੇਤ ਕਿਸੇ ਵੀ ਖਿਡਾਰੀ ਨੂੰ ਆਰਾਮ ਨਹੀਂ ਦਿੱਤਾ ਗਿਆ ਹੈ।

Send this to a friend