Skip to content
Independent perspectives. Global stories.
BREAKING

ਇੰਸਪੈਕਟਰ ਸੁਬੇਗ ਸਿੰਘ ਬਣੇ ਥਾਣਾ ਧਨੌਲਾ ਦੇ ਨਵੇਂ ਐਸਐਚਓ

Share this story

ਧਨੌਲਾ, 20 ਮਈ (ਸਰਾਜ ਘਨੌਰ)- ਸਥਾਨਕ ਥਾਣੇ ਦੇ ਐਸਐਚਓ ਬਲਜੀਤ ਸਿੰਘ ਢਿੱਲੋ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਸੁਬੇਗ ਸਿੰਘ ਥਾਣਾ ਧਨੌਲਾ ਵਿਖੇ ਨਵੇਂ ਐਸਐਚਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇੰਸਪੈਕਟਰ ਸੁਬੇਗ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਪੁਲਿਸ ਜਨਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ ਤੇ ਸਮਾਜ ਵਿਰੋਧੀ ਕਿਸੇ ਵੀ ਅਫਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦਾ ਕੋਈ ਵੀ ਵਿਅਕਤੀ, ਜਿਸ ਦੇ ਨੇੜੇ ਤੇੜੇ ਕੋਈ ਵੀ ਕਰਾਈਮ ਨਾਲ ਸਬੰਧਿਤ ਵਾਰਦਾਤ ਵਾਪਰਦੀ ਹੈ ਤਾਂ ਇਸ ਬਾਰੇ ਕਿਸੇ ਵੀ ਵਕਤ ਉਨ੍ਹਾਂ ਨੂੰ ਸੱਚੀ ਜਾਣਕਾਰੀ ਦਿਓ। ਜਨਤਾ ਦੇ ਸਹਿਯੋਗ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇਗੀ। ਇਸ ਮੌਕੇ ਉਨ੍ਹਾਂ ਨਾਲ ਮੁਨਸ਼ੀ ਰਣਜੀਤ ਸਿੰਘ ਸਹਾਇਕ ਮੁਨਸ਼ੀ ਯਾਦਵਿੰਦਰ ਸਿੰਘ ਹੌਲਦਾਰ ਗੁਰਸਿਮਰਜੀਤ ਸਿੰਘ ਐਸ ਆਈ ਦੀਵਾਨ ਸਿੰਘ ਸਹਾਇਕ ਮੁਸ਼ੀ ਰਣਜੀਪ ਸਿੰਘ ਆਦਿ ਹਾਜ਼ਰ ਸਨ।

WRITTEN BY