ਅੰਮ੍ਰਿਤਸਰ, 20 ਮਈ (ਸੁਨੀਲ ਗੁਪਤਾ)- ਬੀੇਤੇ ਕੁੱਝ ਦਿਨਾਂ ਤੋਂ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ਼ ਗਰਿਮਾਂ ਪਤਨੀ ਪਵਨ ਕੁਮਾਰ ਨੇ ਅੱਜ ਦੰਮ ਤੋੜ ਦਿੱਤਾ ਤੇ ਲੜਕੀ ਪਰੀਵਾਰ ਵਲੋਂ ਇਸ ਘਟਨਾਂ ਮਗਰੋਂ ਲੜਕੇ ਪਰਿਵਾਰ ਨਾਲ ਪੁਲਿਸ ਦੀ ਮੌਜੂਦਗੀ ਵਿਚ ਭਾਵੁਕ ਹੁੰਦਿਆਂ ਕੁੱਟਮਾਰ ਕੀਤੀ ਗਈ। ਜਾਣਕਾਰੀ ਮੁਤਾਬਿਕ ਪਵਨ ਕੁਮਾਰ ਪੁੱਤਰ ਕਿਸ਼ਨ ਲਾਲ ਗਲੀ ਨੰਬਰ 2 ਟੰਡਨ ਨਗਰ, ਬਟਾਲਾ ਰੌਡ ਅੰਮ੍ਰਿਤਸਰ ਦੀ ਸ਼ਾਦੀ ਸੰਨ 2011 ਨੂੰ ਗਰਿਮਾਂ ਪੁੱਤਰੀ ਵਿਜੈ ਕੁਮਾਰ ਵਾਸੀ 167 ਕ੍ਰਿਸ਼ਨਾਂ ਸਕੇਅਰ ਸ਼ਿਵਾਲਾ ਭਾਈਆਂ ਅੰਮ੍ਰਿਤਸਰ ਨਾਲ ਹੋਇਆ ਸੀ ਜਿਸਤੋਂ ਡੇਢ ਸਾਲ ਦੀ ਇਕ ਲੜਕੀ ਵੀ ਹੈ। ਲੜਕੀ ਪਰਿਵਾਰ ਵੱਲੋਂ ਲੜਕੇ ਪਰਿਵਾਰ ਤੇ ਦੋਸ਼ ਲਗਾਇਆ ਗਿਆ ਹੈ ਕਿ ਪਵਨ ਕੁਮਾਰ ਵਲੋਂ ਲੜਕੀ ਨਾਲ ਕੁੱਟ ਮਾਰ ਕੀਤੀ ਜਾਂਦੀ ਸੀ ਜਿਸ ਕਾਰਨ ਲੜਕੀ ਦੀ ਹਾਲਤ ਖਰਾਬ ਹੋ ਗਈ ਸੀ ਤੇ ਉਸਦੀ ਮੌਤ ਹੋ ਗਈ ਇਸ ਸਬੰਧੀ ਦੂਜੀ ਧਿਰ ਲੜਕਾ ਪਰੀਵਾਰ ਨੇ ਪੱਤਰਕਾਰਾਂ ਨੂੰ ਇਕ ਪ੍ਰੈਸ ਕੰਨਫੰਰੈਸ
ਰਾਹੀ ਦੱਸਿਆ ਗਿਆ ਕਿ ਸਾਡੇ ਲੜਕੇ ਪਵਨ ਕੁਮਾਰ ਦੀ ਸ਼ਾਦੀ ਤੋਂ ਪਹਿਲਾਂ ਸਾਨੂੰ ਲੜਕੀ ਪਰੀਵਾਰ ਨੇ ਸਾਨੂੰ ਧੋਖੇ ਵਿਚ ਰੱਖਿਆ ਸੀ ਤੇ ਸਾਨੂੰ ਇਹ ਨਹੀ ਦੱਸਿਆ ਕਿ ਲੜਕੀ ਦੀ ਮਾਨਸਿਕ ਸਥਿਤੀ ਖਰਾਬ ਹੈ ਸ਼ਾਦੀ ਮਗਰੋਂ ਗਰਿਮਾਂ ਕਈ ਵਾਰ ਬਿਨਾਂ ਦੱਸੇ ਘਰ ਤੋਂ ਲਾਪਤਾ ਹੋ ਜਾਂਦੀ ਸੀ ਜਿਸ ਸਬੰਧੀ ਅਸੀਂ ਪੁਲਿਸ ਥਾਣਾ ਸਦਰ ਵਿਚ 3 9 2013 ਨੂੰ ਸ਼ੇਰੋ ਗੋਗਾ ਵੀ ਕਰਵਾਇਆ ਸੀ ਅਤੇ ਸ਼ੇਰੋ ਗੋਗਾ ਦੇ 2 ਦਿਨ ਮਗਰੋਂ ਗਰਿਮਾਂ ਨੂੰ ਲੱਭਇਆ ਗਿਆ ਸੀ ਬੀਤੇ 7 ਮਈ ਨੂੰ ਗਰਿਮਾਂ ਆਪਣੇ ਪੇਕੇ ਘਰ ਆਪਣੀ ਬੇਟੀ ਨਾਲ ਰਿਕਸ਼ੇ ਚ ਠੀਕ ਹਾਲਤ ਵਿਚ ਗਈ ਸੀ।
ਮਿਤੀ 10ਮਈ ਨੂੰ ਪੁਲਿਸ ਥਾਣਾ ਰਾਮ ਬਾਗ ਵਲੋ ਸਾਨੂੰ ਸੂਚਿਤ ਕੀਤਾ ਗਿਆ ਕਿ ਗਰਿਮਾਂ ਆਪਣੇ ਪੇਕੇ ਘਰ ਬਹੁਤ ਜਿਆਦਾ ਬਿਮਾਰ ਹੈ ਜਦੋਂ ਅਸੀਂ ਇਸਨੂੰ ਇਸਦੇ ਪੇਕੇ ਘਰੋਂ ਲੈਣ ਗਏ ਤਾਂ ਇਸ ਦੀ ਹਾਲਤ ਨਾਜੁਕ ਬਣੀ ਹੋਈ ਸੀ ਜਿਸਤੇ ਇਸਨੂੰ ਗਰਿਮਾਂ ਦੇ ਪੇਕੇ ਪਰੀਵਾਰ ਦੀ ਗੱਡੀ ਵਿਚ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਇਲਾਜ਼ ਕਰ ਰਹੇ ਡਾਕਟਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਈਰਲ ਇਨਫੈਕਸ਼ਨ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ ਪੱਤਰਕਾਰਾਂ ਵਲੋਂ ਪੁੱਛੇ ਜਾਣ ਤੇ ਡਾਕਟਰਾਂ ਨੇ ਪੁੱਸ਼ਟੀ ਕੀਤੀ ਲੜਕੀ ਦੇ ਸਰੀਰ ਤੇ ਕੋਈ ਸੱਟ ਦਾ ਨਿਸ਼ਾਨ ਨਹੀ ਹੈ। ਪੁਲਿਸ ਥਾਣਾ ਸਦਰ ਦੇ ਐਸ ਐਚ ੳ ਸੰਜੀਵ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਜਲਦੀ ਹੀ ਨਤੀਜ਼ੇ ਤੇ ਪਹੁੰਚਿਆ ਜਾਵੇਗਾ।