ਜਲੰਧਰ/ਚੰਡੀਗੜ੍ਹ, 20 ਮਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਪੰਜਾਬ ਕ੍ਰਾਂਤੀਕਾਰੀ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਨਿਵੇਸ਼ਕ ਪੱਖੀ ਨੈਟ ਮੀਟਰਿੰਗ ਤੇ ਕਿਸਾਨਾਂ ਲਈ ਲਾਗੂ ਕੀਤੀ ਫਾਰਮ ਲੈਵਲ ਸੋਲਰ ਪਾਵਰ ਊਰਜਾ ਯੋਜਨਾ ਕਾਰਨ ਸੂਬੇ ਵਿਚ ਵੱਡੀ ਪੱਧਰ ’ਤੇ ਨਿਵੇਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਅ੍ਯਾਂ ਨੀਤੀਆਂ ਕਾਰਨ ਨਿਵੇਸ਼ਕਾਂ ਤੋਂ ਇਲਾਵਾ, ਕਿਸਾਨ ਗੈਰ ਰਵਾਇਤੀ ਊਰਜਾ ਦੇ ਉਤਪਾਦਨ ਵਿਚ ਵੱਡੀ ਪੱਧਰ ’ਤੇ ਭਾਗੀਦਾਰ ਬਣ ਰਹੇ ਹਨ।
ਅੱਜ ਇੱਥੇ ਮਾਲ ਤੇ ਗੈਰ ਰਵਾਇਤੀ ਊਰਜਾ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨਾਲ ਪੇਡਾ ਭਵਨ ਵਿਖੇ ਸ. ਉਪਕਾਰ ਸਿੰਘ ਸੰਧੂ ਦੀ ਪੇਡਾ ਦੇ ਚੇਅਰਮੈਨ ਤੇ ਸ. ਜਗਤਾਰ ਸਿੰਘ ਰਾਜੇਆਣਾ ਤੇ ਕੁਲਵੰਤ ਸਿੰਘ ਬਾਠ ਦੀ ਪੰਜਾਬ ਜੈਨਕੋ ਲਿਮਿਟਡ ਦੇ ਚੇਅਰਮੈਨ ਤੇ ਉਪ ਚੇਅਰਮੈਨ ਵਜੋਂ ਤਾਜਪੋਸ਼ੀ ਸਮਾਗਮ ਦੌਰਾਨ ਸ. ਬਾਦਲ ਨੇ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਕੀਤੇ ਕੰਮ ਲਈ ਸ. ਮਜੀਠੀਆ ਤੇ ਪੇਡਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2012 ਦੌਰਾਨ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਕੇਵਲ 9 ਮੈਗਾਵਾਟ ਦੀ ਸਮਰੱਥਾ ਦੇ ਪ੍ਰਾਜੈਕਟ ਹੀ ਸਨ, ਜੋ ਕਿ ਹੁਣ 1500 ਕਰੋੜ ਦੇ ਨਿਵੇਸ਼ ਨਾਲ 225 ਮੈਗਾਵਾਟ ਦੇ ਹੋ ਗਏ ਹਨ। ਇਸ ਮੌਕੇ ਸ. ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਨੈਟ ਮੀਟਰਿੰਗ ਨੀਤੀ ਨੂੰ ਅਪਾਰ ਸਫਲਤਾ ਮਿਲੀ ਹੈ ਅਤੇ 65 ਮੈਗਾਵਾਟ ਦੇ ਪ੍ਰਾਜੈਕਟਾਂ ਦੇ ਟੈਂਡਰ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਨੇਕਾਂ ਪ੍ਰਵਾਸੀ ਭਾਰਤੀਆਂ ਤੇ ਕਿਸਾਨਾਂ ਵਲੋਂ ਫਾਰਮਰ ਸੋਲਰ ਪਾਵਰ ਜਨਰੇਸ਼ਨ ਸਕੀਮ ਤਹਿਤ ਵੱਡੀ ਦਿਲਚਸਪੀ ਦਿਖਾਈ ਗਈ ਹੈ, ਜਿਸ ਤਹਿਤ 500 ਮੈਗਾਵਾਟ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਰ ਘਰ ਨੂੰ ਸਾਫ ਸੁਥਰੀ ਊਰਜਾ ਲਈ ਰਾਜ ਸਰਕਾਰ ਵਲੋਂ ਨੈਟ ਮੀਟਰਿੰਗ ਨੀਤੀ ਨੂੰ ਵੀ ਨੋਟੀਫਾਈ ਕਰ ਦਿੱਤਾ ਗਿਆ ਹੈ ਅਤੇ ਅਗਲੇ 3 ਸਾਲ੍ਯਾਂ ਦੌਰਾਨ 200 ਮੈਗਾਵਾਟ ਦੇ ਪ੍ਰਾਜੈਕਟ Ñਲਾਏ ਜਾਣਗੇ। ਉਨ੍ਹਾਂ ਦੱਸ਼ਿਆ ਕਿ 3 ਮਹੀਨਿਆਂ ਦੌਰਾਨ 1100 ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਸ. ਮਜੀਠੀਆ ਨੇ ਨਾਲ ਹੀ ਕਿਹਾ ਕਿ ਬਿਆਸ (ਅੰਮ੍ਰਿਤਸਰ ) ਵਿਖੇ ਸਾਲ 2014 ਦੌਰਾਨ 7.50 ਮੈਗਾਵਾਟ ਦਾ ਦੇਸ਼ ਦਾ ਸਭ ਤੋਂ ਵੱਡਾ ਰੂਫ ਟਾਪ ਪਲਾਂਟ ਲਾਇਆ ਗਿਆ ਸੀ ਜਿਸਨੂੰ ਹੁਣ 31.5 ਮੈਗਾਵਾਟ ਤੱਕ ਵਧਾਇਆ ਜਾ ਰਿਹਾ ਹੈ , ਜੋ ਕਿ ਵਿਸ਼ਵ ਦਾ ਸਭ ਤੋਂ ਵੱਡਾ ਪਲਾਂਟ ਹੋਵੇਗਾ।
ਇਸ ਮੌਕੇ ਜਥੇਦਾਰ ਤੋਤਾ ਸਿੰਘ ਤੇ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਪ੍ਰੇਮ ਸਿੰਘ ਚੰਦੂਮਾਜਰਾ ਸੰਸਦ ਮੈਂਬਰ, ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਰੇ ਸੰਸਦੀ ਸਕੱਤਰ, ਵੀਰ ਸਿੰਘ ਲੋਪੋਕੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ,ਅਮਰਜੀਤ ਸਿੰਘ ਚਾਵਲਾ ਤੇ ਰਾਜਿੰਦਰ ਸਿੰਘ ਮਹਿਤਾ ਸ਼੍ਰੋਮਣੀ ਕਮੇਟੀ ਮੈਂਬਰ, ਡਾ. ਅਮਰਪਾਲ ਸਿੰਘ ਮੁੱਖ ਕਾਰਜਕਾਰੀ ਅਧਿਕਾਰੀ ਪੇਡਾ, ਬਲੌਰ ਸਿੰਘ ਡਾਇਰੈਕਟਰ ਪੇਡਾ ਹਾਜ਼ਰ ਸਨ।