April 30, 2026 7:43 am

ਧਾਰਮਿਕ ਯਾਤਰਾ ਦਾ ਅੰਮ੍ਰਿਤਸਰ ’ਚ ਸ਼ਾਹਾਨਾ ਪ੍ਰਵੇਸ਼

ਜੰਡਿਆਲਾ ਗੁਰੂ, 20 ਮਈ (ਵਰੁਣ ਸੋਨੀ)- ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੇ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਧਾਰਮਿਕ ਯਾਤਰਾ ਅੱਜ ਸ਼ਾਮ ਅੰਮ੍ਰਿਤਸਰ ਜਿਲ੍ਹੇ ਵਿਚ ਪ੍ਰਵੇਸ਼ ਕਰ ਗਈ। ਇਹ ਯਾਤਰਾ ਖਡੂਰ ਸਾਹਿਬ ਤੋਂ ਜੰਡਿਆਲਾ ਗੁਰੂ ਰਸਤੇ ਜ਼ਿਲ੍ਹੇ ਵਿਚ ਦਾਖਲ ਹੋਈ, ਜਿੱਥੇ ਪਿੰਡ ਧਾਰੜ ਵਿਖੇ ਇਲਾਕੇ ਦੀ ਸੰਗਤ ਵੱਲੋਂ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਹਾਜ਼ਰ ਸੈਂਕੜੇ ਸੰਗਤਾਂ, ਜੋ ਸਵੇਰ ਤੋਂ ਹੀ ਗੁਰੂ ਸਾਹਿਬਾਨ ਦੀਆਂ ਪਵਿਤਰ ਯਾਦਾਂ ਦੀ ਉਡੀਕ ਵਿਚ ਬੈਠੀਆਂ ਸਨ, ਨੇ ਬੋਲੋ ਸੋ ਨਿਹਾਲ ਦੇ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ ਅਤੇ ਦਰਸ਼ਨ-ਦੀਦਾਰ ਕੀਤੇ। ਹਲਕਾ ਜੰਡਿਆਲਾ ਦੀ ਸੰਗਤ ਨੇ ਯਾਤਰਾ ਨਾਲ ਆਈ ਸੰਗਤ ਨੂੰ ਚਾਹ-ਪਾਣੀ ਛਕਾਇਆ। ਇਸ ਮੌਕੇ ਐਮ ਪੀ ਸ੍ਰੀ ਰਣਜੀਤ ਸਿੰਘ

ਬ੍ਰਹਮਪੁਰਾ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਹਲਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਡਿਪਟੀ ਕ੍ਰਿਮਸ਼ਨਰ ਸ੍ਰੀ ਰਵੀ ਭਗਤ, ਡਿਪਟੀ ਕਮਿਸ਼ਨਰ ਤਰਨਤਾਰਨ ਬਲਵਿੰਦਰ ਸਿੰਘ ਧਾਰੀਵਾਲ, ਐਸ:ਐਸ:ਪੀ: ਅੰਮ੍ਰਿਤਸਰ ਜਸਦੀਪ ਸਿੰਘ, ਐਸ:ਐਸ:ਪੀਂ ਤਰਨਤਾਰਨ ਮਨਮੋਹਨ ਸ਼ਰਮਾ, ਸੰਤ ਬਾਬਾ ਪਰਮਾਨੰਦ, ਐਸ:ਡੀ:ਐਮ ਰੋਹਿਤ ਗੁਪਤਾ, ਐਸ:ਪੀ:ਡੀ ਮਨੋਹਰ ਲਾਲ, ਡੀ:ਐਸ:ਪੀ: ਭਗਵੰਤ ਸਿੰਘ, ਡੀ:ਐਸ:ਪੀ: ਤਿਲਕ ਰਾਜ, ਡੀ:ਐਸ:ਪੀ: ਯੁਵਰਾਜ ਸਿੰਘ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ, ਅਲਵਿੰਦਰ ਪਾਲ ਸਿੰਘ ਪੱਖੋਕੇ, ਮਮਤਾ ਰਾਣੀ ਪ੍ਰਧਾਨ ਨਗਰ ਕੌਂਸਲ, ਈ:ਟੀ:ਓ ਹਰਭਜਨ ਸਿੰਘ ਅਤੇ ਲਖਬੀਰ ਸਿੰਘ,  ਮੈਂਬਰ ਸ੍ਰੋਮਣੀ ਕਮੇਟੀ ਸ. ਅਮਰਜੀਤ ਸਿੰਘ ਬੰਡਾਲਾ, ਸਲਵਿੰਦਰ ਸਿੰਘ ਰਾਜੂ ਸਰਕਲ ਪ੍ਰਧਾਨ, ਰਣਧੀਰ ਸਿੰਘ ਮਲਹੋਤਰਾ, ਜਗਜੀਤ ਸਿੰਘ, ਗੁਰਦਿਆਲ ਸਿੰਘ ਧੀਰਕੋਟ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ, ਗੁਰਮੀਤ ਸਿੰਘ ਖਹਿਰਾ, ਭੁਪਿੰਦਰ ਸਿੰਘ ਮਹਿਰਬਾਨਪੁਰਾ, ਸਰਬਜੀਤ ਸਿੰਘ ਜੰਡ, ਸੁਰਜੀਤ ਸਿੰਘ ਕੰਗ, ਸਰਪੰਚ ਮਨਜਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਉੁਪਰੰਤ ਅੱਡਾ ਜੰਡਿਆਲਾ ਗੁਰੂ, ਸਰਾਂ, ਇੰਟਰਨੈਸ਼ਨਲ ਫਤਿਹ ਅਕੈਡਮੀ, ਪਿੰਡ ਮੱਲੀਆਂ, ਪਿੰਡ ਚੌਹਾਨ, ਖੇਲਾ ਅਤੇ ਨਰਾਇਣਗੜ੍ਹ ਦੀ ਸੰਗਤ ਵੱਲੋਂ ਮੇਹਰਬਾਨਪੁਰਾ ਵਿਖੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ।

Send this to a friend