April 30, 2026 12:18 am

ਭਾਰਤ ਅਤੇ ਦੱਖਣ ਕੋਰੀਆ ਦਰਮਿਆਨ 7 ਸਮਝੌਤੇ

ਸਿਓਲ, 18 ਮਈ (ਪੀ. ਟੀ. ਲਾਇਵ)- ਭਾਰਤ ਅਤੇ ਦੱਖਣ ਕੋਰੀਆ ਨੇ ਦੋਹਰੇ ਟੈਕਸ ਤੋਂ ਬਚਣ ਅਤੇ ਊਰਜ, ਖੇਡਾਂ, ਸੜਕ ਅਤੇ ਜਹਾਜ਼ਰਾਨੀ ਦੇ ਖੇਤਰ ਵਿੱਚ ਸਹਿਯੋਗ ਦੇ ਲਈ 7 ਸਮਝੌਤਿਆਂ ਉੱਤੇ ਸੋਮਵਾਰ ਨੂੰ ਦਸਤਖਤ ਕੀਤੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਊਨ ਹਾਏ ਦੇ ਵਿਚਾਲੇ ਵਫਦ ਪੱਧਰ ਦੀ ਗੱਲਬਾਤ ਦੇ ਬਾਅਦ ਇਨ੍ਹਾਂ ਸਮਝੌਤਿਆਂ ਉੱਪਰ ਦਸਤਖਤ ਕੀਤੇ ਗਏ। ਦੋਨਾਂ ਦੇਸ਼ਾਂ ਦੇ ਵਿਚਾਲੇ ਦੋਹਰੇ ਟੈਕਸ ਤੋਂ ਬਚਣ ਲਈ 1985 ਵਿੱਚ ਕੀਤੇ ਗਏ ਸਮਝੌਤੇ ਵਿੱਚ ਸੋਧ ਕੀਤੀ ਗਈ ਹੈ।ਦੋਨਾਂ ਦੇਸ਼ਾਂ ਨੇ ਫਿਲਮ ਉਦਯੋਗ ਦੇ ਵਿਚਾਲੇ ਫਿਲਮਾਂ, ਐਨੀਮੇਸ਼ਨ, ਅਤੇ ਦੂਜੇ ਪ੍ਰੋਗਰਾਮਾਂ ਵਿੱਚ ਸਹਿਯੋਗ ਦੇ ਲਈ ਇੱਕ ਸਮਝੌਤੇ ਉੱਪਰ ਵੀ ਦਸਤਖਤ ਕੀਤੇ ਹਨ। ਇਸ ਦੇ ਤਹਿਤ ਦੋਨੋਂ ਦੇਸ਼ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਸਾਂਝੇ ਰੂਪ ਵਿੱਚ ਨਿਰਮਾਣ ਕਰਨਗੇ। ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਵੀ ਇੱਕ ਸਮਝੌਤਾ ਕੀਤਾ ਗਿਆ ਹੈ। ਨਾਲ ਹੀ ਊਰਜਾ,

ਅਕਸ਼ੇ ਊਰਜਾ ਅਤੇ ਸਮਾਰਟ ਗ੍ਰਿਡ ਦੇ ਵਿਕਾਸ ਲਈ ਵੀ ਇੱਕ ਇਕਰਾਰਨਾਮੇ ਉੱਪਰ ਦਸਤਖਤ ਕੀਤੇ ਗਏ ਹਨ।ਸੜਕ ਆਵਾਜਾਈ ਅਤੇ ਰਾਜ ਮਾਰਗ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਵੀ ਦੋਨਾਂ ਦੇਸ਼ਾਂ ਨੇ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ ਹਨ। ਇਸ ਤੋਂ ਇਲਾਵਾ ਸਮੁੰਦਰੀ ਆਵਾਜਾਈ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਵੀ ਇੱਕ ਕਰਾਰ ਕੀਤਾ ਗਿਆ ਹੈ।

Send this to a friend