April 30, 2026 12:19 am

ਮਨੁੱਖੀ ਅਧਿਕਾਰ ਮੰਚ ਜ਼ਿਲ੍ਹਾ ਅੰਮ੍ਰਿਤਸਰ ਦੀ ਚੇਅਰਪਰਸਨ ਤੇ ਲੀਗਲ ਸੈ¤ਲ ਦੇ ਐਡਵਾਈਜ਼ਰ ਵੱਲੋਂ ਅਸਤੀਫਾ

ਅੰਮ੍ਰਿਤਸਰ, 18 ਮਈ (ਜੈਦੀਪ ਸਿੰਘ ਜਿੰਮੀ)- ਅੱਜ ਮਨੁੱਖੀ ਅਧਿਕਾਰ ਮੰਚ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਚੇਅਰਪਰਸਨ ਅਮਰਦੀਪ ਕੌਰ ਧੁੰਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਨੁੱਖੀ ਅਧਿਕਾਰ ਮੰਚ ਵਿੱਚ ਕੁੱਝ ਗਲਤ ਨੀਤੀਆਂ ਵਾਲੇ ਲੋਕਾਂ ਦੇ ਸ਼ਾਮਿਲ ਅਤੇ ਦੋਗਲੀਆਂ ਗੱਲਾਂ ਕਰਨ ਵਾਲਿਆਂ ਕਰਕੇ ਮੈਂ ਆਪਣੇ ਅਹੁਦੇ ਜ਼ਿਲ੍ਹਾ ਅੰਮ੍ਰਿਤਸਰ ਚੇਅਰਪਰਸਨ ਤੋਂ ਅਸਤੀਫਾ ਦੇ ਰਹੀ ਹਾਂ। ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੂੰ ਬੇਨਤੀ ਕਰਦੀ ਹਾਂ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ। ਇਸਦੇ ਨਾਲ ਹੀ ਮਨੁੱਖੀ ਅਧਿਕਾਰ ਮੰਚ ਦੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਕੁਨਾਲ ਧਵਨ ਨੇ ਮੰਚ ਨੂੰ ਅਲਵਿਦਾ ਕਹਿ ਦਿੱਤਾ ਅਤੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਨੂੰ ਅਸਤੀਫਾ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਕਿ ਅਸੀਂ ਜਿੰਨੀ ਸੇਵਾ ਕਰ ਲਈ ਓਨੀ ਮਨਜ਼ੂਰ ਕੀਤੀ ਜਾਵੇ।

Send this to a friend