April 29, 2026 2:51 am

ਪੰਜਾਬ ’ਚ ਗੈਰ-ਕਾਨੂੰਨੀ ਰਾਜ ਦਾ ਬੋਲ-ਬਾਲਾ

ਤਪਾ ਮੰਡੀ, 16 ਮਈ (ਸੁਨੀਲ ਸ਼ੀਲਾ)- ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਐਨੀ ਖ਼ਰਾਬ ਕਰ ਦਿੱਤੀ ਹੈ ਕਿ ਕਿਸੇ ਵੀ ਛੋਟੇ-ਵੱਡੇ, ਤੀਸਰੀ-ਚੌਥੀ ਕਤਾਰ ਦੇ ਅਕਾਲੀ ਨੇਤਾ ਨੂੰ ਕੁੱਝ ਵੀ  ਗੈਰ-ਕਾਨੂੰਨੀ ਕਰਨ ਦੀ ਛੋਟ  ਮਿਲੀ ਹੋਈ ਹੈ। ਇਹ ਗੱਲ ਪੰਜਾਬ  ਦੇ ਸਾਬਕਾ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੇ ਤਪਾ ਕੈਂਚੀਆਂ ਤੇ ਕੁੱਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਹ ਅੱਜ ਭਦੌੜ ਵਿਖੇ ਮਜ਼ਦੂਰਾਂ ਦੀ ਰੈਲੀ ਨੂੰ ਸੰਬੋਧਨ ਕਰਨ ਲਈ ਜਾ ਰਹੇ ਸਨ। ਜਾਂਦਿਆਂ ਜਾਂਦਿਆਂ ਉਹਨਾਂ ਨੂੰ ਤਪਾ ਵਿਖੇ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਹਰ ਦਿਨ ਅਕਾਲੀ  ਸਰਕਾਰ ਦਾ ਗਰਾਫ਼ ਡਿਗਦਾ ਜਾ ਰਿਹਾ ਹੈ ਜਦੋਂ ਕਿ ਉਨ੍ਹਾਂ ਦੀ ਪਾਰਟੀ  ਚੜ੍ਹਤ ਵੱਲ ਜਾ ਰਹੀ ਹੈ। 2017 ਦੀਆਂ ਵਿਧਾਨ ਸਭਾ  ਚੋਣਾਂ ਦੌਰਾਨ ਪਾਰਟੀ ਦੀ ਜਿੱਤ ਨੂੰ ਪੱਕੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਪਾਰਟੀ ਦੀ ਹਾਲਤ  ਐਨੀ ਮਾੜੀ ਹੈ ਕਿ ਇਨ੍ਹਾਂ ਦੇ ਉਮੀਦਵਾਰ ਦੋ ਅੰਕੜਿਆਂ ਤੱਕ  ਵੀ

ਨਹੀਂ ਪਹੁੰਚ ਸਕਣਗੇ। ਭਦੌੜ ਤੋਂ ਐਮ.ਐਲ.ਏ  ਮੁਹੰਮਦ  ਸਦੀਕ ਦੇ ਅਕਾਲੀ  ਦੱਲ  ਵਿੱਚ  ਜਾਣ  ਦੇ  ਚਰਚੇ  ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਮੁਹੰਮਦ ਸਦੀਕ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਉਸਦਾ ਪਾਰਟੀ ਬਦਲਣ  ਦਾ  ਕੋਈ  ਸਵਾਲ  ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਉਨ੍ਹਾਂ ਨਾਲ ਐਮ.ਐਲ.ਏ. ਬੀਬੀ ਹਰਚੰਦ ਕੌਰ, ਸ਼ਹਿਰ ਦੇ ਕਾਂਗਰਸੀ ਆਗੂ ਪ੍ਰੇਮ ਕੁਮਾਰ ਭੂਤ, ਅਸ਼ੋਕ ਕੁਮਾਰ ਭੂਤ, ਨਰਿੰਦਰ ਕੁਮਾਰ ਨਿੰਦੀ, ਸੁਖਵਿੰਦਰ ਸਿੰਘ  ਮਹਿਤਾ, ਤੋਂ ਇਲਾਵਾ ਕਈ ਹੋਰ ਕਾਂਗਰਸ ਪਾਰਟੀ ਦੇ ਵਰਕਰ ਵੀ ਮੌਜੂਦ ਸਨ।

Send this to a friend