ਬਰਨਾਲਾ/ਸਮਰਾਲਾ/ਤਪਾ ਮੰਡੀ/ ਨਾਭਾ/ਫਿਰੋਜ਼ਪੁਰ/ਗਿੱਦੜਬਾਹਾ, 16 ਮਈ (ਸੱਤਬਚਨ, ਖੁੱਡੀ ਕਲਾਂ, ਕਮਲਜੀਤ, ਸੁਨੀਲ ਸ਼ੀਲਾ, ਕਰਮਜੀਤ ਸੋਮਲ, ਮੋਹਿੰਦਰ ਥਿੰਦ, ਮਨੋਹਰ ਲਾਲ, ਜਸਕਰਨ ਸਿੱਧੂ ਰਾਜਾ)- ਅੱਜ ਸਵੇਰੇ ਡਿਊਟੀ ’ਤੇ ਜਾ ਰਹੇ ਮੁਲਾਜਮਾਂ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਪੰਜਾਬ ਦੇ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੇ ਆਪਣੀਆ ਮੰਗਾਂ ਦੇ ਸੰਬੰਧ ਵਿੱਚ ਸਵੇਰੇ ਛੇ ਵਜੇ ਤੋਂ ਹੀ ਚੱਕਾ ਜਾਮ ਕਰਕੇ ਬਰਨਾਲਾ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤੇ ਸੀਲ ਕਰ ਦਿੱਤੇ ਇੱਥੋਂ ਤੱਕ ਕਿ ਪਿੰਡਾਂ ਦੇ ਰਸਤਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਬੱਸ ਚਾਲਕਾਂ ਨੇ ਸਾਰੇ ਮੁੱਖ ਮਾਰਗਾਂ ਅਤੇ ਚੌਕਾਂ ਵਿੱਚ ਟੇਢੀਆਂ ਕਰਕੇ ਬੱਸਾਂ ਲਗਾ ਦਿੱਤੀਆਂ ਜਿਸ ਕਾਰਨ ਆਪਣੇ ਵਾਹਨਾਂ ‘ਤੇ ਜਾਣ ਵਾਲੇ ਮੁਸਾਫਿਰ ਖਾਸ ਕਰਕੇ ਸਰਕਾਰੀ ਮੁਲਾਜਮਾਂ ਦੀ ਭਾਰੀ ਖੱਜਲ ਖੁਆਰੀ ਹੋਈ।ਚੱਕਾ ਜਾਮ ਹੋਣ ਨਾਲ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ,ਪਰ ਇਸ ਮਾਹੌਲ ਨੂੰ ਕਾਬੂ ਕਰਨ ਲਈ ਕੋਈ ਪ੍ਰਸ਼ਾਨਿਕ ਅਧਿਕਾਰੀ ਜਾਂ ਪੁਲਿਸ ਮੁਲਾਜਮ ਨਜ਼ਰ ਨਹੀਂ ਆਇਆ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਬੱਸ ਚਾਲਕਾਂ ਖ਼ਿਲਾਫ਼ ਜਾਰੀ ਨਵੇਂ ਫੁਰਮਾਨ ਦੇ ਵਿਰੋਧ ਵਿਚ ਸੂਬੇ ਭਰ ਦੀਆਂ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮਾਲਕਾਂ, ਚਾਲਕਾਂ ਅਤੇ ਕੰਡਕਟਰਾਂ ਵੱਲੋਂ ਦਿੱਤੇ ਅੱਜ ਚੱਕਾ ਜਾਮ ਦੇ ਸੱਦੇ ’ਤੇ ਬਠਿੰਡਾ ਤੋਂ ਚੰਡੀਗੜ੍ਹ ਅਤੇ ਬਰਨਾਲਾ ਤੋਂ ਮਾਨਸਾ ਸਿਰਸਾ ਮੁੱਖ ਚੌਂਕ ਨੂੰ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਹੜਤਾਲ ਕਾਰਨ ਸੜਕਾਂ ਸੁੰਨਸਾਨ, ਸੜਕਾਂ ਤੇ ਸਰਕਾਰੀ ਬੱਸਾਂ ਦੀ ਸਰਦਾਰੀ ਰਹੀ
ਸਮਰਾਲਾ ਤੋਂ ਕਮਲਜੀਤ- ਪ੍ਰਾਈਵੇਟ ਬੱਸਾਂ ਦੀ ਹੜਤਾਲ ਕਾਰਨ ਪੁਲਿਸ ਜ਼ਿਲ੍ਹਾ ਖੰਨਾ ਦੇ ਸਮੂਹ ਬੱਸ ਅੱਡਿਆਂ ਵਿੱਚ ਸੁੰਨਸਾਨ ਰਹੀ ਜਿਨ੍ਹਾਂ ਵਿੱਚ ਸਮਰਾਲਾ ਸ੍ਰੀ ਮਾਛੀਵਾੜਾ ਸਾਹਿਬ, ਦੌਰਾਹਾ, ਕੋਹਾੜਾ, ਪਾਇਲ, ਬੀਜਾ ਆਦਿ ਵਿੱਚ ਸੁੰਨਸਾਨ ਦਾ ਮਾਹੌਲ ਦੇਖਿਆ ਗਿਆ। ਨਿਯਮਿਤ ਰੂਪ ਵਿੱਚ ਇਨ੍ਹਾਂ ਪ੍ਰਾਈਵੇਟ ਬੱਸਾਂ ਵਿੱਚ ਰੋਜਾਨਾ ਸਫ਼ਰ ਕਰਦੇ ਮੁਸਾਫਿਰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਤਰਲੋ-ਮੱਛੀ ਹੁੰਦੇ ਦੇਖੇ ਗਏ। ਜਿਨ੍ਹਾਂ ਮੁਸਾਫ਼ਿਰਾਂ ਨੂੰ ਉਤਕ ਕੀਤੀ ਜਾਣ ਵਾਲੀ ਹੜਤਾਲ ਬਾਰੇ ਪਹਿਲਾਂ ਜਾਣਕਾਰੀ ਮਿਲ ਗਈ ਉਨ੍ਹਾਂ ਸਰਕਾਰੀ ਬੱਸਾਂ ਵਿੱਚ ਤੂੜੀਵਾਂਗ ਭਰੇ ਜਾਣ ਤੋਂ ਡਰਦਿਆਂ ਰੇਲ ਸਫ਼ਰ ਨੂੰ ਤਰਜੀਹ ਦਿੱਤੀ ਜਿਸ ਕਰਕੇ ਲੁਧਿਆਣਾ-ਚੰਡੀਗੜ੍ਹ, ਨੰਗਲ-ਅੰਮ੍ਰਿਤਸਰ, ਚੰਡੀਗੜ੍ਹ-ਫ਼ਿਰੋਜ਼ਪੁਰ ਜਾਣ ਵਾਲੀਆਂ ਮੁਸਾਫ਼ਿਰ ਗੱਡੀਆਂ ਵਿੱਚ ਭਾਰੀ ਭੀੜ ਦੇਖੀ ਗਈ। ਅੱਜ ਸਰਕਾਰੀ ਬੱਸਾਂ ਲਈ ਸੁਨਹਿਰੀ ਦਿਨ ਸੀ ਇੱਕ ਅਨੁਮਾਨ ਮੁਤਾਬਿਕ ਸਰਕਾਰੀ ਖਜ਼ਾਨੇ ਵਿੱਚ ਲੱਖਾਂ ਰੁਪਏ ਦਾ ਇਜ਼ਾਫ਼ਾ ਹੋਣ ਦੀ ਖਬਰ ਹੈ ਜਦਕਿ ਥਰੀਵੀਲ੍ਹਰਾਂ ਵਾਲੇ ਵੀ ਬੱਸ ਅੱਡਿਆ ਤੋਂ ਸਵਾਰੀਆਂ ਚੁੱਕਦੇ ਵੇਖੇ ਗਏ।
¦ਬੀ ਉਡੀਕ ਮਗਰੋਂ ਸਵਾਰੀਆਂ ਮੁੜੀਆਂ ਘਰਾਂ ਨੂੰ
ਤਪਾ ਮੰਡੀ ਤੋਂ ਸੁਨੀਲ ਸ਼ੀਲਾ- ਬੱਸ ਅਪੇਰਟਰਾਂ ਦੀ ਹੜ੍ਹਤਾਲ ਅਤੇ ਦਿੱਤੇ ਧਰਨੇ ਨੂੰ ਦੇਖਦੇ ਹੋਏ ਬਰਨਾਲਾ-ਬਠਿੰਡਾ ਸੜਕ ਤੇ ਅੱਜ ਬੱਸਾਂ ਨਹੀਂ ਚੱਲੀਆਂ। ਨੇੜਲੇ ਪਿੰਡਾਂ ਦੀਆਂ ¦ਿਕ ਸੜਕਾਂ ਤੇ ਚੱਲਣ ਵਾਲੀਆਂ ਬੱਸਾਂ ਵੀ ਵਿਖਾਈ ਨਹੀਂ ਦਿੱਤੀਆਂ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਈਪਾਸ ਚੌਕ ‘ਚ ਸਵਾਰੀਆਂ ¦ਬਾ ਸਮਾਂ ਬੱਸਾਂ ਦੀ ਉਡੀਕ ਕਰਦੀਆਂ ਰਹੀਆ ਪਰ ਬੱਸਾਂ ਬੰਦ ਹੋਣ ਕਾਰਣ ਬਾਈਪਾਸ ਤੇ ਇਕ ਵੀ ਸਰਕਾਰੀ ਜਾਂ ਗੈਰ ਸਰਕਾਰੀ ਬੱਸ ¦ਘਦੀ ਨਹੀਂ ਦੇਖੀ। ਦੂਰ –ਦੁਰਾਡੇ ਸਕੂਲਾਂ ਅਤੇ ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀ ਵੀ ਨਹੀਂ ਜਾਂ ਸਕੇ । ਤਪਾ- ਤਾਜੋਕੇ ਚੌਕ ਵਿੱਚ ਪੰਜਾਬ ਪੁਲਿਸ ਦੇ ਜਵਾਨ ਡਿਉਂਟੀ ਦੇ ਰਹੇ ਸਨ ਤੇ ਰਾਮਪੁਰਾ ਵਲੋਂ ਆ ਰਹੇ ਵਾਹਨਾਂ ਨੂੰ ਤਪਾ ਤੋਂ ਪੱਖੋ-ਕੈਂਚੀਆ ਵੱਲ ਭੇਜ ਰਹੇ ਸਨ ਕਿਉਕਿ ਹੰਡਿਆਇਆ ਚੌਕ ਵਿੱਚ ਬੱਸਾਂ ਵਾਲਿਆਂ ਨੇ ਧਰਨਾ ਲਾਇਆ ਹੋਇਆ ਸੀ।
ਨਾਭਾ-ਪਟਿਆਲਾ ਹਾਈਵੇ ਕੀਤਾ ਜਾਮ
ਨਾਭਾ ਤੋਂ ਕਰਮਜੀਤ ਸੋਮਲ- ਸਥਾਨਕ ਬਾਈਪਾਸ ਨਾਭਾ ਵਿਖੇ ਪ੍ਰਾਈਵੇਟ ਬੱਸ ਅਪਰੇਟਰਾ ਵੱਲੋਂ ਡਰਾਈਵਰ ਕੰਡਕਟਰਾਂ ਤੇ ਪਾਏ ਜਾ ਰਹੇ ਕੇਸਾਂ ਸਬੰਧੀ ਚੱਕਾ ਜਾਮ ਕੀਤਾ ਗਿਆ। ਪ੍ਰੈ¤ਸ ਨੂੰ ਜਾਣਕਾਰੀ ਦਿੰਦਿਆਂ ਅੱਡਾ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੰਜ ਸੱਤ ਹਜ਼ਾਰ ਦੀ ਤਨਖਾਹ ਤੇ ਆਪਣੇ ਪ੍ਰੀਵਾਰ ਦਾ ਪੇਟ ਪਾਲਣ ਵਾਲੇ ਕੰਡਕਟਰ ਤੇ ਡਰਾਈਵਰਾਂ ਤੇ ਆਏ ਦਿਨ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਜਾ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਤੇ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਸਬੰਧੀ ਪੁੱਖਤਾ ਪ੍ਰਬੰਧ ਨਾਂ ਹੋਂਣ ਕਾਰਨ ਸੜਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿਚ ਡਰਾਈਵਰ ਤੇ ਕੰਡੰਕਟਰ ਦਾ ਕੋਈ ਕਸੂਰ ਨਹੀ ਹੁੰਦਾ ਪਰ ਸਰਕਾਰ ਦੇ ਮਾੜੇ ਕਾਨੂੰਨ ਕਰਕੇ ਬਿਨ੍ਹਾਂ ਕਿਸੇ ਤਫਤੀਸ਼ ਤੋਂ ਕੇਸ ਦਰਜ਼ ਕਰ ਲਿਆ ਜਾਂਦਾ ਹੈ ਜਿਸ ਦਾ ਖਮਿਆਜ਼ਾ ਡਰਾਈਵਰ ਤੇ ਕੰਡਕਟਰ ਨੂੰ ਭੁਗਤਣਾ ਪੈਂਦਾ ਹੈ। ਇਸ ਮੌਕੇ ਪ੍ਰਾਈਵੇਟ ਅਪਰੇਟਰਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੱਚੇ ਡੀ ਐਸ ਪੀ ਨਾਭਾ ਸੇਵਾ ਸਿੰਘ ਮੱਲ੍ਹੀ ਨੇਂ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀ ਜਾਵੇਗੀ ਜਿਸ ’ਤੇ ਧਰਨਾ ਚੁੱਕ ਲਿਆ ਗਿਆ। ਇਸ ਮੌਕੇ, ਕੋਤਵਾਲੀ ਨਾਭਾ ਇੰਚਾ:ਅਮਨਪਾਲ ਸਿੰਘ ਵਿਰਕ, ਬਖਸ਼ੀਵਾਲਾ ਇੰਚਾ:ਭੁਪਿੰਦਰ ਸਿੰਘ,ਰੋਹਟੀ ਪੁਲ ਇੰਚਾ:ਏ ਐਸ ਆਈ ਲਾਲ ਚੰਦ,ਕੇਸਰ ਸਿੰਘ ਰੀਡਰ ਆਦਿ ਹਾਜ਼ਰ ਸਨ।
ਫਰੀਦਕੋਟ ਵਿਖੇ ਪ੍ਰਾਈਵੇਟ ਕੰਪਨੀਆਂ ਦੇ ਬ¤ਸ ਉਪਰੇਟਰਾਂ, ਡਰਾਇਵਰ, ਕੰਡਕਟਰਾਂ ਵ¤ਲੋਂ ਪੂਰਨ ਤੌਰ ’ਤੇ ਕੀਤੀ ਹੜਤਾਲ
ਫਰੀਦਕੋਟ ਤੋਂ ਗੁਰਜੀਤ ਰੋਮਾਣਾ- ਪ੍ਰਾਈਵੇਟ ਬੱਸ ਚਾਲਕਾਂ ਵੱਲੋਂ ਫਰੀਦਕੋਟ ਵਿਖੇ ਵੀ ਬ¤ਸਾਂ ਚੌਕਾਂ ਵਿਚ ਸੜਕਾਂ ’ਤੇ ਟੇਡੀਆਂ ਲਾ ਕੇ ਹੜਤਾਲ ਕੀਤੀ ਗਈ ਅਤੇ ਜੁਬਲੀ ਸਿਨੇਮਾ ਚੌਕ ਵਿੱਚ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਗੁਰਬੰਸ ਸਿੰਘ ਬਸ ਕੰਡਕਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਬਲਵੰਤ ਖਾਰਾ ਵਰਕਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਦੀ ਅਗਵਾਈ ਹੇਠ ਲਾਏ ਗਏ ਧਰਨੇ ਨੂੰ ਉਨਾਂ ਸੰਬੋਧਨ ਕਰਨ ਸਮੇਂ ਕਿਹਾ ਕੇ ਓਰਬਿਟ ਬ¤ਸ ਕਾਂਡ ਮੋਗਾ ਦੀ ਸੀ ਬੀ ਆਈ ਤੋਂ ਜਾਂਚ ਕਰਵਾ ਕੇ ਡਰਾਇਵਰ ਕੰਡਕਟਰ ਤੇ ਸਹਾਇਕ ਕੰਲੀਨਰ ਤੇ ਹੋਏ ਪਰਚੇ ਸਬੰਧੀ ਇਨਸਾਫ ਦੁਆਇਆ ਜਾਵੇ, ਸ੍ਰੀ ਮੁਕਤਸਰ ਸਹਿਬ ਵਿਖੇ ਦੀਪ ਕੰਪਨੀ ਦੀ ਬਸ ਦੇ ਕੰਡਕਟਰ ਤੇ ਕੀਤਾ ਨਜਾਇਜ਼ ਤੇ ਝੂਠਾ ਛੇੜਛਾੜ ਦਾ ਪਰਚਾ ਰ¤ਦ ਕੀਤਾ ਜਾਵੇ, ਉਨਾਂ ਕਿਹਾ ਕੇ ਉਸ ਬਸ ਵਿਚ ਦੋਵੇਂ ਪਿਉ ਪੁ¤ਤ ਡਰਾਵਿਰ-ਕੰਡਕਟਰ ਦੇ ਤੌਰ ਤੇ ਡਿਊਟੀ ਕਰਦੇ ਹਨ ਕੀ ਕੋਈ ਆਪਣੇ ਪਿਉ ਦੇ ਸਾਹਮਣੇ ਪੁੱਤ ਜਾਂ ਪੁ¤ਤ ਦੇ ਸਾਹਮਣੇ ਪਿਉ ਅਜਿਹੀ ਹਰਕਤ ਕਰ ਸਕਦਾ ਹੈ ਜੋ ਸ਼ਰੇਆਮ ਗਲਤ ਤੇ ਝੂਠਾ ਦੋਸ਼ ਲਾ ਕੇ ਮੁਕ¤ਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕੇ ਜੇਕਰ ਸਰਕਾਰ ਵ¤ਲੋਂ ਸਾਨੂੰ ਉ¤ਕਤ ਮਾਮਲਿਆਂ ਸਬੰਧੀ ਇਨਸਾਫ ਨਾ ਮਿਲਿਆ ਤਾਂ ਅਗਲੇ ਦਿਨਾ ਵਿਚ ਵ¤ਡੇ ਸੰਘਰਸ਼ ਤੇ ਭੁ¤ਖ ਹੜਤਾਲ ਕਰਨ, ਮਰਨ ਵਰਤ ਆਦਿ ਦਾ ਮਜਬੂਰਨ ਐਲਾਨ ਕਰ ਦਿ¤ਤਾ ਜਾਵੇਗਾ ਤੇ ਇਨਸਾਫ ਮਿਲਣ ਤਕ ਜ਼ਾਰੀ ਵੀ ਰ¤ਖਿਆ ਜਾਵੇਗਾ ਜਿਸ ਦੀ ਸਾਰੀ ਜ਼ੁੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ, ਇਸ ਸਮੇਂ ਗੁਰਤੇਜ ਸੇਵੇਵਾਲੀਆ, ਸਤਪਾਲ ਸਿੰਘ,ਸਰਬਜੀਤ ਸਿੰਘ, ਅਨੋਖ ਸਿੰਘ, ਪ੍ਰਿਤਪਾਲ ਔਲਖ, ਨਰਵਜੀਤ ਸਿੰਘ ਨੀਟਾ ਸਮੇਤ ਵ¤ਡੀ ਗਿਣਤੀ ਵਿਚ ਡਰਾਇਵਰ, ਕੰਡਕਟਰ, ਚੇਕਰ ਅਤੇ ਸਹਾਇਕ ਕਲੀਨਰ ਹਾਜ਼ਰ ਸਨ।
ਫਿਰੋਜ਼ਪੁਰ ’ਚ ਹੜਤਾਲ ਕਾਰਨ ਆਵਾਜਾਈ ਪ੍ਰਭਾਵਿਤ
ਫਿਰੋਜ਼ਪੁਰ ਤੋਂ ਮਹਿੰਦਰ ਸਿੰਘ ਥਿੰਦ ਤੇ ਮਨੋਹਰ ਲਾਲ- ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਸੂਬਾ ਕਮੇਟੀ ਦੀ ਕਾਲ ‘ਤੇ ਫਿਰੋਜ਼ਪੁਰ ’ਚ ਵੀ ਆਵਾਜਾਈ ਠੱਪ ਕਰਦੇ ਫਿਰੋਜਪੁਰ ਛਾਉਣੀ ਦੀ 7 ਨੰਬਰ ਚੂੰਗੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚਕਾਰ ਬਣੇ ਰੇਲਵੇ ਪੁਲ ‘ਤੇ ਵੀ ਬੱਸਾਂ ਖੜੀਆਂ ਕਰਕੇ ਅਤੇ ਛਾਉਣੀ ਦੇ ਬਾਬਾ ਸ਼ੇਰ ਸ਼ਾਹ ਵਲੀ ਚੌਂਕ ਅਤੇ ਸ਼ਹੀਦ ਰਾਕੇਸ਼ ਪਾਈਲਟ ਚੌਂਕ ਵਿਚ ਬੱਸਾਂ ਖੜੀਆਂ ਕਰਕੇ ਆਵਾਜਾਈ ਨੂੰ ਰੋਕਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਵੱਡੀਆਂ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਬੇਅੰਤ ਸਿੰਘ ਅਤੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਔਲਖ, ਸਰਬਜੀਤ ਸਿੰਘ, ਸਤਨਾਮ ਸਿੰਘ ਪ੍ਰਧਾਨ ਕੰਡਕਟਰ ਯੂਨੀਅਨ, ਬੁੱਧ ਸਿੰਘ, ਕ੍ਰਿਸ਼ਨ ਸਿੰਘ, ਚੇਅਰਮੈਨ ਬਲਵਿੰਦਰ ਸਿੰਘ, ਲਵਜੀਤ ਭੁੱਟੋ, ਇੰਦਰਜੀਤ ਸਿੰਘ ਜੋਨੀ, ਹਰਜੀਤ ਸਿੰਘ ਸਿੱਧੂ, ਬਹਾਦਰ ਸਿੰਘ ਡਰਾਈਵਰ ਆਦਿ ਨੇ ਕਿਹਾ ਕਿ ਡਰਾਈਵਰਾਂ ਅਤੇ ਕੰਡਕਟਰਾਂ ਉਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਦੀ ਪੂਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਨਿੱਜੀ ਬੱਸ ਉਪਰੇਟਰਾਂ ਤੇ ਡਰਾਇਵਰ-ਕਡੰਕਟਰਾਂ ਵਿਰੁੱਧ ਜਾਂਚ ਪੜ੍ਹਤਾਲ ਕੀਤੇ ਬਿਨਾਂ ਝੂਠੇ ਪਰਚੇ ਦਰਜ ਨਾ ਕੀਤੇ ਜਾਣ – ਪ੍ਰਧਾਨ ਭਗਵੰਤ ਸਿੰਘ
ਗਿੱਦੜਬਾਹਾ ਤੋਂ ਜਸਕਰਨ ਸਿੱਧੂ ਰਾਜਾ- ਅੱਜ ਬਠਿੰਡਾ-ਮਲੋਟ ਰੋਡ ਤੇ ਗਿੱਦੜਬਾਹਾ ਨੇੜੇ ਨਿੱਜੀ ਬੱਸ ਉਪਰੇਟਰਾਂ ਵੱਲੋਂ ਧਰਨਾ ਲਾਕੇ ਚੱਕਾ ਜਾਮ ਕੀਤਾ ਗਿਆ। ਬੀਤੇ ਦਿਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਨਿੱਜੀ ਬੱਸ ਦੇ ਕੰਡੈਕਟਰ ਵਿਰੁੱਧ ਛੇੜਛਾੜ ਕਰਨ ਸਬੰਧੀ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੇ ਰੋਸ ਜਤਾਉਦਿਆ ਅੱਜ ਬਠਿੰਡਾ-ਮਲੋਟ ਰੋਡ ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਕਨਾਲ ਨੇੜੇ ਨਿੱਜੀ ਬੱਸ ਉਪਰੇਟਰਾਂ, ਬੱਸਾਂ ਦੇ ਡਰਾਇਵਰਾਂ-ਕਡੰਕਟਰਾਂ ਅਤੇ ਮਿੰਨੀ ਬੱਸ ਉਪਰੇਟਰ ਯੂਨੀਅਨ ਨੇ ਧਰਨਾ ਦਿੱਤਾ ਅਤੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜੀ ਕੀਤੀ। ਮਿੰਨੀ ਬੱਸ ਉਪਰੇਟਰ ਯੂਨੀਅਨ ਦੇ ਪ੍ਰਧਾਨ ਭਗਵੰਤ ਸਿੰਘ ਬੁੱਟਰ ਸ਼ਰੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੇਕਰ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਨਿੱਜੀ ਬੱਸ ਦੇ ਕਡੰਕਟਰ ਤੇ ਦਰਜ ਕੀਤਾ ਝੂਠਾ ਪਰਚਾ ਰੱਦ ਨਾ ਕੀਤਾ ਤਾਂ ਇਹ ਸੰਘਰਸ਼ ਹੋਰ ਤੇਜ ਕਰਾਂਗੇ ਅਤੇ ਵੱਡੇ ਪੱਧਰ ਤੇ ਰੋਸ਼-ਧਰਨੇ ਦਿੱਤੇ ਜਾਣਗੇ ਤੇ ਚੱਕਾ ਜਾਮ ਕੀਤਾ ਜਾਵੇਗਾ। ਬੱਸ ਉਪਰੇਟਰਾਂ ਨੇ ਮੰਗ ਕੀਤੀ ਕਿ ਫਰੀਦਕੋਟ ਵਿਖੇ ਪਿੱਛਲੇ ਦਿਨੀ ਜੋ ਨਿੱਜੀ ਕੰਪਨੀ ਦੀ ਬੱਸ ਦੀ ਭੰਨ ਤੋੜ ਕੀਤੀ ਗਈ ਸੀ ਤੇ ਉਸ ਸਬੰਧੀ ਫਰੀਦਕੋਟ ਵਿਖੇ ਉਨ੍ਹਾਂ ਸਰਾਰਤੀ ਅਨਸਰਾਂ ਵਿਰੁੱਧ ਕੇਸ ਵੀ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਬਾਅਦ ਵਿੱਚ ਧਾਰਾ 307 ਹਟਾ ਦਿੱਤੀ ਸੀ ਜਿਸਦਾ ਮਿੰਨੀ ਬੱਸ ਉਪਰੇਟਰ ਯੂਨੀਅਨ ਵਿਰੋਧ ਕਰਦੀ ਹੈ, ਉਨ੍ਹਾਂ ਮੰਗ ਕੀਤੀ ਕਿ ਧਾਰਾ 307 ਉਸ ਕੇਸ ਵਿੱਚ ਬਰਕਰਾਰ ਰੱਖੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਨਿੱਜੀ ਬੱਸ ਉਪਰੇਟਰਾਂ ਤੇ ਕਡੰਕਟਰਾਂ-ਡਰਾਇਵਰ ਵਿਰੁੱਧ ਪੁਲਿਸ ਵੱਲੋਂ ਪੂਰੀ ਜਾਂਚ ਪੜ੍ਹਤਾਲ ਕੀਤੇ ਬਿਨਾਂ ਝੂਠੇ ਪਰਚੇ ਦਰਜ ਨਾ ਕੀਤੇ ਜਾਣ। ਇਸ ਮੌਕੇ ਭਗਵੰਤ ਸਿੰਘ ਪ੍ਰਧਾਨ ਮਿੰਨੀ ਬੱਸ ਉਪਰੇਟਰ ਯੂਨੀਅਨ, ਦਰਸ਼ਨ ਸਿੰਘ ਮੈਨੇਜਰ, ਜੱਗਾ ਸਿੰਘ, ਚੈਕਰ ਜਗਦੇਵ ਸਿੰਘ ਨਿਊ ਦੀਪ ਬੱਸ ਸਰਵਿਸ, ਗੁਰਦੀਪ ਸਿੰਘ ਲੱਕੀ ਬੱਸ ਸਰਵਿਸ, ਜਗਸੀਰ ਸਿੰਘ ਮਾਨ ਬੱਸ ਸਰਵਿਸ, ਗੁਰਬਖਸ਼ ਸਿੰਘ ਸੱਗੂ ਬੱਸ ਸਰਵਿਸ, ਰਾਕੇਸ ਕੁਮਾਰ ਲੱਕੀ ਪ੍ਰਕਾਸ਼ ਸਿੰਘ ਗੁਰੂ ਨਾਨਕ ਬੱਸ, ਮੇਹਰ ਸਿੰਘ ਸੱਗੂ ਬੱਸ ਸਰਵਿਸ, ਰਘੂਵੰਤ ਸਿੰਘ, ਡਰਾਇਵਰ ਮਨਜੀਤ ਸਿੰਘ, ਗੁਰਚਰਨ ਸਿੰਘ, ਯੋਧਾ ਸਿੰਘ, ਬਲਕਾਰ, ਨਿਰਮਲ ਸਿੰਘ, ਰਮਨਦੀਪ ਸਿੰਘ, ਰੈਸਟੀ ਰੰਧਾਵਾ, ਨਿਰਮਲ ਸਿੰਘ, ਗੁਰਲਾਲ ਸਿੰਘ, ਬੋਹੜ ਸਿੰਘ, ਮੁੰਦਰਾ ਸਿੰਘ ਤੇ ਵੱਖ-ਵੱਖ ਨਿੱਜੀ ਬੱਸਾਂ ਦੇ ਡਰਾਇਵਰ ਅਤੇ ਕਡੰਕਟਰ ਮੌਜੂਦ ਸਨ।