April 29, 2026 2:49 am

ਪੁਲਿਸ ਵੱਲੋਂ ਭਰੋਸੇ ਬਾਅਦ ਹੜਤਾਲ ਸਮਾਪਤ

ਚੰਡੀਗੜ੍ਹ, 16 ਮਈ (ਪੀ.ਟੀ.)- ਹੜਤਾਲੀ ਪ੍ਰਾਈਵੇਟ ਬੱਸ ਓਪਰੇਟਰਾਂ ਨੇ ਡੀਆਈਜੀ (ਬਠਿੰਡਾ ਰੇਂਜ) ਵੱਲੋਂ ਇਹ ਭਰੋਸਾ ਦਿੱਤੇ ਜਾਣ ਦੇ ਬਾਅਦ ਕਿ ਮੁਕਤਸਰ ਛੇੜਛਾੜ ਮਾਮਲੇ ਦੀ ਉਚਿਤ ਜਾਂਚ ਕੀਤੀ ਜਾਵੇਗੀ, ਆਪਣੀ ਹੜਤਾਲ ਸਮਾਪਤ ਕਰ ਦਿੱਤੀ। ਜ਼ਿਕਰਯੋਗ ਹੈ ਕਿ ਹੜਤਾਲੀ ਬੱਸ ਓਪਰੇਟਰ ਮੰਗ ਕਰ ਰਹੇ ਸਨ ਕਿ ਠੀਕ ਤਰ੍ਹਾਂ ਜਾਂਚ ਕੀਤੇ ਬਿਨਾ ਪ੍ਰਾਈਵੇਟ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਉ¤ਪਰ ਕੇਸ ਦਰਜ ਨਾ ਕੀਤੇ ਜਾਣ। ਬੀਤੇ ਸ਼ੁੱਕਰਵਾਰ 2 ਨਾਬਾਲਿਗ ਭੈਣਾਂ ਵੱਲੋਂ ਮੁਕਤਸਰ ਵਿਖੇ ਇੱਕ ਕੰਡਕਟਰ ਵੱਲੋਂ ਛੇੜਛਾੜ ਕੀਤੇ ਜਾਣ ਦੇ ਮਾਮਲੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੰਜਾਬ ਮੋਟਰ ਯੂਨੀਅਨ (ਪ੍ਰਾਈਵੇਟ ਬੱਸਾਂ ਦੀ ਸੰਸਥਾ) ਦੇ ਜਨਰਲ ਸਕੱਤਰ ਰਜਿੰਦਰ ਸਿੰਘ ਬਾਜਵਾ ਨੇ ਅੱਜ ਕਿਹਾ ਕਿ ਅਸੀਂ ਪੁਲਿਸ ਵੱਲੋਂ ਡਰਾਇਵਰਾਂ ਅਤੇ ਕੰਡਕਟਰਾਂ ਵਿਰੁੱਧ ਬਿਨਾ ਉਚਿਤ ਜਾਂਚ ਕੀਤੇ ਕੇਸ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਹੜਤਾਲ ਕੀਤੀ ਹੈ।

Send this to a friend