April 29, 2026 2:52 am

ਹੜਤਾਲ ਦੇ ਵਿਰੋਧ ’ਚ ਉਤਰੇ ਪੰਜਾਬ ਰੋਡਵੇਜ਼ ਤੇ ਪਨਬਸ ਦੇ ਵਰਕਰ

ਫਿਰੋਜ਼ਪੁਰ, 16 ਮਈ (ਮਹਿੰਦਰ ਸਿੰਘ ਥਿੰਦ)- ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਕੀਤੀ ਗਈ ਹੜਤਾਲ ਦੇ ਵਿਰੋਧ ਵਜੋਂ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਵਰਕਰਾਂ ਵੱਲੋਂ ਫਿਰੋਜ਼ਪੁਰ ਡਿੱਪੂ ਦੇ ਗੇਟ ਤੇ ਭਰਵੀਂ ਰੋਸ ਰੈਲੀ ਕੀਤੀ ਗਈ। ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਏਟਕ ਡਿੱਪੂ ਜਨਰਲ ਸਕੱਤਰ ਸੰਤਰਾਮ, ਪਨਬੱਸ ਕੰਟਰੈਕਟ ਵਰਕਰ ਯੂਨੀਅਨ ਡਿੱਪੂ ਪ੍ਰਧਾਨ ਰੇਸ਼ਮ ਸਿੰਘ, ਇੰਟਕ ਦੇ ਮੀਤ ਪ੍ਰਧਾਨ ਜਗਤਾਰ ਸਿੰਘ, ਇੰਪਲਾਈਜ਼ ਯੂਨੀਅਨ ਅਜ਼ਾਦ ਦੇ ਡਿੱਪੁ ਜਨਰਲ ਸਕੱਤਰ ਹਰਮੀਤ ਸਿੰਘ, ਐਸ.ਸੀ. ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਆਦਿ ਨੇ ਕਿਹਾ ਕਿ ਪ੍ਰਾਈਵੇਟ ਅਪ੍ਰੇਟਰਾਂ ਵੱਲੋਂ ਫਿਰੋਜ਼ਪੁਰ ਡਿੱਪੂ ਦਾ ਸ਼ਹਿਰ ਵਾਲਾ ਬੱਸ ਅੱਡਾ ਅਤੇ ਵਰਕਸ਼ਾਪ ਦੇ ਗੇਟ ਅੱਗੇ ਪ੍ਰਾਈਵੇਟ ਬੱਸਾਂ ਖੜੀਆਂ ਕਰਕੇ ਅੱਡੇ ਦਾ ਰਸਤਾ ਬੰਦ ਕਰ ਦਿੱਤਾ ਗਿਆ। ਪੰਜਾਬ ਰੋਡਵੇਜ਼ ਅਤੇ ਪਨਬਸ ਦਾ ਸਮੁੱਚਾ ਵਰਕਰ ਬੱਸਾਂ ਚਲਾਉਣ ਲਈ ਤਿਆਰ ਸੀ। ਪਰ ਰਸਤਾ ਬੰਦ ਹੋਣ ਕਾਰਨ ਡਿੱਪੂ ਫਿਰੋਜ਼ਪੁਰ ਦੀ ਕੋਈ ਵੀ ਬੱਸ ਰੂਟ ‘ਤੇ ਨਹੀਂ ਜਾ ਸਕੀ। ਡਿੱਪੂ ਫਿਰੋਜਪੁਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਜਦੋਂ ਇਸ ਸਬੰਧੀ ਜੀ.ਐਮ. ਫਿਰੋਜ਼ਪੁਰ ਨੂੰ ਮਿਲੇ ਤਾਂ ਬੱਸਾਂ ਚਲਾਉਣ ਲਈ ਤੇ ਬੱਸ ਅੱਡਾ ਖੁੱਲ੍ਹਵਾਉਣ ਲਈ ਉਹਨਾਂ ਵੱਲੋਂ ਕੋਈ ਵੀ ਹਾਂ ਪੱਖੀ ਜਵਾਬ ਨਹੀਂ ਦਿੱਤਾ ਗਿਆ।

Send this to a friend