ਸ਼੍ਰੀ ਅਨੰਦਪੁਰ ਸਾਹਿਬ, 16 ਮਈ (ਦਵਿੰਦਰਪਾਲ ਸਿੰਘ)- ਸ਼ਹਿਰ ਵਿਚ ਪੁਰਾਣੇ ਅਤੇ ਉ¤ਘੇ ਸਮਾਜ ਸੇਵੀ/ਪ੍ਰੋਪਰਟੀ ਡੀਲਰ ਦੇ ਨਾਮ ਨਾਲ ਜਾਣੇ ਜਾਂਦੇ ਸ. ਇੰਦਰਪਾਲ ਸਿੰਘ ਜੋ ਕਿ ਬੀਤੇ ਸੋਮਵਾਰ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਗ੍ਰਹਿ ਬਾਗ ਕਲੋਨੀ ਵਿਖੇ ਸ੍ਰੀ ਸਹਿਜ ਪਾਠ ਆਰੰਭ ਕਰ ਦਿੱਤਾ ਗਿਆ ਹੈ, ਭੋਗ ਅਤੇ ਅੰਤਿਮ ਅਰਦਾਸ 24 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਦੁਪਹਿਰ 1 ਵਜੇ ਹੋਵੇਗੀ। ਇਸ ਮੌਕੇ ਅਮਰਜੀਤ ਸਿੰਘ ਬੈਂਕ ਮੈਨੇਜਰ, ਮਹਿੰਦਰ ਸਿੰਘ ਵਾਲੀਆ ਪ੍ਰਧਾਨ ਨਗਰ ਕੌਂਸਲ, ਅਮਰਜੀਤ ਸਿੰਘ ਵਾਲੀਆ ਸੀਨੀਅਰ ਅਕਾਲੀ ਆਗੂ, ਸੋਹਣ ਸਿੰਘ ਬੰਗਾ ਅਤੇ ਸਮੂਹ ਬਾਰ ਕੌਂਸਲ ਅਨੰਦਪੁਰ ਸਾਹਿਬ ਅਤੇ ਸ਼ਹਿਰ ਵਾਸੀਆਂ ਵੱਲੋਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ।