April 29, 2026 2:51 am

ਮੁਲਕ ਦੀ ਵੰਡ ਸਮੇਂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦਾ ਭਵਿੱਖ ਤੇ ਹੋਣੀ ਸੰਵਾਰੀ : ਡਾ. ਜਸਪਾਲ ਸਿੰਘ

ਚੰਡੀਗੜ੍ਹ, 16 ਮਈ (ਨਾਗਪਾਲ)- ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਅੱਜ ਇਥੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਹਨਾਂ ਦੀ ਹੋਣੀ ਸੰਵਾਰਨ ਵਿਚ ਸਿੱਖ ਆਗੂ ਮਾ. ਤਾਰਾ ਸਿੰਘ ਦਾ ਬਹੁਤ ਅਹਿਮ ਰੋਲ ਸੀ। ਉਹਨਾਂ ਕਿਹਾ ਕਿ ਜੇ ਮਾਸਟਰ ਤਾਰਾ ਸਿੰਘ ਨੇ ਆਪਣਾ ਲਾਮਿਸਾਲ ਰੋਲ ਨਾ ਨਿਭਾਇਆ ਹੁਂੰਦਾ ਤਾਂ ਅੱਜ ਦੇਸ਼ ਦੀਆਂ ਹੱਦਾਂ ਹੋਰ ਹੋਣੀਆਂ ਸਨ।ਪ੍ਰਸਿੱਧ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੀ ਨਵੀਂ ਛਪੀ ਕਿਤਾਬ ‘ਮਾਸਟਰ ਤਾਰਾ ਸਿੰਘ ਤੇ ਉਹਨਾਂ ਦੀਆਂ ਯਾਦਾਂ’ ਨੂੰ ਰਿਲੀਜ਼ ਕਰਨ ਲਈ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਅੱਜ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ,  ਡਾ. ਜਸਪਾਲ ਸਿੰਘ ਨੇ ਕਿਹਾ ਕਿ ਮਾ. ਤਾਰਾ ਸਿੰਘ ਨੇ ਆਪਣੇ ਨਿੱਜੀ ਮੁਫਾਦਾਂ ਤੋਂ ਉਪਰ ਉਠ ਕੇ ਕੀਤੀ ਗਈ ਸਿਆਸਤ ਦਾ ਕੇਂਦਰੀ ਨੁਕਤਾ ਘੱਟ ਗਿਣਤੀ ਸਿੱਖ ਕੌਮ ਦੀ ਸਲਾਮਤੀ

ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਹਰ ਜ਼ਿਲੇ ਵਿਚ ਸਿੱਖਾਂ ਦੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਮਾ. ਤਾਰਾ ਸਿੰਘ  ਕਾਂਗਰਸੀ ਲੀਡਰਸ਼ਿਪ ਤੋਂ ਆਜ਼ਾਦ ਹਿੰਦੋਸਤਾਨ ਵਿਚ ਸਿੱਖ ਘੱਟ ਗਿਣਤੀ ਦੇ ਵਿਸ਼ੇਸ਼ ਹੱਕਾਂ ਦੀ ਰਾਖੀ ਲਈ ਸੰਵਿਧਾਨਕ ਗਰੰਟੀਆਂ ਦਾ ਵਾਅਦਾ ਲੈਣ ਵਿਚ ਸਫਲ ਹੋਏ ਸਨ। ਸਮਾਗਮ ਵਿਚ ਬੋਲਣ ਵਾਲੇ ਤਕਰੀਬਨ ਸਾਰੇ ਹੀ ਬੁਲਾਰੇ ਇਸ ਨੁਕਤੇ ਉ¤ਤੇ ਸਹਿਮਤ ਸਨ ਕਿ ਨਾ ਸਿਰਫ ਸਿੱਖ ਸਿਆਸਤ ਬਲਕਿ ਅਜ਼ਾਦੀ ਸੰਗਰਾਮ ਦੌਰਾਨ ਪਾਕਿਸਤਾਨ ਬਨਣ ਦੇ ਸੰਦਰਭ ਵਿਚ ਮਾਸਟਰ ਤਾਰਾ ਸਿੰਘ ਵਲੋ ਹਿੰਦੋਸਤਾਨ ਲਈ ਂ ਨਿਭਾਏ ਗਏ ਰੋਲ ਨੂੰ ਮੁੜ ਉਭਾਰਿਆ ਜਾਣਾ ਚਾਹੀਦਾ ਹੈ। ਬੁਲਾਰਿਆਂ ਦਾ ਮੰਨਣਾ ਸੀ ਕਿ ਮਾਸਟਰ ਤਾਰਾ ਸਿੰਘ ਦੀ ਨੁਕਤਾਚੀਨੀ ਬਿਨਾਂ ਇਹ ਵਿਚਾਰਿਆਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਰਾਜਨੀਤੀ ਵਿਚ ਹਮੇਸ਼ਾ ਕੌਮ ਦੀ ਸਲਾਮਤੀ ਤੇ ਹੱਕਾਂ ਨੂੰ ਆਪਣੇ ਨਿੱਜੀ ਮੁਫਾਦਾਂ ਤੋਂ ਉਪਰ ਰੱਖਿਆ। ਉਹਨਾਂ ਵਲੋਂ ਨਿਭਾਏ ਗਏ ਰੋਲ ਕਰਕੇ ਮਾਸਟਰ ਤਾਰਾ ਸਿੰਘ ਦੀ ਤੁਲਨਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ ਜਾ ਸਕਦੀ ਹੈ
ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਮਾਸਟਾਰ ਤਾਰਾ ਸਿੰਘ ਹੀ ਸਨ ਜਿਨਹਾਂ ਨੇ ਪੰਥਕ ਏਜੰਡੇ ਨੂੰ ਕੌਮੀ ਪੱਧਰ ਉ¤ਤੇ ਉਭਾਰਿਆ ਅਤੇ ਮੁਲਕ ਦੀ ਵੰਡ ਤੋਂ ਪਹਿਲਾਂ ਸਰਕਾਰ ਨੂੰ ਮਜ਼ਬੂਰ ਕੀਤਾ ਕਿ ਸਿੱਖਾਂ ਨੂੰ ਇੱਕ ਤੀਜੀ ਧਿਰ ਮੰਨ ਕੇ ਗੱਲਬਾਤ ਵਿਚ ਸ਼ਾਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਮਹਾਨ ਸਿੱਖ ਆਗੂ ਨੇ ਬੜੀ ਹੀ ਸਿਆਣਪ ਨਾਲ ਸਿੱਖਾਂ ਦੀਆਂ ਉਮੰਗਾਂ ਨੂੰ ਮੁਲਕ ਦੀ ਆਜ਼ਾਦੀ ਨਾਲ ਜੋੜ ਕੇ ਇੱਕ ਘੱਟ ਗਿਣਤੀ ਲਈ ਆਜ਼ਾਦ ਭਾਰਤ ਵਿਚ ਵਿਸ਼ੇਸ਼ ਥਾਂ ਬਣਾਈ। ਵਾਈਸ ਚਾਂਸਲਰ ਨੇ ਕਿਹਾ ਕਿ ਮਾ. ਤਾਰਾ ਸਿੰਘ ਵਲੋਂ ਆਜ਼ਾਦੀ ਤੋਂ ਪਹਿਲਾਂ ਹੁੰਦੀ ਰਹੀ ਗੱਲਬਾਤ ਵਿਚ ਨਿਧੜਕ ਹੋ ਕੇ ਨਿਭਾਏ ਗਏ ਰੋਲ ਨੇ ਹੀ ਮੁਲਕ ਦੀ ਵੰਡ ਲਈ ਖਿੱਚੀ ਗਈ ਲਕੀਰ ਦੀ ਥਾਂ ਨਿਸ਼ਚਤ ਕੀਤੀ ਸੀ।
ਉ¤ਘੇ ਇਤਿਹਾਸਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਗਰੇਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਆਪਣੇ ਸਮੇਂ ਦੇ ਸਭ ਤੋਂ ਪ੍ਰਭਾਵਸ਼ਾਲੀ ਤੇ ਅਹਿਮ ਆਗੂ ਸਨ। ਉਹਨਾਂ ਦਾ ਵਿਚਾਰ ਸੀ ਕਿ ਪੰਜਾਬ ਸੂਬਾ ਉਹਨਾਂ ਦੀ ਦੀ ਪ੍ਰਾਪਤੀ ਮੰਨੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਪੰਜਾਬ ਤੇ ਪੰਥ ਦੀ ਸੇਵਾ ਆਪਣੇ ਆਪ ਤੋਂ ਉਪਰ ਉੱਠ ਕੇ ਕੀਤੀ।
ਕੁਰੂਕੁਸ਼ੇਤਰ ਯੂਨੀਵਰਸਿਟੀ ਵਿਚ ਮਾਡਰਨ ਹਿਸਟਰੀ ਪੜ੍ਹਾ ਰਹੇ ਡਾ. ਰਘੂਵੇਂਦਰ ਤਨਵਰ ਨੇ ਇਸ ਮੌਕੇ ਉ¤ਤੇ ਬੋਲਦਿਆਂ ਕਿਹਾ ਕਿ ਮਾਸਟਰ ਤਾਰਾ ਸਿੰਘ ਅਜਿਹੇ ਕੱਦਾਵਾਰ ਆਗੂ ਸਨ ਜਿਨ੍ਹਾਂ ਨੂੰ ਮੁਸਲਿਮ ਲੀਗ ਦੇ ਆਗੂ ਸਰਦਾਰ ਪਟੇਲ ਨਾਲ ਮੇਲਦੇ ਹੁੰਦੇ ਸਨ। ਉਹਨਾਂ ਕਿਹਾ ਕਿ ਇਸ ਸਿੱਖ ਆਗੂ ਨੇ ਕਦੇ ਵੀ ਅੰਗਰੇਜ਼ਾਂ ਦੀ ਅਧੀਨਗੀ ਨਹੀਂ ਸੀ ਮੰਨੀ। ਡਾ. ਤਨਵਰ ਨੇ ਆਜ਼ਾਦੀ ਸਮੇਂ ਤੇ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਵਲੋਂ ਸਿੱਖਾਂ ਪ੍ਰਤੀ ਧਾਰਨ ਕੀਤੀ ਗਈ ਸੋਚ ਉ¤ਤੇ ਵੀ ਕਿੰਤੂ ਕੀਤਾ।
ਕਿਤਾਬ ਦੇ ਲੇਖਕ ਤੇ ਮੰਨੇ ਪ੍ਰਮੰਨੇ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਮਾਸਟਰ ਤਾਰਾ ਸਿੰਘ ਨਾਲ ਆਪਣੀਆਂ ਯਾਦਾਂ ਤੇ ਉਹਨਾਂ ਦੇ ਸਿੱਖ ਰਾਜਨੀਤੀ ਵਿਚ ਨਿਭਾਏ ਗਏ ਰੋਲ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਹਮੇਸ਼ਾ ਹੀ ਇੱਕ ਅਜਿਹੀ ਰਾਜਨੀਤਕ ਪਾਰਟੀ ਦੀ ਲੋੜ ਹੈ ਜਿਸ ਦੀਆਂ ਨੀਤੀਆਂ ਤੇ ਪ੍ਰੋਗਰਾਮ ਸਿੱਖ ਜਗਤ ਦੀਆਂ ਉਮੰਗਾਂ ਦੀ ਪੂਰਤੀ ਕਰਦੇ ਹੋਣ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਵਲੋਂ ਬੜੇ ਹੀ ਨਾਜ਼ੁਕ ਦੌਰ ਵਿਚ ਸਿੱਖਾਂ ਨੂੰ ਦਿੱਤੀ ਗਈ ਯੋਗ ਅਗਵਾਈ ਤੋਂ ਪ੍ਰਭਾਵਤ ਹੋ ਕੇ ਹੀ ਉਹ ਇਹ ਕਿਤਾਬ ਲਿਖਣ ਲਈ ਪ੍ਰੇਰਤ ਹੋਏ ਹਨ ਤਾਂ ਕਿ ਇਸ ਆਗੂ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿ ਚੁੱਕੀ ਜਨਰਲ ਸਕੱਤਰ ਤੇ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਇਸ ਮੌਕੇ ਉ¤ਤੇ ਸਿੱਖਾਂ ਦੀ ਮੌਜੂਦਾ ਲੀਡਰਸ਼ਿਪ ਵਲੋਂ  ਇਸ ਮਹਾਨ ਆਗੂ ਪ੍ਰਤੀ ਧਾਰੇ ਗਏ ਉਦਾਸੀਨ ਰਵੱਈਏ ਉ¤ਤੇ ਗਿਲਾ ਪ੍ਰਗਟਾਇਆ।
  ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਨੇ ਕਿਹਾ ਕਿ ਆਜ਼ਾਦ ਭਾਰਤ ਵਿਚ ਪੰਜਾਬੀ ਸੂਬੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਿੱਖ ਭਾਈਚਾਰੇ ਲਈ ਕੀਤੀ ਗਈ ਕੋਈ ਵੀ ਅਹਿਮ ਪ੍ਰਾਪਤੀ ਨਜ਼ਰ ਨਹੀਂ ਆਉਂਦੀ।
ਸਮਾਰੋਹ ਦੀ ਸ਼ੁਰੂਆਤ ਵਿਚ ਸੁਸਾਇਟੀ ਦੇ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਕਿਹਾ ਕਿ ਮਾ. ਤਾਰਾ ਸਿੰਘ ਦੀ ਰਾਜਨੀਤੀ ਦੇ ਨਾਲ ਨਾਲ ਧਰਮ ਤੇ ਸਿੱਖਿਆਂ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਹੈ। ਉਹਨਾਂ ਅੱਧੀ ਦਰਜਨ ਵਿਦਿਅਕ ਸੰਸਾਂਥਾਵਾਂ ਚਲਾਉਣ ਦੇ ਨਾਲ ਨਾਲ ਸਿੱਖ ਐਜੂਕੇਸ਼ਨਲ ਸੁਸਾਇਟੀ ਦੀਆਂ ਸਭਿਆਚਾਰਕ, ਸਾਹਿਤਕ ਤੇ ਧਾਰਮਿਕ ਸਰਗਰਮੀਆਂ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ  ਕੌਮੀ ਘੱਟ ਗਿਣਤੀ ਦੇ ਸਾਬਕਾ ਚੇਅਰਮੈਨ ਤਿਰਲੋਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨਵਿਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਵਾਲੀਆ, ਉ¤ਘੇ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਅਤੇ ਸਿੱਖ ਚਿੰਤਕ ਅਜਮੇਰ ਸਿੰਘ ਵੀ ਹਾਜ਼ਰ ਸਨ।

Send this to a friend