ਬਰਨਾਲਾ, 16 ਮਈ (ਰਾਮ ਧਨੌਲਾ, ਕੁਲਦੀਪ ਸਿੰਘ)- 16 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ’ਚ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਬੱਸ ਸਟੈਂਡ ਤੇ ਕੁਝ ਮਿੰਟਾਂ ਦਾ ਠਹਿਰਾਉ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਦਲ ਪਿਉ-ਪੁੱਤਾਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਸੂਬੇ ਨੂੰ ਨਸ਼ੇੜੀਆਂ ਦਾ ਸੂਬਾ ਬਣਾਉਣ ‘ਚ ਇਨ੍ਹਾਂ ਬਾਦਲਾਂ ਦੀ ਵੱਡੀ ਭੂਮਿਕਾ ਹੈ। ਸਮੁੱਚੇ ਦੇਸ਼ ਦਾ ਨੰਬਰ ਵਨ ਕਹਾਉਣ ਵਾਲਾ ਪੰਜਾਬ ਦਿਨ-ਬ ਦਿਨ ਪਛੜ ਰਿਹਾ ਹੈ ਅਤੇ ਬਾਦਲ ਪਰਿਵਾਰ ਦੀ ਸੰਪਤੀ ਵੱਧ ਰਹੀ ਹੈ,ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ । ਅਕਾਲੀ ਦਲ ਪੰਜਾਬ ‘ਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕਾ ਹੈ,ਅਕਾਲੀ ਦਲ ਸੂਬੇ ‘ਚ ਪੂਰੀ ਤਰ੍ਹਾਂ ਬਦਨਾਮ ਹੋ ਚੁੱਕਾ ਹੈ ਅਤੇ ਕਾਂਗਰਸ ਦਾ ਗਰਾਫ ਅਪ ਹੋ ਰਿਹਾ ਹੈ। ਉਨ੍ਹਾਂ ਕੇਂਦਰ ‘ਚ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਪੂਰੀ
ਤਰ੍ਹਾਂ ਨਾਲ ਕਿਸਾਨ ਵਿਰੋਧੀ ਹੈ ਅਤੇ ਬਾਦਲ ਕਿਸਾਨ ਹਿਤੈਸ਼ੀ ਕਹਾਉਣ ਦੇ ਬਾਵਜੂਦ ਭੂਮੀ ਗ੍ਰਹਿਣ ਕਾਨੂੰਨ ਦੇ ਹੱਕ ‘ਚ ਭੁਗਤ ਰਿਹਾ ਹੈ। ਕੈਪਟਨ ਦੇ ਆਉਣ ਦੀ ਜਿਉ ਹੀ ਤਪਾ ਦੇ ਕਾਂਗਰਸੀ ਵਰਕਰਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ‘ਚ ਇਕੱਠੇ ਵਰਕਰਾਂ ਨੇ ਕੈਪਟਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਉਹ ਇਥੋਂ 12 ਕਿਲੋਮੀਟਰ ਦੂਰ ਪਿੰਡ ਚੀਮਾ ਵਿਖੇ ਰੱਖੋ ਇੱਕ ਸਮਾਗਮ ‘ਚ ਸਾਮਲ ਹੋਣ ਜਾ ਰਹੇ ਸੀ। ਇਸ ਮੋਕੇ ਵਿਧਾਇਕ ਹਰਚੰਦ ਕੋਰ ਗਨੌਰੀ,ਪ੍ਰੇਮ ਕੁਮਾਰ ਭੂਤ ਕਾਂਗਰਸੀ ਆਗੂ,ਨਰਿੰਦਰ ਕੁਮਾਰ ਨਿੰਦੀ ਸਿਟੀ ਕਾਂਗਰਸ ਪ੍ਰਧਾਨ,ਵਿਨੋਦ ਕੁਮਾਰ ਗੋਗੀ ਯੂਥ ਕਾਂਗਰਸੀ ਆਗੂ,ਅਸੋਕ ਕੁਮਾਰ ਭੂਤ,ਇੰਦਰਜੀਤ ਸਿੰਘ ਮਹਿਤਾ,ਨਰੇਸ਼ ਕੁਮਾਰ ਪੱਖੋ,ਪ੍ਰੀਤਮ ਸਿੰਘ,ਜੰਗ ਸਿੰਘ ਮਹਿਤਾ ਬਚਨਾ ਰਾਮ ਲੌਗੋਵਾਲੀਆਂ ਆਦਿ ਕਾਂਗਰਸੀ ਵਰਕਰ ਹਾਜਰ ਸਨ।