ਚੀਨ ਦੇ ਤਿੰਨ ਦਿਨਾ ਦੌਰੇ ਦੀ ਸਮਾਪਤੀ ਬਾਅਦ ਮੰਗੋਲੀਆ ਪੁੱਜੇ ਮੋਦੀ
ਸ਼ੰਘਾਈ, 16 ਮਈ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਚੀਨੀ ਰਾਸ਼ਟਰਪਤੀ ਨਾਲ ਦੋਸਤੀ ‘ਪਲੱਸ ਵਨ’ ਹੈ। ਇੱਥੇ ਸ਼ੰਘਾਈ ਐਕਸਪੋ ਸੈਂਟਰ ਵਿਖੇ 5000 ਦੇ ਕਰੀਬ ਮਜ਼ਬੂਤ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੀਨੀ ਬੋਧੀ ਵਿਦਵਾਨ ਹਿਊਨ ਸਾਂਗ ਨੇ ਲਿਖਿਆ ਹੈ ਕਿ ਪੱਛਮੀ ਭਾਰਤ, ਖਾਸ ਕਰਕੇ ਗੁਜਰਾਤ ’ਚ ਸਮੇਤ ਵਾਡ ਨਗਰ ਜਿਹੜਾ ਮੋਦੀ ਦਾ ਜੱਦੀ ਸ਼ਹਿਰ ਹੈ, ਉ¤ਪਰ ਭਗਵਾਨ ਬੁੱਧ ਦੀਆਂ ਸਿਖਿਆਵਾਂ ਦਾ ਬਹੁਤ ਪ੍ਰਭਾਵ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦ ਉਹ ਗੁਜਰਾਤ ਦੇ ਮੁ¤ਖ ਮੰਤਰੀ ਸਨ, ਤਦ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਕਿਹਾ ਸੀ ਕਿ ਭਗਵਾਨ ਬੁੱਧ ਦੀਆਂ ਪਵਿੱਤਰ ਨਿਸ਼ਾਨੀਆਂ ਦੀ ਖੋਜ ਲਈ ਖੁਦਾਈ ਦਾ ਕੰਮ ਸ਼ੁਰੂ ਕੀਤਾ ਜਾਵੇ ਅਤੇ ਉਨ੍ਹਾਂ ਨਿਸ਼ਾਨੀਆਂ ’ਚੋਂ ਬਹੁਤ ਸਾਰੀਆਂ ਨਿਸ਼ਾਨੀਆਂ ਉਨ੍ਹਾਂ ਦੇ ਜੱਦੀ ਸ਼ਹਿਰ ’ਚੋਂ ਪ੍ਰਾਪਤ ਹੋਈਆਂ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੈਂ ਆਮ ਚੋਣਾਂ ਜਿੱਤੀਆਂ ਸਨ ਤਦ ਚੀਨੀ ਰਾਸ਼ਟਰਪਤੀ ਸ਼ੀ ਨੇ ਮੈਨੂੰ ਮੇਰੇ ਸ਼ਹਿਰ ’ਚ ਇਨ੍ਹਾਂ ਪਵਿੱਤਰ ਵਸਤਾਂ ਬਾਰੇ ਦੱਸਿਆ ਸੀ। ਜਦ ਸ਼ੀ ਭਾਰਤ ਆਏ ਅਤੇ ਉਨ੍ਹਾਂ ਅਹਿਮਦਾਬਾਦ ਦਾ ਦੌਰਾ ਵੀ ਕੀਤਾ, ਪਰ ਉਹ ਬਦਕਿਸਮਤੀ ਦੇ ਨਾਲ ਵਾਡਨਗਰ ਨਹੀਂ ਆ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਨੇ ਮੈਨੂੰ ਦੱਸਿਆ ਕਿ ਜਦ ਚੀਨੀ ਵਿਦਵਾਨ ਹਿਊਨ ਸਾਂਗ ਤੁਹਾਡੇ ਗਾਓਂ (ਪਿੰਡ) ਤੋਂ ਵਾਪਿਸ ਚੀਨ ਪੁੱਜੇ ਤਾਂ ਉਹ ਮੇਰੇ ਗਾਓਂ ਵੱਸ ਗਏ। ਰਾਸ਼ਟਰਪਤੀ ਸ਼ੀ ਮੈਨੂੰ ਬੋਧੀ ਮੰਦਰ ਵਿਖੇ ਲੈ ਕੇ ਗਏ ਅਤੇ ਮੈਨੂੰ ਮੇਰੇ ਸ਼ਹਿਰ (ਵਾਡਨਗਰ) ਦੇ ਸ਼ਿਲਾਲੇਖਾਂ ਨੂੰ ਦਿਖਾਇਆ ਜਿਹੜੇ ਹਿਊਨ ਸਾਂਗ ਵੱਲੋਂ ਚੀਨੀ ਭਾਸ਼ਾ ਵਿੱਚ ਲਿਖੇ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਨੇਤਾਵਾਂ ਵਿਚਾਲੇ ਦੋਸਤੀ ਨੂੰ ਕੇਵਲ ‘ਪਲੱਸ ਵਨ’ ਹੀ ਕਿਹਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਪ੍ਰਧਾਨ ਮੰਤਰੀ ਨੇ ਸ਼ਾਂਕਸੀ ਪ੍ਰਾਂਤ ਦੀ ਰਾਜਧਾਨੀ ਸ਼ਿਆਨ ਦਾ ਦੌਰਾ ਕੀਤਾ ਸੀ ਜਿਹੜਾ ਰਾਸ਼ਟਰਪਤੀ ਸ਼ੀ ਦਾ ਜੱਦੀ ਸ਼ਹਿਰ ਹੈ।