ਪਠਾਨਕੋਟ, 14 ਮਈ (ਅਜੇ)- ਕੁਝ ਦਿੰਨ ਪਹਿਲਾ ਧਾਰ ਕਲਾਂ ਵਿਖੇ ਸੜਕ ਕਿਨਾਰੇ ਆਯਰਨ ਅਤੇ ਫ਼ੋਲਿਕ ਐਸਿਡ ਦਵਾਈ ਦੀਆਂ ਸ਼ੀਸ਼ਿਆਂ ਮਿਲੀਆਂ। ਇਸ ਸੰਬਧੀ ਮਿਲੀ ਜਾਣਕਾਰੀ ਦੇ ਅਨੁਸਾਰ ਇਹਨਾਂ ਦਵਾਈ ਦੀਆਂ ਸ਼ੀਸ਼ਿਆਂ ਨੂੰ ਸਕੂਲਾਂ ਵਿੱਚ ਵੰਡਣ ਲਾਈ ਹੇਲਥ ਵਿਭਾਗ ਵਲੋਂ ਕਰੀਬ ਇੱਕ ਸਾਲ ਪਹਿਲਾ ਸਪਲਾਈ ਦਿੱਤੀ ਗਈ । ਪ੍ਰੁੰਤੁ ਇਹਨਾਂ ਸ਼ੀਸ਼ਿਆਂ ਨੂੰ ਸਕੂਲਾਂ ਵਿੱਚ ਸਮੇਂ ਸਿਰ ਨ ਵੰਡਣ ਦੇ ਕਾਰਨ ਇਹ ਦਵਾਈ ਦੀਆਂ ਸ਼ੀਸ਼ਿਆਂ ਏਕਸ ਪਾਇਰ ਹੋ ਗਾਈਆਂ। ਜਿਹੜੇ ਬਾਅਦ ਇਹਨਾਂ ਸ਼ੀਸ਼ਿਆਂ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਇਸ ਖ਼ਬਰ ਨੂੰ ‘ਪੰਜਾਬ ਟਾਇਮਸ ਨਿਊਜ਼‘ ਪੇਪਰ ਰਾਹੀ ਸਿਹਤ ਅਧਿਕਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ। ਜਦੋਂ ਪਠਾਨਕੋਟ ਦੇ ਸਿਵਿਲ ਸਰਜਣ ਨੂੰ ਦਵਾਈਆਂ ਦੀ ਸਪਲਾਈ ਬਾਰੇ ਪੁਛਿਆ ਤਾਂ ਉਹਨਾਂ ਕਿਹਾ ਕੀ ਉਹ ਜਲਦ ਹੀ ਸੰਬਧਿਤ ਏਸਏਮਓ ਕੋਲੋ ਜਾਂਚ ਦੀ ਰਿਪੋਰਟ ਲੇਣਗੇ। ਜਦੋਂ ਕੁਝ ਦਿਨ ਬਾਅਦ ਫੇਰ ਸਿਵਿਲ ਸਰਜਨ ਨੂੰ ਦੁਬਾਰਾ ਜਾਂਚ ਬਾਰੇ ਪੁਛਿਆ ਤਾਂ ਉਹਨਾਂ ਪੱਲਾ ਝਾੜਦੇ ਹੋਏ ਕਿਹਾ ਕੀ ਅਜੇ ਉਹਨਾਂ ਨੂੰ ਕੁਝ ਨਹੀਂ ਪੱਤਾ ਫਿਲਹਾਲ ਜਾਂਚ ਚੱਲ ਰਹੀ ਹੈ। ਇਸ ਤੋਂ ਸਾਫ਼ ਪੱਤਾ ਚਲਦਾ ਹੈ ਕੀ 10 ਦਿਨ ਬੀਤ ਜਾਨ ਤੇ ਵੀ ਦਵਾਈਆਂ ਸੁੱਟਣ ਵਾਲੇ ਦਾ ਪੱਤਾ ਨਹੀਂ ਲੱਗਾ ਪਾਈ ਤੋਂ ਕਾਰਵਾਈ ਕਦੋਂ ਹੋਵੇਗੀ।