April 28, 2026 7:18 pm

ਰਾਮ ਮੰਦਰ ਨਿਰਮਾਣ ’ਤੇ ਰਾਜਨਾਥ ਦੇ ਬਿਆਨ ਤੋਂ ਨਾਰਾਜ਼ ਹੈ ਸੰਤ ਸਮਾਜ

ਅਯੁੱਧਿਆ, 14 ਮਈ (ਪੀ. ਟੀ)- ਰਾਜ ਸਭਾ ‘ਚ ਬਹੁਮਤ ਨਾ ਹੋਣ ਕਾਰਨ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਪਾਸ ਕਰਨ ‘ਚ ਅਸਮਰਥਾ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਨਾਰਾਜ਼ ਅਯੁੱਧਿਆ ਦੇ ਸੰਤ ਸਮਾਜ ਨੇ ਅੱਜ ਭਾਜਪਾ ਨੂੰ ਉਸਦੇ ਚੋਣਾਂ ਵਾਲੇ ਵਾਅਦਿਆਂ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਹ ਉਨ੍ਹਾਂ ਲੋਕਾਂ ਨਾਲ ਧੋਖਾ ਨਾ ਕਰਨ ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ‘ਚ ਪਹੁੰਚਾਇਆ ਹੈ। ਰਾਮ ਜਨਮ ਭੂਮੀ ਟਰੱਸਟ ਦੇ ਉੱਘੇ ਮੈਂਬਰ ਤੇ ਸਾਬਕਾ ਸੰਸਦ ਮੈਂਬਰ ਰਾਮ ਵਿਲਾਸ ਵੇਦਾਂਤੀ ਨੇ ਕਿਹਾ ਕਿ ਰਾਜਨਾਥ ਸਿੰਘ ਦੇ ਬਿਆਨ ਨਾਲ ਸੰਤ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਵਾਅਦਾ ਖਿਲਾਫੀ ਨਹੀਂ ਕਰੇਗੀ ਤੇ ਵਾਅਦੇ ਮੁਤਾਬਿਕ ਰਾਮ ਮੰਦਰ ਨਿਰਮਾਣ ਦਾ ਰਸਤਾ ਤਿਆਰ ਕਰਨ ਲਈ ਕਾਨੂੰਨ ਬਣਾਏਗੀ।

Send this to a friend