April 28, 2026 7:15 pm

ਫਰੀਦਕੋਟ ਜ਼ਿਲ੍ਹੇ ਦੀ ਹੱਦ ਵਿਚ ਧਾਰਮਿਕ ਦਰਸ਼ਨ ਯਾਤਰਾ ਦੇ ਦਾਖਲ ਹੋਣ ’ਤੇ ਜ਼ੋਰਦਾਰ ਸਵਾਗਤ

ਫਰੀਦਕੋਟ, ਕੋਟਕਪੂਰਾ, 14 ਮਈ (ਗੁਰਜੀਤ ਰੋਮਾਣਾ)- 6 ਮਈ ਨੂੰ  ਪਟਿਆਲਾ ਤੋਂ ਗੁਰੂ ਸਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੇ ਪੰਜਾਬ ਦੀ ਸਾਰੀ ਸੰਗਤ ਨੂੰ ਦਰਸ਼ਨ ਕਰਵਾਉਣ ਲਈ ਚੱਲੀ ਬਸ ਯਾਤਰਾ ਅੱਜ ਸ੍ਰੀ ਮੁਕਤਸਰ ਸਹਿਬ ਤੋਂ ਸਵੇਰੇ ਚੱਲ ਕੇ ਪਹਿਲਾਂ ਜਿਸ ਬਸ ਨੂੰ ਸੁੰਦਰ ਪਾਲਕੀ ਦੇ ਰੂਪ ਵਿਚ ਸਜਾਇਆ ਗਿਆ ਸੀ ਜਿਸ ਵਿਚ ਗੁਰੂ ਗ੍ਰੰਥ ਸਹਿਬ ਜੀ ਬਿਰਾਜਮਾਨ ਸਨ ਤੇ ਪਿੱਛੇ ਚਲ ਰਹੀ ਗੁਰੂ ਸਹਿਬਾਨਾਂ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਵਾਲੀ ਬਸ ਵੱਡੇ ਕਾਫਲੇ ਨਾਲ ਅੱਜ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੂਰਾ ਸ੍ਰੀ ਮੁਕਤਸਰ ਸਹਿਬ ਰੋਡ ਦੇ ਪਿੰਡ ਖਾਰਾ ਦੇ ਨੇੜੇ ਪੈਂਦੀ ਹੱਦ ਵਿਚ ਸ਼ਾਮ 3:20 ਵਜੇ ਜਿਉ ਹੀ ਪ੍ਰਵੇਸ਼ ਹੋਈ ਤਾਂ ਪੰਜਾਬ ਸਰਕਾਰ ਵੱਲੋਂ ਮੁਖ ਸੰਸਦੀ ਸਕੱਤਰ ਸ.ਮਨਤਾਰ ਸਿੰਘ ਬਰਾੜ, ਪੀ ਆਰ ਟੀ ਸੀ ਪੰਜਾਬ ਦੇ ਚੇਅਰਮੈਨ ਸ.ਅਵਤਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਵੱਲੋਂ ਲਖਵੀਰ ਸਿੰਘ ਅਰਾਈਆਂਵਾਲਾ, ਸ਼ੇਰ ਸਿੰਘ ਮੰਡ, ਬੀਬਾ ਗੁਰਿੰਦਰ ਕੌਰ ਭੋਲੂਵਾਲਾ ਸਾਰੇ ਐੱਸ

ਜੀ ਪੀ ਸੀ ਮੈਬਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਾਇਅਬ, ਐੱਸ ਐੱਸ ਪੀ ਸ. ਚਰਨਜੀਤ ਸਿੰਘ ਸ਼ਰਮਾ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਜ਼ੋਰਸ਼ੋਰ ਨਾਲ ਸਵਾਗਤ ਕੀਤਾ ਅਤੇ ਜ਼ਿਲ੍ਹੇ ਦੀ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ, ਪ੍ਰਵੇਸ਼ ਪ੍ਰਬੰਧਾਂ ਦੀ ਸਾਰੀ ਦੇਖ-ਰੇਖ ਡੀ ਐੱਸ ਪੀ ਜੈਤੋ ਸ.ਗੁਰਜੀਤ ਰੋਮਾਣਾ ਕਰ ਰਹੇ ਸਨ, ਸਮੁੱਚੀ ਪ੍ਰੈਸ ਦੀ ਅਗਵਾਈ ਦਲਜੀਤ ਸਿੰਘ ਰਾਜਪੂਤ ਡੀ ਪੀ ਆਰ ਓ ਫਰੀਦਕੋਟ ਨੇ ਨਿਭਾਈ, ਇਸ ਸਵਾਗਤ ਵਿਚ ਫਰੀਦਕੋਟ ਦੇ ਵਧਾਇਕ ਦੀਪ ਮਲਹੋਤਰਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਹਰਜੀਤ ਭੋਲੂਵਾਲਾ,ਬਾਬਾ ਸ਼ੇਖ ਫਰੀਦ ਵਿੱਦਿਅਕ ਸੰਸਥਾਵਾਂ ਦੇ ਕਾਰਜਕਾਰੀ ਸੇਵਾਦਾਰ ਐਡਵੋਕੇਟ ਮਹੀਪਇੰਦਰ ਸੇਖੋ, ਹਲਕਾ ਜੈਤੋ ਦੇ ਇੰਚਾਰਜ ਪ੍ਰਕਾਸ਼ ਭੱਟੀ, ਸੁਖਦੇਵ ਬਾਠ, ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਜਸਪਾਲ ਮੌੜ, ਸਾਬਕਾ ਐੱਸ ਜੀ ਪੀ ਸੀ ਮੈਬਰ ਮਹਿੰਦਰ ਰੋਮਾਣਾ, ਜਿਲਾ ਫਰੀਦਕੋਟ ਤੇ ਸ੍ਰੀ ਮੁਕਤਸਰ ਸਹਿਬ ਮੁਖ ਮੰਡੀ ਅਫਸਰ ਕੁਲਬੀਰ ਮੱਤਾ, ਨਗਰ ਕੌਸਲ ਕੋਟਕਪੂਰਾ ਦੇ ਪ੍ਰਧਾਨ ਮੋਹਨ ਮੱਤਾ ਆਦਿ ਵੀ ਸਾਮਲ ਸਨ ਉਪਰੰਤ ਧਾਰਮਿਕ ਯਾਤਰਾ ਕੋਟਕਪੂਰਾ ਵਿਖੇ ਬਣਾਏ ਚਾਰ ਪੜਾਅ ਤੇ ਰੁਕ ਕੇ ਸੰਗਤਾਂ ਨੂੰ ਦਰਸਨ ਕਰਵਾਉਦੀ ਹੋਈ ਸੰਧਵਾਂ ਵਿਖੇ ਪਹੁੰਚੇਗੀ ਤੇ ਉੱਥੋ ਚਲ ਕੇ ਫਰੀਦਕੋਟ ਸ਼ਹਿਰ ਵਿਚ ਗੁਰਦੁਆਰਾ ਗੋਦੜੀ ਸਹਿਬ ਕੋਲ ਪਹੁੰਚਣ ਤੇ ਫਰੀਦਕੋਟ ਦੇ ਸਹਿਰ ਵਾਸੀਆਂ ਵੱਲੋਂ ਸਵਾਗਤ ਕੀਤਾ ਜਾਵੇਗਾ ਤੇ ਰਾਤ ਨੂੰ ਫਰੀਦਕੋਟ ਵਿਖੇ ਸਜਾਏ ਗਏ ਸੁੰਦਰ ਰੂਪ ਵਿਚ ਦਰਬਾਰ ਗੰਜ (ਰੈਸਟ ਹਾਊਸ) ਵਿਖੇ ਪਹੁੰਚੇਗੀ ਜਿਥੇ ਰਾਤਰੀ ਠਹਿਰਾ ਹੋਵੇਗਾ ਤੇ ਸਾਰੀ ਰਾਤ ਰਹਿਣਸਬਾਈ ਗੁਰਬਾਣੀ ਦੇ ਕੀਰਤਨ ਚੱਲਣਗੇ ਤੇ ਸੰਗਤਾਂ ਦੁਰਲੱਭ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਕਰਨ ਉਪਰੰਤ ਕੀਰਤਨ ਦਾ ਅਨੰਦ ਮਾਨਣਗੀਆਂ ਤੇ ਉੱਥੇ ਨਾਲ ਸਾਰੀ ਰਾਤ ਸੰਗਤਾ ਵਾਸਤੇ ਅਤੁੱਟ ਲੰਗਰ ਚੱਲਣਗੇ ਤੇ 15 ਮਈ ਨੂੰ ਸਵੇਰੇ ਧਾਰਮਿਕ ਦਰਸ਼ਨ ਯਾਤਰਾ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਜਿਸ ਦੇ ਨਾਲ-ਨਾਲ ਸਮੁਚਾ ਪ੍ਰਸਾਸ਼ਨ ਗੋਲੇਵਾਲਾ ਵਿਖੇ ਫਰੀਦਕੋਟ ਦੀ ਹੱਦ ਤੱਕ ਪਹੁੰਚਾਉਣ ਲਈ ਸਾਰੇ ਪ੍ਰਬੰਧ ਜ਼ਾਰੀ ਰਖੇਗਾ ਤੇ ਅੱਗੇ ਫਿਰੋਜ਼ਪੁਰ ਦੇ ਪ੍ਰਸਾਸ਼ਨ ਵੱਲੋਂ ਸਵਾਗਤ ਕੀਤਾ ਜਾਵੇਗਾ।

Send this to a friend