April 28, 2026 5:45 pm

ਨਾਭਾ ਹਲਕੇ ਦੇ ਪਿੰਡ ਨੌਹਰਾ ’ਚ ਸਹੁਰਾ-ਜਵਾਈ ਦਾ ਕਤਲ

ਨਾਭਾ, 14 ਮਈ (ਕਰਮਜੀਤ ਸੋਮਲ)- ਨਾਭਾ ਹਲਕੇ ਦੇ ਥਾਣਾਂ ਭਾਦਸੋਂ ਅਧੀਨ ਆੳਦੇ ਪਿੰਡ ਨੌਹਰਾ ਵਿਖੇ ਬੀਤੀ ਰਾਤ ਦੋ ਵਿਅਕਤੀਆ ਕਾਲਾ ਸਿੰਘ ਪੁੱਤਰ ਬਚਨ ਸਿੰਘ (40)ਵਾਸੀ ਚੌਂਦਾ ਤੇ ਜੀਤ ਸਿੰਘ (60)ਵਾਸੀ ਕੰਗਣਵਾਲ ਜੋ ਰਿਸਤੇ ਵਿਚ ਸਹੁਰਾ ਤੇ ਜਵਾਈ ਸਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿਤਾ ਗਿਆ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਕਾਲਾ ਸਿੰਘ ਦੇ ਮਾਮੇ ਦੇ ਲੜਕੇ ਗੁਰਪਾਲ ਸਿੰਘ ਤੇ ਹਰਪਾਲ ਸਿੰਘ ਵਾਸੀ ਮੋਹਲ ਗਵਾਰਾ ਨੇਂ ਦੱਸਿਆ ਕਿ ਦੋਵੇ ਕਿਸੇ ਕੰਮ ਸਬੰਧੀ ਪਿੰਡ ਮਾਝੀ ਗਏ ਕਿ ਵਾਪਸੀ ਸਮੇਂ ਪਿੰਡ ਨੌਹਰਾ ਨੇੜੇ ਦੋਵਾਂ ਦਾ ਕਤਲ ਹੋ ਗਿਆ।ਚੌਕੀ ਦੰਦਰਾਲਾ ਦੀ ਪੁਲਿਸ ਵੱਲੋਂ ਦੋਵੇਂ ਲਾਸ਼ਾ ਨੂੰ ਪੋਸਟਮਾਰਟਮ ਲਈ ਨਾਭਾ ਵਿਖੇ ਲਿਆਦਾ ਗਿਆ ਜਿਥੇ ਮੌਕੇ ਤੇ ਪਹੁੱਚੇ ਪਟਿਆਲਾ ਦੇ ਐਸ ਐਸ ਪੀ ਗੁਰਪ੍ਰੀਤ ਸਿੰਘ ਚੌਹਾਂਨ ਤੋਂ  ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਇਸ ਘਟਨਾਂ ਸਬੰਧੀ ਥਾਣਾਂ ਭਾਦਸੋ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 30

2 ਤਹਿਤ ਮਾਮਲਾ ਦਰਜ਼ ਕਰਕੇ ਪੁਲਿਸ ਕਈ ਪਹਿਲੂਆਂ ਤੇ ਜਾਂਚ ਕਰ ਰਹੀ ਹੈ।ਇਸ ਮੌਕੇ ਡੀ ਐਸ ਪੀ ਨਾਭਾ ਸੇਵਾ ਸਿੰਘ ਮੱਲ੍ਹੀ, ਕੋਤਵਾਲੀ ਇੰਚਾ: ਅਮਨਪਾਲ ਵਿਰਕ ਤੇ ਭਾਦਸੋਂ ਇੰਚਾਰਜ ਰਜਿੰਦਰ ਸਿੰਘ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਏ ਕਤਲਾਂ ਦੇ ਕਾਰਨਾਂ ਦਾ ਪਤਾ ਲਗਾ ਦੋਸ਼ੀਆ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਨਾਭਾ ਇਲਾਕੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਲੁੱਟਾ ਖੋਹਾਂ,ਚੋਰੀਆਂ , ਡਕੈਤੀਆਂ ਤੇ ਕਤਲਾਂ ਵਿਚ ਬਹੁਤ ਵਾਧਾ ਹੋਇਆ ਹੈ ਜਿਸ ਕਾਰਨ ਆਮ ਜਨਤਾਂ ਆਪਣੇਂ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਜਿਸ ਦਾ ਕਾਰਨ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜਾਰੀ ਤੇ ਸਵਾਲੀਆਂ ਚਿੰਨ੍ਹ ਲਗ ਰਿਹਾ ਹੈ।

Send this to a friend