April 27, 2026 5:04 pm

ਦਾਊਦ ਨਾਲ ਜੁੜੇ ਭਾਰਤ ਦੇ ਦਸਤਾਵੇਜ਼ਾਂ ਦੀ ਸਚਾਈ ’ਤੇ ਸਵਾਲ : ਪਾਕਿਸਤਾਨ

ਨਵੀਂ ਦਿ¤ਲੀ, 7 ਮਈ (ਪੀ. ਟੀ.)- ਪਾਕਿਸਤਾਨ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਜੁੜੇ ਭਾਰਤ ਦੇ ਦਸਤਾਵੇਜ਼ਾਂ ਦੀ ਸਚਾਈ ’ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਇਹ ਭਾਰਤ ਦੀ ਆਪਣੀ ਤਸ¤ਲੀ ਲਈ ਹੈ ਤੇ ਦਾਊਦ ਦੇ ਠਿਕਾਣੇ ਨੂੰ ਲੈ ਕੇ ਸੰਸਦ ’ਚ ਸਰਕਾਰ ਦੀ ਟਿ¤ਪਣੀ ਤੋਂ ਪਾਕਿਸਤਾਨ ਦੇ ਉਸ ਪੁਰਾਣੇ ਰੁਖ ਦੀ ਪੁਸ਼ਟੀ ਹੋਈ ਹੈ ਕਿ ਦਾਊਦ ਪਾਕਿਸਤਾਨ ’ਚ ਨਹੀਂ ਹੈ। ਭਾਰਤ ’ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹਰੀਭਾਈ ਪਰਥੀਭਾਈ ਚੌਧਰੀ ਦੀ ਸੰਸਦ ‘ਚ ਕੀਤੀ ਗਈ ਟਿ¤ਪਣੀ ਇਸ ਮੁ¤ਦੇ ‘ਤੇ ਉਨ੍ਹਾਂ ਦੇ ਦੇਸ਼ ਦੀਆਂ ਚਿੰਤਾਵਾਂ ਨੂੰ ਜਾਇਜ਼ ਠਹਿਰਾਉਂਦਾ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਦਾਊਦ ਨੂੰ ਸੌਂਪਣ ਲਈ ਭਾਰਤ ਨੇ ਪਾਕਿਸਤਾਨ ਨੂੰ ਕੋਈ ਲਿਖਿਤ ਬੇਨਤੀ ਨਹੀਂ ਕੀਤੀ।

Send this to a friend