April 27, 2026 5:07 pm

ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਫੂਡ ਸਪਲਾਈਜ਼ ਮੰਤਰੀ ਤੋਂ ਮਾਰਕਫੈਡ ਡਿਪੂ ਸੁਨਾਮ ਦੇ ਪੱਲੇਦਾਰਾਂ ਨੇ ਪੇਟ ਪਾਲਣ ਲਈ ਰੋਜ਼ੀ-ਰੋਟੀ ਦੀ ਕੀਤੀ ਮੰਗ

ਸੁਨਾਮ, 7 ਮਈ (ਰਾਕੇਸ਼ ਜਿੰਦਲ)- ਗਰੀਬਾਂ ਦੇ ਮਸੀਹਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਵਿੱਤ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਅਤੇ ਫੂਡ ਸਪਲਾਈਜ਼ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹੋਏ ਮਾਰਕਫੈਡ ਡਿਪੂ ਸੁਨਾਮ ਦੇ ਪੱਲੇਦਾਰਾਂ ਨੇ ਅਫਸਰਸ਼ਾਹੀ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਹੋਇਆ ਨੇ ਕਿਹਾ ਕਿ ਕਣਕ ਦੇ ਸੀਜਣ ਵਿਚ ਲਗਭਗ 200 ਪੱਲੇਦਾਰ ਆਪਣੀ ਅਤੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਤੋਂ ਵਿਹਲੇ ਹੋ ਗਏ ਹਨ। ਉਨ੍ਹਾਂ ਕੋਲ ਇਸ ਸਮੇਂ ਰੋਟੀ ਖਾਨ ਲਈ ਵੀ ਕੁਝ ਨਹੀਂ ਹੈ। ਇਸ ਸੀਜਣ ਵਿਚ ਮਾਰਕਫੈਡ ਦੇ ਸੁਨਾਮ ਡਿਪੂ ਨੂੰ ਕੋਈ ਵੀ ਕੰਮ ਨਹੀਂ ਦਿੱਤਾ ਗਿਆ। ਜਿਵੇਂ ਕਿ ਲਹਿਰਾਗਾਗਾ, ਦਿੜ੍ਹਬਾ, ਭਵਾਨੀਗੜ੍ਹ ਆਦਿ ਵਿਚ ਵੀ ਮਾਰਕਫੈਡ ਦੀ ਲੇਬਰ ਨੂੰ ਕੰਮ ਦਿੱਤਾ ਗਿਆ ਹੈ। ਪਰ ਸੁਨਾਮ ਵਿਚ ਕੋਈ ਕੰਮ ਨਹੀਂ ਦਿੱਤਾ ਗਿਆ। ਮਾਰਕਫੈਡ ਦੇ ਗੁਦਾਮ ਅਤੇ ਲੇਬਰ ਬਿਲਕੁਲ ਵਿਹਲੀ ਬੈਠੀ ਹੈ। ਦੇਖਣ ਵਿਚ ਇਹ ਵੀ ਆਇਆ ਹੈ ਕਿ ਸੁਨਾਮ ਏਰੀਏ

ਦੀਆਂ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਖੁੱਲੇ ਆਸਮਾਨ ਹੇਠ ਅੰਬਾਰ ਲੱਗੇ ਪਏ ਹਨ, ਬੋਰੀਆਂ ਸਿਊਂਖ ਅਤੇ ਧੁੱਪ ਨਾਲ ਬਹੁਤ ਹੀ ਖਸਤਾ ਹਾਲਤ ਵਿਚ ਹਨ। ਕਣਕ ਦੀ ਹਾਲਤ ਵੀ ਬਹੁਤ ਖਸਤਾ ਹੋ ਗਈ ਹੈ। ਅਨਾਜ ਮੰਡੀ ਮਹਿਲਾਂ ਵਿਖੇ ਮਾਰਕਫੈਡ ਵੱਲੋਂ ਲਗਭਗ 50 ਹਜਾਰ ਬੋਰੀ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ ਸਿਰਫ 9900 ਬੋਰੀ ਹੀ ਹੁਣ ਤੱਕ ਲੋਡਿੰਗ ਹੋ ਸਕੀ ਹੈ। ਮਾਰਕਫੈਡ ਦੇ ਅਧਿਕਾਰੀ ਟਰੱਕ ਯੂਨੀਅਨ ਵਿਚ ਮਹਿਲਾਂ ਮੰਡੀ ਲਈ ਹਰ ਰੋਜ਼ 70 ਟਰੱਕਾਂ ਦੀ ਮੰਗ ਕਰਦੇ ਹਨ ਅਤੇ ਮੰਡੀ ਵਿਚ 100 ਟਰੱਕ ਹਰ ਰੋਜ਼ ਭਰਨ ਦੀ ਲੇਬਰ ਸਮਰੱਥਾ ਰੱਖਦੀ ਹੈ। ਪਰ ਟਰੱਕ ਯੂਨੀਅਨ ਵਾਲੇ ਇਹ ਕਹਿ ਰਹੇ ਹਨ ਕਿ ਮਾਰਕਫੈਡ ਦਾ ਮਾਲ ਅਨਲੋਡ ਨਹੀਂ ਹੁੰਦਾ, ਸੋ 15 ਟਰੱਕ ਹੀ ਕਦੇ ਕਦੇ ਦਿੱਤੇ ਜਾਂਦੇ ਹਨ। ਇਸ ਵਿਚ ਆੜ੍ਹਤੀਆਂ ਅਤੇ ਮੰਡੀ ਵਿਚ ਕੰਮ ਕਰਨ ਵਾਲੀ ਲੇਬਰ ਦਾ ਕੋਈ ਦੋਸ਼ ਨਹੀਂ। ਉਹ ਤਾਂ ਇਸ ਦਾ ਖਮਿਆਜਾ ਹੀ ਭੁਗਤ ਰਹੇ ਹਨ। ਇਸ ਤਰ੍ਹਾਂ ਦੇ ਹਾਲਾਤ ਹੋਰ ਵੀ ਮੰਡੀਆਂ ਵਿਚ ਹਨ। ਸੋ ਮੁੱਖ ਮੰਤਰੀ, ਵਿੱਤ ਮੰਤਰੀ, ਫੂਡ ਸਪਲਾਈ ਮੰਤਰੀ, ਡਾਇਰੈਕਟਰ ਫੂਡ ਚੰਡੀਗੜ੍ਹ, ਡਿਪਟੀ ਕਮਿਸ਼ਨਰ ਸੰਗਰੂਰ, ਡੀ.ਐਫ.ਐਸ.ਸੀ. ਸੰਗਰੂਰ, ਐਮ.ਡੀ. ਮਾਰਕਫੈਡ ਚੰਡੀਗੜ੍ਹ, ਐਸ.ਡੀ.ਐਮ. ਸੁਨਾਮ ਤੋਂ ਮਾਰਕਫੈਡ ਡਿਪੂ ਸੁਨਾਮ ਦੇ ਪੱਲੇਦਾਰ, ਆੜ੍ਹਤੀਏ, ਮਜਦੂਰ, ਕਿਸਾਨ ਅਤੇ ਟਰਾਂਸਪੋਰਟਰ ਪੁਰ ਜੋਰ ਮੰਗ ਕਰਦੇ ਹਨ ਕਿ ਮਾਰਕਫੈਡ ਡਿਪੂ ਸੁਨਾਮ ਦੇ ਪੱਲੇਦਾਰਾਂ ਤੋਂ ਕੰਮ ਕਰਵਾ ਕੇ ਉਨ੍ਹਾਂ ਦੀ ਰੋਜੀ ਰੋਟੀ ਦਾ ਉਪਰਾਲਾ ਕੀਤਾ ਜਾਵੇ।

Send this to a friend