ਮਾਮਲੇ ਦੀ ਅਗਲੀ ਸੁਣਵਾਈ 15 ਮਈ ਨੂੰ
ਚੰਡੀਗੜ੍ਹ 7 ਮਈ (ਪੀ. ਟੀ. ਲਾਇਵ)- ਮੋਗਾ ’ਚ ਵਾਪਰੀ ਓਰਬਿਟ ਬ¤ਸ ਘਟਨਾ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਓਰਬਿਟ ਏਵੀਏਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ।ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ’ਚ ਬ¤ਸ ਡਰਾਈਵਰ, ਕੰਡਕਟਰ ਤੇ ਹੋਰਾਂ ਖਿਲਾਫ ਕੀਤੀ ਗਈ ਕਾਰਵਾਈ ਸਬੰਧੀ ਵੇਰਵਾ ਮੰਗਿਆ ਹੈ।ਓਰਬਿਟ ਏਵੀਏਸ਼ਨ ਨੂੰ ਵੀ ਇਸ ਮਾਮਲੇ ’ਚ ਪਾਰਟੀ ਬਣਾਇਆ ਗਿਆ ਹੈ।ਬੈਂਚ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿ¤ਤਾ ਹੈ ਕਿ ਸੂਬਾ ਸਰਕਾਰ ਸਰਕਾਰੀ ਬ¤ਸਾਂ, ਨਿ¤ਜੀ ਬ¤ਸਾਂ ਦੇ ਮਾਲਕਾਂ ਤੇ ਮਾਲਕੀ ਪੈਟਰਨ ਸਬੰਧੀ ਵੇਰਵੇ ਦੇਵੇ।
ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਸੂਬੇ ਵਿੱਚ ਕੁੱਲ ਕਿੰਨੀਆਂ ਨਿੱਜੀ ਬੱਸਾਂ ਚਲਦੀਆਂ ਹਨ ਅਤੇ ਇਹ ਕਾਂਡ ਕਿਵੇਂ ਵਾਪਰਿਆ। ਇਸ ਦੇ ਨਾਲ ਹੀ ਹਾਈਕਰੋਟ ਨੇ ਪੰਜਾਬ ਦੇ ਮੁੱਖ ਸਕੱਤਰ, ਡੀਜੀਪੀ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੂੰ ਵੀ ਨੋਟਿਸ ਭੇਜਿਆ ਹੈ, ਜਿਸ ਦਾ ਜਵਾਬ ਉਹ 15 ਮਈ ਨੂੰ ਦੇਣਗੇ। ਇਸ ਮਾਮਲੇ ਵਿੱਚ ਓਰਬਿਟ ਏਵੀਏਸ਼ਨ ਕੰਪਨੀ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਜਿਸ ਦੇ ਤਹਿਤ ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸਾਂ ਚਲਦੀਆਂ ਹਨ।
ਹਾਈਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਅਦਾਲਤ ਵੱਲੋਂ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਖਾਰਿਜ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਅਗਲੀ ਸੁਣਵਾਈ 15 ਮਈ ਨੂੰ ਹੈ।