April 27, 2026 12:47 pm

ਪੰਜਾਬ ਭਰ ’ਚ ਚਾਰ ਖੱਬੀਆਂ ਪਾਰਟੀਆਂ ਵੱਲੋਂ ਅਕਾਲੀ-ਭਾਜਪਾ ਰਾਜ ਦੇ ਖਾਤਮੇ ਲਈ ਪੁਤਲਾ ਫੂਕ ਪ੍ਰਦਰਸ਼ਨ

ਬਠਿੰਡਾ, 6 ਮਈ (ਸੁਖਵਿੰਦਰ ਸਰਾਂ/ਅੰਗਰੇਜ ਜੰਡਾਂਵਾਲਾ)- ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ  ਵੱਲੋਂ  ਸੂਬੇ ਭਰ ’ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਰਾਜ ਦੇ ਖਾਤਮੇ। ਲਈ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਜਾਣ ਦੇ ਸੱਦੇ ਨੂੰ ਲਾਗੂ ਕਰਦਿਆਂ ਅੱਜ ਸਥਾਨਕ ਅਮਰੀਕ ਸਿੰਘ ਰੋਡ ਤੇ ਇਕੱਤਰ ਹੋਕੇ ਸੀ.ਪੀ.ਆਈ./ ਸੀ.ਪੀ. ਆਈ.(ਐਮ)/ਸੀ.ਪੀ. ਐਮ (ਐਮ.ਐਲ) ਲਿਬਰੇਸ਼ਨ ਦੇ ਬਠਿੰਡਾ ਜਿਲਾ ਦੇ ਕਾਰਕੁੰਨਾ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਵਿਰੋਧ ਪ੍ਰਦਰਸ਼ਨ ਕੀਤੀ।ਇਸ ਪਹਿਲਾਂ ਹੋਈ ਇੱਕਤਰਤਾ ਨੂੰ ਸੰਬੋਧਨ ਕਰਦਿਆਂ  ਸੀ.ਪੀ.ਆਈ. ਦੇ ਸਟੇਟ ਕਾਰਜਕਾਰਣੀ ਮੈਂਬਰ ਕਾਮਰੇਡ ਜਗਜੀਤ ਸਿੰਘ ਜੋਗਾ/ਸੀ.ਪੀ.ਆਈ. (ਐਮ) ਦੇ ਜਿਲਾ ਸਕੱਤਰ ਸਾਥੀ ਸੱਤਪਾਲ ਭਾਰਤੀ /ਸੀ.ਪੀ.ਐਮ. ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਾਥੀ ਮਹੀਪਾਲ ਅਤੇ ਲ੍ਰਿਬਰੇਸ਼ਨ ਦੇ ਜਿਲਾ ਸਾਥੀ ਹਰਵਿੰਦਰ ਸਿੰਘ ਸੇਮਾ ਨੇ ਦੋਸ਼ ਲਾਇਆ ਕਿ ਪਿੰਲ ਲੰਡੇਕੇ ਦੀ ਮਾਸੂਮ ਬਾਲੜੀ ਅਰਸ਼ ਦੀਪ ਕੌਰ ਨੂੰ ਉਰਬਿਟ

ਕੰਪਨੀ ਜਿਸ ਦੀ ਮਾਲਕੀ ਬਾਦਲ ਪ੍ਰੀਵਾਰ ਕੋਲ ਹੈ ਦੇ ਕਰਿੰਦਿਆਂ ਵੱਲੋਂ ਕਤਲ ਕਰ ਦਿੱਤੇ ਜਾਣ ਦੇ ਸਿੱਟੇ ਵਜੋਂ ਉਪਜੇ ਜਨਰੋਸ ਤੋਂ ਖੱਲ ਬਚਾਉਣ ਲਈ ਪੰਜਾਬ ਦੇ ਹਾਕਮ ਪ੍ਰੀਵਾਰ ਨੇ ਪੀੜਤ ਪ੍ਰੀਵਾਰ ਨੂੰ ਪੈਸੇ ਦਾ ਲਾਲਚ ਦੇਕੇ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਕੀਤੀ ਹੈ ਜਦਕਿ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਦੂਰ-ਦੂਰ ਤੱਕ ਨਹੀਂ ਦਿਸਦੀ ।ਕਮਿਉਨਿਸਟ ਆਗੂਆਂ ਨੇ  ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਬੈਂਚ ਦੀ ਨਿਗਰਾਨੀ ਹੇਠ ਸਿੰਟਿਗ ਜੱਜ ਤੋਂ ਜਾਂਚ ਕਰਵਾਈ ਜਾਵੇ ਦਿੱਲੀ ਦੀ ਊਬੇਰ ਕੈਬ ਬਲਾਤਕਾਰ ਮਾਮਲੇ ਅਤੇ ਨਿਰਭੈਆ ਬਲਾਤਕਾਰ ਕਤਲ ਮਾਮਲ਼ੇ ਦੀ ਤਰਜ ਤੇ ਸਮੁੱਚੀ ਉਰਬਿਟ ਟਰਾਂਸਪੋਰਟ ਦੇ ਪਰਮਿਟ ਕੈਂਸਲ ਕੀਤੇ ਜਾਣ ਅਤੇ ਉਸੇ ਤਰਜ ਤੇ ਟਰਾਂਸਪੋਰਟ ਮਾਲਕਾਂ ਤੇ ਪਰਚਾ ਦਰਜ ਕੀਤਾ ਜਾਵੇ ।ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੈਸੇ ਦੇਕੇ ਪੀੜਤ ਪ੍ਰੀਵਾਰ ਨੂੰ ਚੁੱਪ ਕਰਾਉਣ ਦੀ ਅੱਖਾਂ ਪੂਝਣ ਵਾਲੀ ਕਾਰਵਾਈ ਨਾਲ ਪੰਜਾਬ ਸਰਕਾਰ ਦੀ ਇਸ ਗੁੰਡਾਗਰਦੀ  ਦੇ ਖਾਤਮੇ ਲਈ ਸਮੂਹ ਪੰਜਾਬੀਆਂ ਨੂੰ ਸ਼ਰੂਤੀ ਅਗਵਾ ਕਾਂਡ ਅਤੇ ਮਹਿਲ ਕਲਾਂ ਦੇ ਕਿਰਨਜੀਤ ਕਾਂਡ ਦੇ ਵਿਰੋਧ ਵਿੱਚ ਸਮੇਤ ਪ੍ਰੀਵਾਰ ਸੜਕਾਂ ਤੇ ਉਤਰਨਾ ਪਵੇਗਾ । ਆਗੂਆਂ ਨੇ ਕਿਹਾ ਕਿ ਉਰਬਿਟ ਤਾਂਮੋਹਰੀ ਹੈ ਪਰ ਗੁੰਡਾਗਰਦੀ ਦੇ ਮਾਮਲੇ ਵਿੱਚ ਹੋਰ ਵੱਡੇ ਟਰਾਂਸਪੋਰਟ ਘਰਾਣੇ ਜਿੰਨਾ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਲ ਹੈ ਵੀ ਘੱਟ ਨਹੀਂ ਅਤੇ ਸਮੁੱਚੇ ਟਰਾਂਸਪੋਰਟ ਮਾਫੀਏ ਨੂੰ ਨੱਥ ਪਾਏ ਜਾਣ ਦੀ ਲੋੜ ਹੈ ।
ਕਮਿਉੂਨਿਸਟ ਆਗੂਆਂ ਨੇ ਕਿਹਾ ਕਿ ਉਰਬਿਟ ਬੱਸਾਂ ਆਰਜੀ ਤੌਰ ਤੇ ਬੰਦ ਕੀਤੇ ਜਾਣ ਦੇ ਕਦਮ ਤੋਂ ਪ੍ਰਭਾਵਿਤ ਹੋਏ ਅਤੇ ਭੁਲੇਖੇ ‘ਚ ਆਏ ਪੰਜਾਬੀਆਂ ਨੂੰ ਗੁੰਡਾਗਰਦੀ ਵਿਰੁੱਧ ਸ਼ੰਗ੍ਰਾਮ ਜਾਰੀ ਰੱਖਣਾ ਚਾਹੀਦਾ ਹੈ ।
ਆਗੂਆਂ ਐਲਾਨ ਕੀਤਾ ਕਿ ਇਹ ਘੋਲ ਹੋਰ ਅੱਗੇ ਵਧਾਇਆ ਜਾਵੇਗਾ ਅਤੇ ਗੁੰਡਾਗਰਦੀ ਦੇ ਖਾਤਮੇਤੱਕ ਜਾਰੀ ਰਹੇਗਾ ।ਪ੍ਰਦਰਸ਼ਨ ਦੀ ਅਗਵਾਈ ਸੁਰਜੀਤ ਸਿੰਘ ਸੋਹੀ/ਬਲਕਰਨ ਸਿੰਘ ਬਰਾੜ/ਮਿੱਠੂ ਸਿੰਘ ਘੁੱਦਾ/ ਹਰਬੰਸ ਸਿੰਘ ਬਠਿੰਡਾ/ਪ੍ਰਿਤਪਾਲ ਰਾਮਪੁਰਾ/ਸੰਪੂਰਨ ਸਿੰਘ/ ਵਿਸ਼ਰਾਮ ਸਿੰਘ/ਜਸਵੀਰ ਕੌਰ ਸਰਾਂ/ਦਰਸ਼ਨ ਸਿੰਘ ਫੂਲੋਮਿੱਠੀ/ਹਰਮੰਦਰ ਢਿਲੋਂ/ਕਾਕਾ ਸਿੰਘ ਪ੍ਰਧਾਨ/ਸੱਤਪਾਲ ਗੋਇਲ / ਹਰਬੰਸ ਰਾਏ/ ਬੀਰਬਲ ਸਿੰਗੋਂ ਆਦਿ ਖੱਬੇ ਪੱਖੀਆਂ ਆਗੂਆਂ ਨੇ ਕੀਤੀ ।

Send this to a friend