ਐਡਵੋਕੇਟ ਰਵੀ. ਬੀ. ਮਹਾਜਨ ਲੀਗਲ ਸੈੱਲ ਦੇ ਚੇਅਰਮੈਨ ਅਤੇ ਖੈਰੂਦੀਨ ਗੋਰੀ ਨੂੰ ਲੀਗਲ ਸੈੱਲ ਦਾ ਵਾਈਸ ਚੈਅਰਮੈਨ ਨਿਯੁਕਤ ਕੀਤਾ
ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਚੈਅਰਮੈਨ ਅਤੇ ਇਸਤਰੀ ਵਿੰਗ ਅੰਮ੍ਰਿਤਸਰ ਦੀ ਜਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ।ਜਿਸ ਵਿੱਚ ਐਡਵੋਕੇਟ ਰਵੀ. ਬੀ. ਮਹਾਜਨ ਜੀ ਲੀਗਲ ਸੈੱਲ ਦੇ ਚੇਅਰਮੈਨ ਅਤੇ ਖੈਰੂਦੀਨ ਗੋਰੀ ਨੂੰ ਲੀਗਲ ਸੈੱਲ ਦਾ ਵਾਈਸ ਚੈਅਰਮੈਨ ਨਿਯੁਕਤ ਕੀਤਾ ਜਿਸ ਤੇ ਮਨੁੱਖੀ ਅਧਿਕਾਰ ਮੰਚ ਦੇ ਸਮੂਹ ਅਹੁਦੇਦਾਰਾ ਨੇ ਕੋਮੀ ਪ੍ਰਧਾਨ ਡਾ. ਜ਼ਸਵੰਤ ਸਿੰਘ ਖੇੜਾ ਅਤੇ ਚੈਅਰ ਪਰਸਨ ਜਤਿੰਦਰ ਕੌਰ ਵੈਨਕੂਵਰ ਕਨੇਡਾ ਦਾ ਧੰਨਵਾਦ ਕੀਤਾ। ਮੰਚ ਦੇ ਜਿਲ੍ਹਾ ਚੈਅਰਮੈਨ ਖਾਲਸਾ ਜੀ ਨੇ ਦੱਸਿਆ ਕਿ ਕੋਮੀ ਪ੍ਰਧਾਨ ਵੱਲੋ ਜੋ ਹਦਾਇਤਾ ਦਿੱਤੀਆ ਗਈਆ ਹਨ ਉਹਨਾ ਅਨੁਸਾਰ ਮੰਚ ਲਈ ਅੰਮ੍ਰਿਤਸਰ ਦੀ ਨਵੇ ਅਹੁਦੇਦਾਰ ਅਤੇ ਮੈਬਰਾ ਦੇ ਫਾਰਮ ਭਰੇ ਗਏ ਹਨ ਜਿਨ੍ਹਾ ਦੀ ਨਿਯੁਕਤੀ ਜ਼ਿਲ੍ਹਾ ਚੈਅਰਮੈਨ ਮਨਜੀਤ ਸਿੰਘ ਖਾਲਸਾ ਜੀ ਵੱਲੋ ਬਹੁਤ ਜਲਦ ਕੀਤੀ ਜਾਵੇਗੀ। ਜਿਸ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ 72 ਵਾਰਡਾ ਵਿੱਚੋ ਕੁਝ ਵਾਰਡ ਪ੍ਰਧਾਨ ਕੁਝ ਜ਼ਿਲ੍ਹਾ ਅਹੁਦੇਦਾਰ ਅਤੇ
ਕੁਝ ਨੂੰ ਮੈਂਬਰ ਨਿਯੁਕਤ ਕੀਤਾ ਜਾਵੇਗਾ। ਇਹ ਸਾਰੀ ਕਾਰਵਾਈ ਕੋਮੀ ਪ੍ਰਧਾਨ ਡਾ ਜਸਵੰਤ ਸਿੰਘ ਜੀ ਦੀਆਂ ਹਦ੍ਯਾਇਤਾ ਅਨੁਸਾਰ ਕੀਤੀ ਜਾ ਰਹੀ ਹੈ। ਮਨਜੀਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਕੁਝ ਮੈਬਰ ਦੋਗਲੀ ਰਣਨੀਤੀ ਰਾਹੀ ਚੈਅਰਮੈਨ ਅਤੇ ਉਹਨਾ ਦੀ ਟੀਮ ਦਾ ਅਕਸ਼ ਖਰਾਬ ਕਰਨਾ ਚਾਹੁੰਦੇ ਹਨ। ਖਾਲਸਾ ਜੀ ਨੇ ਕਿਹਾ ਮੰਚ ਦੇ ਚੇਅਰਮੈਨ ਹੋਣ ਕਰਕੇ ਉਹ ਮਨੁੱਖੀ ਅਧਿਕਾਰ ਮੰਚ ਨਾਲ ਚਟਾਨ ਵਾਂਗ ਖੜੇ ਹਨ ਤੇ ਖੜੇ ਹੀ ਰਹਿਣਗੇ। ਜਿਹਨਾਂ ਮੈਂਬਰਾਂ ਨੂੰ ਅੰਮ੍ਰਿਤਸਰ ਜ਼ਿਲੇ ਦੇ ਅਹੁਦੇਦਾਰ ਵਾਰਡ ਪ੍ਰਧਾਨ ਅਤੇ ਮੈਂਬਰ ਬਣਾਇਆ ਗਿਆ ਹੈ ਉਹਨਾਂ ਦੀ ਰੂਪਰੇਖਾ ਜਲਦੀ ਹੀ ਪ੍ਰਕਾਸ਼ਿਤ ਕੀਤੀ ਜਾਵੇਗੀ। ਜਿਸ ਵਿਚ ਹਰਵਿੰਦਰ ਸਿੰਘ ਜਿੰਪੀ ਨੂੰ ਵਾਰਡ ਪ੍ਰਧਾਨ ਹਰਜੀਤ ਸਿੰਘ ਨਾਮਧਾਰੀ ਵਾਰਡ ਪ੍ਰਧਾਨ ਸੁਖਜਿੰਦਰ ਸਿੰਘ ਨਾਮਧਾਰੀ ਵਾਰਡ ਪ੍ਰਧਾਨ ਚਰਨਜੀਤ ਸਿੰਘ ਮਸੋਣ ਨੂੰ ਯੂਥ ਵਿੰਗ ਪ੍ਰਧਾਨ ਅਮਰਜੀਤ ਮਸੋਣ ਨੂੰ ਵਾਰਡ ਪ੍ਰਧਾਨ ਸੁਖਬੀਰ ਸਿੰਘ ਨੂੰ ਪ੍ਰੈਸ ਸਕੱਤਰ ਮਨਿੰਦਰ ਗੋਰੀ ਨੂੰ ਪ੍ਰੈਸ ਸਕੱਤਰ ਸਤਨਾਮ ਸਿੰਘ ਨੂੰ ਬੱਚੀਵਿੰਡ ਦਾ ਪ੍ਰਧਾਨ ਕਰਨੈਲ ਸਿੰਘ ਨੂੰ ਲੋਪੋਕੇ ਚੁਗਾਵਾਂ ਬਲਾਕ ਦਾ ਪ੍ਰਧਾਨ ਸਕੱਤਰ ਸਿੰਘ ਚੁਗਾਵਾਂ ਦਾ ਮੀਤ ਪ੍ਰਧਾਨ ਹਰਨੇਕ ਸਿੰਘ ਨੂੰ ਲੋਪੋਕੇ ਚੁਗਾਵਾਂ ਦਾ ਚੇਅਰਮੈਨ ਆਰ.ਟੀ.ਆਈ ਸੈੱਲ ਮੈਡਮ ਰੇਖਾ ਗੁਪਤਾ ਨੂੰ ਟੀ.ਵੀ. ਰਿਪੋਰਟਰ ਹਰਦੇਵ ਸਿੰਘ ਪ੍ਰਿੰਸ ਨੂੰ ਟੀ.ਵੀ. ਰਿਪੋਰਟਰ ਗੁਰਚਰਨ ਸਿੰਘ ਰੰਧਾਵਾ ਨੂੰ ਮੈਡੀਕਲ ਸੈੱਲ ਦਾ ਚੁਗਾਵਾਂ ਬਲਾਕ ਦਾ ਐਡਵਾਈਜਰ ਗੁਰਮੀਤ ਸਿੰਘ ਢੰਡ ਨੂੰ ਲੀਗਲ ਸੈੱਲ ਅਜਨਾਲਾ ਦਾ ਪ੍ਰਧਾਨ ਅਨਮੋਲ ਸਿੰਘ ਅਜਨਾਲਾ ਬਲਾਕ ਦਾ ਪ੍ਰੈਸ ਸਕੱਤਰ ਅਤੇ ਕੁੱਝ ਪੁਰਾਣੇ ਮੈਂਬਰ ਵੀ ਸ਼ਾਮਿਲ ਹਨ। ਇਸ ਮੋਕੇ ਤੇ ਮਨਜੀਤ ਸਿੰਘ ਖਾਲਸਾ, ਸਿਮਰਜੀਤ ਕੋਰ ਧੁੰਨਾ, ਅਮਰਦੀਪ ਕੋਰ ਧੁੰਨਾ, ਜੈਦੀਪ ਸਿੰਘ ਕੁਨਾਲ ਧਵਨ, ਜਸਜੋਤ ਸਿੰਘ ਕੋਹਲੀ, ਜਤਿੰਦਰ ਸਿੰਘ ਕੋਹਲੀ, ਕੁਲਦੀਪ ਸਿੰਘ ਦੋਧੀ, ਜਸਮੀਤ ਸਿੰਘ, ਰੁਪਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਜਾਰੀ ਕਰਤਾ : ਚੇਅਰਮੈਨ
ਸ. ਮਨਜੀਤ ਸਿੰਘ ਖਾਲਸਾ
ਸੰਪਰਕ : 88721-82222