April 27, 2026 10:04 am

ਜ਼ਿਆਦਾ ਕਮਾਉਣ ਦੇ ਚੱਕਰ ਵਿੱਚ ਆਟੋ ਚਾਲਕ ਕਰ ਰਹੇ ਨੇ ਸਵਾਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ

ਪਠਾਨਕੋਟ, 6 ਮਈ (ਅਜੇ)- ਸ਼ਹਿਰ ਪਠਾਨਕੋਟ ’ਚ ਇੱਕ ਤਾਂ ਪਹਿਲਾਂ ਹੀ ਟ੍ਰੈਫ਼ਿਕ ਦੀ ਗੰਭੀਰ ਸਮੱਸਿਆ ਹੈ ਅਤੇ ਦੂਜਾ ਆਟੋ ਚਾਲਕਾਂ ਦੇ ਕਾਰਨ ਸ਼ਹਿਰ ਵਿੱਚ  ਜਾਮ  ਲਗਣਾ ਆਮ ਗੱਲ ਹੋ ਗਈ ਹੈ, ਪਰ ਟ੍ਰੈਫ਼ਿਕ ਵਿਭਾਗ ਸਮਝੋ  ਕੁੰਭਕਰਣੀ ਨੀਂਦ ਸੁੱਤਾ ਹੋਇਆ ਹੈ। ਉਸ ਵੱਲੋਂ ਇਨ੍ਹਾਂ ਉੱਪਰ ਬਹੁਤ  ਘੱਟ ਕਾਰਵਾਈ ਕੀਤੀ ਜਾਂਦੀ ਹੈ।ਜਿਸ ਕਾਰਨ ਇਹ ਆਟੋ ਚਾਲਕ ਇੱਕ ਦੂਜੇ ਤੋਂ ਅੱਗੇ ਆਪਣੇ ਆਟੋ ਲਾ ਕੇ ਜ਼ਿਆਦਾ ਕਮਾਉਣ ਦੇ ਚੱਕਰ ਵਿੱਚ ਸਕੂਲੀ ਬੱਚਿਆਂ, ਰਾਹਗੀਰਾਂ ਅਤੇ ਵਿੱਚ ਬੈਠੀਆਂ ਸਵਾਰੀਆਂ ਦਾ ਵੀ ਖਿਆਲ ਨਹੀਂ ਕਰਦੇ, ਜਿੱਥੇ ਦਿਲ ਕੀਤਾ ਉਥੇ ਰੋਕ ਲੈਂਦੇ ਹਨ।ਜਿਸ ਕਰਨ ਕਈ ਵਾਰ ਇਨ੍ਹਾਂ ਦੀ ਲੋਕਾਂ ਨਾਲ ਕਿਹਾਸੁਣੀ ਵੀ ਹੁੰਦੀ ਰਹਿੰਦੀ ਹੈ ਅਤੇ ਕਈ ਹਾਦਸੇ ਵੀ ਵਾਪਰੇ ਹਨ। 

ਜਾਣਕਾਰੀ ਅਨੁਸਾਰ ਜ਼ਿਆਦਾਤਰ ਆਟੋ ਸ਼ਹਿਰ ਦੇ ਬਾਹਰੋਂ ਆਉਂਦੇ ਹਨ ਕਿਉਂਕਿ ਇੱਕ ਸਟਾਪੇਜ  ਦੇ ਸਵਾਰੀਆਂ ਕੋਲੋਂ ਇਹ ਆਟੋ ਚਾਲਕ 10 ਰੁਪਏ ਵਸੂਲਦੇ ਹਨ। ਇਹ ਆਟੋ ਚਾਲਕ ਬੱਸ ਅੱਡੇ ਦੇ ਐਂਟਰੀ ਗੇਟ, ਸਿਵਿਲ ਹਸਪਤਾਲ  ਤੋਂ ਇਲਾਵਾ ਮੁਖ ਚੌਕਾਂ ’ਤੇ ਰੋਕ ਕੇ ਜਾਮ ਲਗਾ ਦਿੰਦੇ ਹਨ।ਆਟੋ ਚਾਲਕ ਆਪਣੇ ਆਟੋ ਵਿੱਚ ਸਕੂਲੀ ਬੱਚਿਆਂ ਅਤੇ ਸਵਾਰੀਆਂ ਨੂੰ ਪੂਰੀ ਤਰ੍ਹਾਂ ਫੁੱਲ ਕਰਕੇ ਆਪਣੇ ਆਟੋ ਤੋਰਦੇ ਹਨ, ਪਰ ਟ੍ਰੈਫ਼ਿਕ ਵਿਭਾਗ ਦੇ ਕਰਮਚਾਰੀ ਇਨ੍ਹਾਂ ਦੀ ਅਣਦੇਖੀ ਕਰ ਦੇਂਦੇ ਹਨ, ਜਿਸ ਕਾਰਨ ਇਨ੍ਹਾਂ ਆਟੋ ਚਾਲਕਾਂ ਦੇ ਹੋਂਸਲੇ ਬੁਲੰਦ ਹੋ ਰਹੇ ਹਨ।

Send this to a friend